ਲੋਹੀਆ ਖ਼ਾਸ/ਸੁਲਤਾਨਪੁਰ ਲੋਧੀ (ਸੁਖਪਾਲ ਰਾਜਪੂਤ )- ਪੰਜਾਬ ਦੀ ਸਭ ਤੋਂ ਦੂਸ਼ਿਤ ਮੰਨੀ ਜਾਣ ਵਾਲੀ ਕਾਲਾ ਸੰਘਿਆ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਇਸ ਵਿਚ 100 ਕਿਊਸਿਕ ਛੱਡਿਆ ਜਾਵੇਗਾ। ਇਸ ਤੋਂ ਪਹਿਲਾਂ ਡਰੇਨ ਨੂੰ ਜਿੱਥੇ ਡੂੰਘਾ ਕੀਤਾ ਜਾ ਰਿਹਾ ਹੈ, ਉੱਥੇ ਹੀ ਇਸ ਦੇ ਦੋਹਾਂ ਕਿਨਾਰਿਆਂ 'ਤੇ ਪੱਥਰ ਲਗਾਏ ਜਾ ਰਹੇ ਹਨ। ਲੰਬੇ ਸਮੇਂ ਤੋਂ ਇਸ ਡਰੇਨ ਵਿੱਚ ਵਗ ਰਹੇ ਗੰਦੇ ਪਾਣੀ ਨੇ ਇਸ ਇਲਾਕੇ ਦੇ ਲੋਕਾਂ ਦਾ ਜੀਣਾ ਮੁਸ਼ਕਿਲ ਕੀਤਾ ਹੋਇਆ ਸੀ। ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਅੱਜ ਕਾਲਾ ਸੰਘਿਆ ਡਰੇਨ ਦਾ ਦੌਰਾ ਕੀਤਾ ਗਿਆ ਅਤੇ ਉੱਥੇ ਲੱਗ ਰਹੇ ਪੱਥਰ ਲਾਉਣ ਦੇ ਕੰਮ ਦਾ ਜ਼ਾਇਜ਼ਾ ਲਿਆ।
ਇਸ ਮੌਕੇ ਨਿਗਰਾਨ ਇੰਜੀਅਨਰ ਗੁਰਪਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਕਾਲਾ ਸੰਘਿਆ ਡਰੇਨ ਨੂੰ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਪੱਕਾ ਕੀਤਾ ਜਾ ਰਿਹਾ ਹੈ। ਇਸ ਦੇ ਕਿਨਾਰਿਆਂ 'ਤੇ ਪੱਥਰ ਲਾਉਣ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ। ਉਨ੍ਹਾਂ ਕਿਹਾ ਕਿ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਇਸ ਵਿੱਚ 100 ਕਿਊਸਿਕ ਦੇ ਕਰੀਬ ਪਾਣੀ ਛੱਡਣ ਦੀ ਤਜ਼ਵੀਜ਼ ਰੱਖੀ ਗਈ ਹੈ। ਜਾਣਕਾਰੀ ਦਿੰਦਿਆਂ ਨਿਗਰਾਨ ਇੰਜੀਅਨਰ ਨੇ ਦੱਸਿਆ ਕਿ ਇਹ 34 ਕਰੋੜ ਦਾ ਪ੍ਰਾਜੈਕਟ ਹੈ। ਜਿਸ ਤਹਿਤ ਇਸਦੇ ਦੋਹਾਂ ਕਿਨਾਰਿਆਂ ਤੇ ਪੱਥਰ ਲਗਾਏ ਜਾ ਰਹੇ ਹਨ ਤੇ ਨਾਲ ਹੀ ਇਸ ਦੇ ਦੋਵਾਂ ਕਿਨਾਰਿਆਂ 'ਤੇ ਜਾਲੀ ਵੀ ਲਗਾਈ ਜਾਵੇਗੀ ਤਾਂ ਜੋ ਇਸ ਵਿੱਚ ਕੋਈ ਵੀ ਕੂੜਾ ਕਰਕਟ ਨਾ ਸੁੱਟ ਸਕੇ। ਉਸ ਨੇ ਦੱਸਿਆ ਕਿ ਪੱਥਰ ਲਾਉਣ ਦਾ ਇਹ ਕਾਰਜ਼ 50 ਫ਼ੀਸਦੀ ਮੁਕੰਮਲ ਹੋ ਚੁੱਕਾ ਹੈ।
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ ਦੌਰਾਨ ਦਲ-ਬਦਲੀ ਜਾਰੀ, ਅਕਾਲੀ ਤੇ ਕਾਂਗਰਸ ਨੂੰ ਮੁੜ ਝਟਕਾ ਦੇਵੇਗੀ ਭਾਜਪਾ
