ਜਲੰਧਰ (ਜ. ਬ.)- ਮਕਸੂਦਾਂ ਮੰਡੀ ਸਥਿਤ ਸ਼ਾਨ-ਏ-ਜਲੰਧਰ ਢਾਬੇ ਵਿਚ ਬਿਨਾਂ ਲਾਇਸੈਂਸ ਦੇ ਸ਼ਰਾਬ ਪਿਲਾਉਣ ਦੇ ਮਾਮਲੇ ਵਿਚ ਦੇਰ ਰਾਤ ਐਕਸਾਈਜ਼ ਮਹਕਿਮੇ ਦੀ ਟੀਮ ਨੇ ਰੇਡ ਕਰਕੇ ਉਥੋਂ 3 ਲੋਕਾਂ ਨੂੰ ਰਾਊਂਡਅਪ ਕੀਤਾ ਹੈ ਜਦਕਿ ਢਾਬੇ ਦਾ ਮਾਲਕ ਅਤੇ ਮੈਨੇਜਰ ਮੌਕੇ ਤੋਂ ਫ਼ਰਾਰ ਹੈ। ਐਕਸਾਈਜ਼ ਮਹਿਕਮਾ ਅਤੇ ਪੁਲਸ ਨੇ ਕਾਰਵਾਈ ਕਰਦੇ ਹੋਏ 5 ਲੋਕਾਂ ਖ਼ਿਲਾਫ਼ ਐਕਸਾਈਜ਼ ਐਕਟ 68-1-14 ਦੇ ਤਹਿਤ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਦੀ ਪਛਾਣ ਪ੍ਰੇਮ ਕੁਮਾਰ ਪੁੱਤਰ ਦੀਪਕ, ਦਲ ਪ੍ਰਸਾਦ ਪੁੱਤਰ ਰਾਮ, ਵਿਜੇ ਕੁਮਾਰ ਮੈਨੇਜਰ ਅਤੇ ਮਾਲਕ ਜਤਨ ਅਰੋੜਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਨੂੰ ਸਮਰਥਨ ਦੇਵੇਗੀ ਡੈਮੋਕ੍ਰੇਟਿਕ ਪਾਰਟੀ ਆਫ਼ ਇੰਡੀਆ
ਐਕਸਾਈਜ਼ ਇੰਸਪੈਕਟਰ ਰਮਨ ਭਗਤ ਨੇ ਦੱਸਿਆ ਕਿ ਉਨ੍ਹਾਂ ਨੂੰ ਆਨਲਾਈਨ ਸ਼ਿਕਾਇਤ ਮਿਲੀ ਸੀ ਕਿ ਸਬਜ਼ੀ ਮੰਡੀ ਦੇ ਅੰਦਰ ਢਾਬੇ ਵਿਚ ਨਾਜਾਇਜ਼ ਤੌਰ ’ਤੇ ਸ਼ਰਾਬ ਪਿਲਾਈ ਜਾ ਰਹੀ ਸੀ, ਛਾਪੇਮਾਰੀ ਕੀਤੀ। ਮੌਕੇ ਤੋਂ ਬੋਤਲਾਂ ਮਿਲੀਆਂ ਹਨ। ਰੇਡ ਦੌਰਾਨ ਟੀਮ ਨੇ ਮੌਕੇ ’ਤੋਂ ਸ਼ੈੱਫ ਤੇ ਵੇਟਰ ਸਮੇਤ ਤਿੰਨ ਲੋਕਾਂ ਨੂੰ ਰਾਊਂਡਅਪ ਕੀਤਾ ਹੈ ਪਰ ਢਾਬੇ ਦਾ ਮਾਲਕ ਅਤੇ ਮੈਨੇਜਰ ਦੋਵੇਂ ਫ਼ਰਾਰ ਚੱਲ ਰਹੇ ਹਨ। ਦੇਰ ਰਾਤ ਥਾਣਾ ਨੰਬਰ ਇਕ ਦੀ ਪੁਲਸ ਵੱਲੋਂ ਢਾਬਾ ਮਾਲਕ ਸਮੇਤ 4 ਲੋਕਾਂ ’ਤੇ ਆਬਕਾਰੀ ਨਿਯਮਾਂ ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ: ਜਲੰਧਰ: ਚੜ੍ਹਦੀ ਜਵਾਨੀ 'ਚ ਜਹਾਨੋਂ ਤੁਰ ਗਿਆ ਪੁੱਤ, ਯੂਕ੍ਰੇਨ ’ਚ ਡੁੱਬਣ ਨਾਲ ਹੋਈ ਮੌਤ
ਥਾਣਾ ਇੰਚਾਰਜ ਰਾਜੇਸ਼ ਕੁਮਾਰ ਨੇ ਦੱਸਿਆ ਕਿ ਜਲਦ ਹੀ ਫ਼ਰਾਰ ਮੈਨੇਜਰ ਅਤੇ ਮਾਲਕ ਦੀ ਭਾਲ ਵਿਚ ਪੁਲਸ ਰੇਡ ਕਰ ਕੇ ਗ੍ਰਿਫਤਾਰੀ ਕਰੇਗੀ। ਜਿੱਥੇ ਮੰਡੀ ਅੰਦਰ ਸਬਜ਼ੀ ਵਾਲਿਆਂ ਨੂੰ ਸਬਜ਼ੀ ਵੇਚਣ ਲਈ ਜਗ੍ਹਾ ਦੀ ਕਮੀ ਹੈ, ਉੱਥੇ ਹੀ ਮੰਡੀ ਬੋਰਡ ਦੇ ਨਿਯਮਾਂ ਦੇ ਉਲਟ ਮੰਡੀ ਦੇ ਅੰਦਰ ਢਾਬਾ ਅਤੇ ਆਹਤਾ ਖੋਲ੍ਹਿਆ ਹੋਇਆ ਹੈ, ਉਹ ਵੀ ਗੈਰਕਾਨੂੰਨੀ। ਨਿਯਮਾਂ ਮੁਤਾਬਕ ਮੰਡੀ ਦੇ ਅੰਦਰ ਢਾਬਾ ਅਤੇ ਅਹਾਤਾ ਖੋਲ੍ਹਿਆ ਨਹੀਂ ਜਾ ਸਕਦਾ, ਇਹ ਸਾਰਾ ਖੇਡ ਉੱਚ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਲਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਪੁਲਸ ਅਤੇ ਐਕਸਾਈਜ਼ ਮਹਿਕਮੇ ਦੀ ਮਿਲੀਭੁਗਤ ਨਾਲ ਮੰਡੀ ਵਿਚ ਢਾਬਾ ਇਕ ਸਾਲ ਤੋਂ ਖੁੱਲ੍ਹਾ ਹੋਇਆ ਹੈ, ਜਿੱਥੇ ਸਸਤੀ ਤੋਂ ਲੈ ਕੇ ਮਹਿੰਗੀ ਸ਼ਰਾਬ ਮੁਹੱਈਆ ਕਰਵਾਈ ਜਾਂਦੀ ਹੈ।
ਇਹ ਵੀ ਪੜ੍ਹੋ: ਕਾਂਗਰਸ ਦੇ ਕਾਟੋ ਕਲੇਸ਼ ਦਰਮਿਆਨ ਕੁਝ ਮੰਤਰੀਆਂ ਨੇ ਬਣਾਈ ‘ਦੇਖੋ ਤੇ ਉਡੀਕ ਕਰੋ’ ਦੀ ਨੀਤੀ
ਕਈ ਕਾਂਗਰਸੀ ਨੇਤਾਵਾਂ ਨੇ ਸੇਕੀਆਂ ਰਾਜਨੀਤਿਕ ਰੋਟੀਆਂ
ਸੂਤਰਾਂ ਨੇ ਦੱਸਿਆ ਕਿ ਸ਼ਾਨ-ਏ-ਜਲੰਧਰ ਢਾਬੇ ਵਿਚ ਰੇਡ ਢਾਬਾ ਮਾਲਕ ਤੇ ਮੈਨੇਜਰ ਦੇ ਨਜ਼ਦੀਕੀ ਵੱਲੋਂ ਕਰਵਾਈ ਗਈ ਹੈ। ਕੁਝ ਦਿਨਾਂ ਤੋਂ ਉਨ੍ਹਾਂ ਦੇ ਨਜ਼ਦੀਕੀਆਂ ਨਾਲ ਰੰਜਿਸ਼ ਚੱਲ ਰਹੀ ਸੀ। ਰੇਡ ਪੈਂਦੇ ਹੀ ਢਾਬੇ ਵਿਚ ਕਈ ਕਾਂਗਰਸੀ ਨੇਤਾ ਤੇ ਛੋਟੇ ਨੇਤਾ ਪਹੁੰਚ ਗਏ ਅਤੇ ਰਾਜਨੀਤਿਕ ਰੋਟੀਆਂ ਸੇਕਣੀਆਂ ਸ਼ੁਰੂ ਕਰ ਦਿੱਤੀਆਂ। ਕਈਆਂ ਨੇ ਸੈਟਿੰਗ ਤਕ ਕਰਵਾਉਣੀ ਚਾਹੀ ਪਰ ਮੀਡੀਆ ਦੇ ਪਹੁੰਚਣ ’ਤੇ ਗੱਲ ਨਹੀਂ ਬਣੀ।
ਇਹ ਵੀ ਪੜ੍ਹੋ: ਫਗਵਾੜਾ: ਪਿਆਰ 'ਚ ਮਿਲਿਆ ਧੋਖਾ, ਪਰੇਸ਼ਾਨ ਨੌਜਵਾਨ ਨੇ ਖ਼ੁਦ ਨੂੰ ਗੋਲ਼ੀ ਮਾਰ ਕੇ ਕੀਤੀ ਖ਼ੁਦਕੁਸ਼ੀ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਨਸ਼ੇ ਵਾਲੇ ਪਦਾਰਥਾਂ ਸਮੇਤ 3 ਮੁਲਜ਼ਮ ਆਏ ਟਾਂਡਾ ਪੁਲਸ ਅੜਿੱਕੇ
NEXT STORY