ਹੁਸ਼ਿਆਰਪੁਰ, (ਘੁੰਮਣ)- ਸ਼ਿਵ ਸੈਨਾ (ਹਿੰਦੋਸਤਾਨ) ਦੇ ਰਾਸ਼ਟਰੀ ਪ੍ਰਮੁੱਖ ਪਵਨ ਗੁਪਤਾ ਦੇ ਨਿਰਦੇਸ਼ਾਂ ’ਤੇ ਜ਼ਿਲਾ ਪ੍ਰਧਾਨ ਰਜਿੰਦਰ ਰਾਣਾ ਦੀ ਅਗਵਾਈ ’ਚ ਸਥਾਨਕ ਸ਼ਾਸਤਰੀ ਮਾਰਕੀਟ ਤੋਂ ਘੰਟਾਘਰ ਚੌਕ ਤੱਕ ਰੈਲੀ ਕੱਢ ਕੇ ਅੱਤਵਾਦ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਰਜਿੰਦਰ ਰਾਣਾ ਨੇ ਅੰਮ੍ਰਿਤਸਰ ’ਚ ਨਿਰੰਕਾਰੀ ਭਵਨ ’ਤੇ ਹੋਏ ਅੱਤਵਾਦੀ ਹਮਲੇ ’ਚ ਸ਼ਹੀਦ ਹੋਏ ਵਿਅਕਤੀਆਂ ਨੂੰ ਸ਼ਰਧਾਂਜਲੀ ਦੇ ਕੇ ਸਰਕਾਰ ਕੋਲੋਂ ਅੱਤਵਾਦ ਖਿਲਾਫ਼ ਸਖ਼ਤ ਕਦਮ ਚੁੱਕਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਨਿਰੰਕਾਰੀ ਭਵਨ ’ਚ ਜਿੰਨੇ ਲੋਕ ਮਾਰੇ ਗਏ, ਉਨ੍ਹਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
ਇਸ ਮੌਕੇ ਸੈਣੀ ਜਾਗ੍ਰਤੀ ਮੰਚ ਪੰਜਾਬ ਦੇ ਸੰਸਥਾਪਕ ਸੰਦੀਪ ਸੈਣੀ ਅਤੇ ਭਗਵਾਨ ਪਰਸ਼ੂਰਾਮ ਸੈਨਾ ਦੇ ਪ੍ਰਧਾਨ ਆਸ਼ੂਤੋਸ਼ ਸ਼ਰਮਾ ਨੇ ਕਿਹਾ ਕਿ ਅੱਤਵਾਦ ਦੇ ਮੁੱਦੇ ’ਤੇ ਕਿਸੇ ਵੀ ਤਰ੍ਹਾਂ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ, ਸਗੋਂ ਰਾਸ਼ਟਰ ਹਿੱਤ ’ਚ ਇਕਜੁੱਟ ਹੋ ਕੇ ਅੱਤਵਾਦ ਦਾ ਸਿਰ ਕੁਚਲਣ ਲਈ ਠੋਸ ਨੀਤੀ ਬਣਾਉਣੀ ਚਾਹੀਦੀ ਹੈ। ਕਿਸੇ ਵੀ ਅੱਤਵਾਦ ਦੀ ਘਟਨਾ ਤੋਂ ਬਾਅਦ ਜਿਸ ਤੇਜ਼ੀ ਨਾਲ ਕਾਰਵਾਈ ਦੀ ਲਿੱਪਾ-ਪੋਚੀ ਕੀਤੀ ਜਾਂਦੀ ਹੈ, ਜੇਕਰ ਉਸ ਦੀ ਥਾਂ ਪਹਿਲਾਂ ਹੀ ਹੁਸ਼ਿਆਰੀ ਵਰਤੀ ਜਾਵੇ ਤਾਂ ਅਜਿਹੀਆਂ ਘਟਨਾਵਾਂ ਹੋਣ ਹੀ ਨਾ।
ਇਸ ਮੌਕੇ ਸ਼ਾਖਾ ਬੱਗਾ, ਵਿਪੁਲ ਲੰਗੇਰੀ, ਮੋਨੂੰ, ਦੀਪਕ ਪਰਾਸ਼ਰ, ਕਾਕਾ ਜੰਡਿਆਲਾ, ਦੀਪਕ ਦੀਪਾ, ਜਸਪਾਲ ਸਿੰਘ ਬੇਦੀ, ਭੁਪਿੰਦਰ ਕੁਮਾਰ, ਸਤੀਸ਼ ਕੁਮਾਰ, ਸੋਨੂੰ ਮਾਹਿਲਪੁਰ, ਪੰਕਜ
ਬੇਦੀ ਸਮੇਤ ਵੱਡੀ ਗਿਣਤੀ ’ਚ ਸ਼ਿਵ ਸੈਨਿਕ ਤੇ ਹੋਰ ਸੰਗਠਨਾਂ ਦੇ ਨੁਮਾਇੰਦੇ ਮੌਜੂਦ ਸਨ।
ਹਾਦਸੇ ’ਚ 80 ਸਾਲਾ ਬਜ਼ੁਰਗ ਦੀ ਮੌਤ
NEXT STORY