ਜ਼ਿਕਰਯੋਗ ਹੈ ਕਿ 45 ਕਿਲੋਮੀਟਰ ਦੇ ਕਰੀਬ ਲੰਬੀ ਇਸ ਡਰੇਨ ਦਾ 18 ਕਿਲੋਮੀਟਰ ਦਾ ਹਿੱਸਾ ਜ਼ਿਲ੍ਹਾ ਜਲੰਧਰ ਵਿੱਚੋਂ ਦੀ ਲੰਘਦਾ ਹੈ, ਜਿਸ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ 2008 ਤੋਂ ਸੰਘਰਸ਼ ਵਿੱਢਿਆ ਹੋਇਆ ਹੈ। ਇਸ ਡਰੇਨ ਵਿੱਚ ਕਦੇ ਈ-ਗਰੇਡ ਦਾ ਪਾਣੀ ਵੱਗਿਆ ਕਰਦਾ ਸੀ। ਕਾਲਾ ਸੰਘਿਆ ਡਰੇਨ 'ਤੇ ਦੋ ਵਾਰ ਸੰਤ ਸੀਚੇਵਾਲ ਦੀ ਅਗਵਾਈ ਹੇਠ ਬੰਨ੍ਹ ਲਗਾਏ ਗਏ ਸੀ, ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਬਸਤੀ ਪੀਰਦਾਦ ਵਿੱਚ 50 ਐੱਮ. ਐੱਲ. ਡੀ. ਦਾ ਟਰੀਟਮੈਂਟ ਪਲਾਂਟ ਲਗਾਇਆ ਸੀ। ਹੁਣ ਵੀ 15 ਐੱਮ. ਐੱਲ. ਡੀ. ਦਾ ਇਕ ਹੋਰ ਟਰੀਟਮੈਂਟ ਪਲਾਂਟ ਬਣ ਕਿ ਤਿਆਰ ਹੈ, ਜਿਹੜਾ ਕਾਲਾ ਸੰਘਿਆ ਡਰੇਨ ਵਿਚ ਪੈ ਰਹੇ ਗੰਦੇ ਪਾਣੀ ਨੂੰ ਟਰੀਟ ਕਰੇਗਾ। ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੀਆਂ ਜਿਹੜੀਆਂ ਡਰੇਨਾਂ ਇਸ ਵੇਲੇ ਗੰਦੇ ਨਾਲੇ ਬਣੀਆਂ ਹੋਈਆਂ ਹਨ,ਉਨ੍ਹਾਂ ਵਿਚ ਸਾਫ਼ ਪਾਣੀ ਵੱਗਦਾ ਕਰਨ ਲਈ ਉਹ ਯਤਨਸ਼ੀਲ ਹਨ। ਉਨ੍ਹਾਂ ਦੱਸਿਆ ਕਿ ਇਸ ਡਰੇਨ ਚ ਸਾਫ਼ ਪਾਣੀ ਵੱਗਦਾ ਹੋਣ ਨਾਲ ਜਿੱਥੇ ਇਸ ਇਲਾਕੇ ਨੂੰ ਗੰਦੇ ਪਾਣੀਆਂ ਤੋਂ ਵੱਡੀ ਨਿਜ਼ਾਤ ਮਿਲੇਗੀ, ਉੱਥੇ ਹੀ ਇਸ ਨਾਲ ਵੀ ਧਰਤੀ ਹੇਠਲਾ ਪਾਣੀ ਵੀ ਰੀਚਾਰਜ਼ ਹੋਵੇਗਾ।
ਇਸ ਮੌਕੇ ਸਬਰਜੀਤ ਸਿੰਘ ਡੇਅਰੀਆਂ ਵਾਲੇ ਵੱਲੋਂ ਸਰਕਾਰ ਤੇ ਖਾਸਕਰ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ ਗਿਆ। ਉਸ ਨੇ ਦੱਸਿਆ ਕਿ ਸੰਤ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਹੋਰ ਨਵਾਂ ਤੋਹਫ਼ਾ ਦਿੱਤਾ ਹੈ। ਹੁਣ ਇਸ ਵਿਚ 100 ਕਿਊਸਿਕ ਪਾਣੀ ਵਗਣ ਨਾਲ ਜਿੱਥੇ ਲੋਕ ਗੰਦੇ ਪਾਣੀਆਂ ਤੋਂ ਨਿਜ਼ਾਤ ਪਾਉਣਗੇ ਉੱਥੇ ਹੀ ਸਾਫ਼ ਪਾਣੀ ਨਾਲ ਲੋਕਾਂ ਦੀ ਸਾਂਝ ਵਧੇਗੀ। ਸੰਤ ਸੀਚੇਵਾਲ ਦੇ ਯਤਨਾ ਸਦਕਾ ਹੀ ਇਸ ਇਲਾਕੇ ਲਈ ਵੱਡਾ ਕਲੰਕ ਬਣੀ ਕਾਲਾ ਸੰਘਿਆ ਡਰੇਨ ਮੁੜ ਤੋਂ ਸਾਫ਼ ਵਗੇਗੀ। ਉਨ੍ਹਾਂ ਦੱਸਿਆ ਕਿ ਇਸ ਕਾਲਾ ਸੰਘਿਆ ਡਰੇਨ ਦੇ ਗੰਦੇ ਪਾਣੀ ਇਲਾਕੇ ਦੇ ਲੋਕਾਂ ਲਈ ਪਿਛਲੇ ਕਈ ਸਾਲਾਂ ਤੋਂ ਇਕ ਸੰਤਾਪ ਬਣਿਆ ਹੋਇਆ ਹੈ। ਜਿਸ ਦੇ ਕਾਰਨ ਇਥੇ ਨਜ਼ਦੀਕ ਰਹਿਣ ਵਾਲੇ ਲੋਕ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦੀ ਗ੍ਰਿਫ਼ਤ ਵਿੱਚ ਆ ਰਹੇ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੂੰ ਲੈ ਕੇ 'ਯੈਲੋ ਅਲਰਟ' ਜਾਰੀ, ਇਨ੍ਹਾਂ ਦਿਨਾਂ ਨੂੰ ਪਵੇਗਾ ਭਾਰੀ ਮੀਂਹ ਤੇ ਆਵੇਗਾ ਝੱਖੜ
ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਸਮੂਹਿਕ ਹੰਭਲੇ ਦੀ ਲੋੜ: ਸੰਤ ਸੀਚੇਵਾਲ
ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਜ਼ਿਲ੍ਹਾ ਜਲੰਧਰ ਇਸ ਵੇਲੇ ਜਿੱਥੇ ਜਲਵਾਯੂ ਦੀ ਮਾਰ ਹੇਠਾਂ ਆਇਆ ਹੋਇਆ ਹੈ, ਉੱਥੇ ਹੀ ਇਹ ਜ਼ਿਲ੍ਹਾ ਪਾਣੀ ਦੇ ਗੰਭੀਰ ਸੰਕਟ ਹੇਠਾਂ ਵੀ ਆ ਰਿਹਾ ਹੈ। ਉਨ੍ਹਾਂ ਵਰਲਡ ਵਾਇਡ ਫੰਡ ਫਾਰ ਨੇਚਰ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਹੋਇਆਂ ਦੱਸਿਆ ਕਿ 2050 ਤੱਕ ਇਹ ਜ਼ਿਲ੍ਹਾ ਜਲੰਧਰ ਪੀਣ ਵਾਲੇ ਪਾਣੀ ਲਈ ਵੀ ਤਰਸੇਗਾ। ਉਨ੍ਹਾਂ ਦੱਸਿਆ ਕਿ ਵਾਤਾਵਰਣ ਨੂੰ ਲੈ ਕੇ ਮਾਹਿਰਾਂ ਵੱਲੋਂ ਰਿਪੋਰਟਾਂ ਰਾਹੀ ਜੋ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ, ਉਹ ਬਹੁਤ ਹੀ ਖ਼ਤਰਨਾਕ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਸਮੂਹਿਕ ਹੰਭਲੇ ਦੀ ਲੋੜ ਹੈ।
ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ '410' ਹੋਇਆ ਰਿਲੀਜ਼ (ਵੀਡੀਓ)
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਕਾਂ ਦੇ ਕੰਮਾਂ ਸਬੰਧੀ ਜਲੰਧਰ ਨਿਗਮ ਕਮਿਸ਼ਨਰ ਸਖ਼ਤ, ਪਾਣੀ ਦੀ ਸਪਲਾਈ ਤੇ ਸੀਵਰੇਜ ਵਿਵਸਥਾ ਲਈ ਜਾਰੀ ਕੀਤੀਆਂ ਹਦਾਇਤਾਂ
NEXT STORY