ਸੁਲਤਾਨਪੁਰ ਲੋਧੀ, (ਅਸ਼ਵਨੀ)—ਸ਼ਹਿਰ ਦੇ ਆਰੀਆ ਸਮਾਜ ਚੌਕ ਤੋਂ ਲੈ ਕੇ ਅੱਗੇ ਬੀ. ਡੀ. ਪੀ. ਓ. ਦਫਤਰ ਅੰਦਰੋਂ ਧਰਤੀ ਹੇਠਾਂ ਪਾਈਪ ਲਾਈਨ ਵਿਛਾ ਕੇ ਬਰਸਾਤੀ ਪਾਣੀ ਦੀ ਨਿਕਾਸੀ ਵਾਸਤੇ ਕੀਤੇ ਪ੍ਰਬੰਧ ਅੱਜ ਪ੍ਰਸ਼ਾਸਨ ਦੀ ਬੇਧਿਆਨੀ ਕਾਰਨ ਵੇਈਂ ਦੀ ਪਵਿੱਤਰਤਾ ਨੂੰ ਭੰਗ ਕਰਨ ਦਾ ਕਾਰਨ ਬਣ ਗਿਆ। ਹੋਇਆ ਇੰਝ ਕਿ ਬੀ. ਡੀ. ਪੀ. ਓ. ਦਫਤਰ ਤੋਂ ਨਗਰ ਕੌਂਸਲ ਦਫਤਰ ਜਾਂਦੇ ਰਾਹ 'ਤੇ ਇਕ ਢਾਬੇ ਲਾਗੇ ਨਾਲੀਆਂ ਤੇ ਸੀਵਰੇਜ ਦੇ ਬਲਾਕ ਹੋਣ ਕਾਰਨ ਓਵਰ ਫਲੋਅ ਹੋਇਆ ਗੰਦਾ ਪਾਣੀ ਬਰਸਾਤੀ ਪਾਈਪ ਲਾਈਨ ਰਾਹੀਂ ਬੀ. ਡੀ. ਪੀ. ਓ. ਦਫਤਰ ਤੋਂ ਅੱਗੇ ਵੇਈਂ 'ਚ ਡਿੱਗ ਰਿਹਾ ਹੈ, ਜਿਸ ਨਾਲ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਇਸ ਬਾਰੇ ਪਵਿੱਤਰ ਕਾਲੀ ਵੇਈਂ ਦੇ ਕਾਰ ਸੇਵਕਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਵੇਈਂ 'ਚ ਡਿੱਗ ਰਹੇ ਗੰਦੇ ਪਾਣੀ ਨੂੰ ਰੋਕਣ ਵਾਸਤੇ ਉਹ ਆਪਣੇ ਪੱਧਰ 'ਤੇ ਯਤਨ ਕਰ ਰਹੇ ਹਨ।
ਮੌਕੇ ਦਾ ਜਾਇਜ਼ਾ ਲੈ ਕੇ ਜਲਦ ਸੀਵਰੇਜ ਬਲਾਕ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ : ਈ. ਓ.ਜਦੋਂ ਇਸ ਸਬੰਧੀ ਈ. ਓ. ਤਜਿੰਦਰਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਮੌਕੇ ਦਾ ਜਾਇਜ਼ਾ ਲੈ ਕੇ ਜਲਦ ਹੀ ਸੀਵਰੇਜ ਬਲਾਕ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।
ਲੋਕਾਂ ਨੇ ਅਖੌਤੀ ਬਾਬਿਆਂ ਦਾ ਚਾੜ੍ਹਿਆ ਕੁਟਾਪਾ (ਵੀਡੀਓ)
NEXT STORY