ਫਗਵਾੜਾ (ਹਰਜੋਤ)-ਪਿੰਡ ਖੋਥੜਾ ਵਿਖੇ ਇਕ ਨੌਜਵਾਨ ਨੂੰ ਉਸ ਦੀ ਪ੍ਰੇਮਿਕਾ ਦੇ ਪਰਿਵਾਰ ਵੱਲੋਂ ਤੇਜ਼ ਹਥਿਆਰਾਂ ਨਾਲ ਵੱਢ ਦਿੱਤਾ, ਜਿਸ ਨੂੰ ਪਿੰਡ ਵਾਸੀਆਂ ਨੇ ਗੰਭੀਰ ਹਾਲਤ 'ਚ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦਿਆਂ ਮੇਹਲੀ ਪੁਲਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਪਵਿੱਤਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਇਕ ਨੌਜਵਾਨ ਕੁਲਦੀਪ ਕੁਮਾਰ (32) ਉਰਫ਼ ਰਾਮਪਾਲ ਨੇ ਇਕ ਵਿਆਹੁਤਾ ਲੜਕੀ ਜਸਪ੍ਰੀਤ ਕੌਰ ਵਾਸੀ ਲੱਧੇਵਾਲੀ ਜਲੰਧਰ ਜੋ ਪਿੰਡ ਕੰਡਿਆਣਾ 'ਚ ਵਿਆਹੀ ਹੋਈ ਸੀ ਅਤੇ ਬੱਚਿਆਂ ਦੀ ਮਾਂ ਸੀ ਉਹ ਆਪਣੇ ਕਥਿਤ ਪ੍ਰੇਮੀ ਕੁਲਦੀਪ ਕੁਮਾਰ ਨਾਲ 18 ਜੁਲਾਈ ਤੋਂ ਉਸ ਦੇ ਘਰ 'ਚ ਰਹਿ ਰਹੀ ਸੀ। ਅੱਜ ਦੁਪਹਿਰ ਜਦੋਂ ਮਹਿਲਾ ਪੁਲਸ ਵਿੰਗ ਹੁਸ਼ਿਆਰਪੁਰ ਤੋਂ ਇਕ ਕਰਮਚਾਰੀ ਸੰਮਨ ਲੈ ਕੇ ਉਨ੍ਹਾਂ ਦੇ ਘਰ ਪੁੱਜਾ ਤਾਂ ਉਸ ਸਮੇਂ ਹੀ ਲੜਕੀ ਦਾ ਭਰਾ, ਉਸ ਦਾ ਦੋਸਤ ਤੇ ਲੜਕੀ ਦੀ ਮਾਂ ਮਨਜੀਤ ਕੌਰ ਨੇ ਉਨ੍ਹਾਂ ਦੇ ਘਰ 'ਚ ਦਾਖ਼ਲ ਹੋ ਕੇ ਕੁੱਟਮਾਰ ਸ਼ੁਰੂ ਕਰ ਦਿੱਤੀ। ਲੜਕੀ ਦੀ ਮਾਂ ਨੇ ਉਸਨੂੰ ਫੜ ਕੇ ਘਰੋਂ ਬਾਹਰ ਕੱਢ ਲਿਆ ਅਤੇ ਲੜਕੀ ਦੇ ਭਰਾ ਅਤੇ ਦੋਸਤ ਨੇ ਤੇਜ਼ ਹਥਿਆਰਾਂ ਨਾਲ ਹਮਲਾ ਕਰਕੇ ਬਾਹਾਂ, ਲੱਤਾਂ ਤੇ ਸਿਰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਪੁਲਸ ਕਰਮਚਾਰੀ ਵੱਲੋਂ ਰੌਲਾ ਪੈਣ 'ਤੇ ਹਮਲਵਾਰ ਭੱਜ ਗਏ ਅਤੇ ਪਿੰਡ ਵਾਸੀਆਂ ਨੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਹੈ। ਚੌਕੀ ਇੰਚਾਰਜ ਪਵਿੱਤਰ ਸਿੰਘ ਨੇ ਦੱਸਿਆ ਕਿ ਜ਼ਖਮੀ ਨੌਜਵਾਨ ਨੇ ਅਜੇ ਤਕ ਕੋਈ ਬਿਆਨ ਨਹੀਂ ਦਿੱਤੇ ਹਨ ਅਤੇ ਨਾ ਹੀ ਮੈਡੀਕਲ ਰਿਪੋਰਟ ਆਈ ਹੈ ਉਸ ਦੇ ਆਉਣ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਹੁਸ਼ਿਆਰਪੁਰ ’ਚ ਵੀ ਮਹਿਸੂਸ ਕੀਤੇ ਗਏ ਭੂਚਾਲ ਦੇ ਹਲਕੇ ਝਟਕੇ
NEXT STORY