ਮੁੰਬਈ (ਭਾਸ਼ਾ)- ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਇਕ ਹੈਲੀਕਾਪਟਰ ਹੇਠਾਂ ਉਤਰਦੇ ਸਮੇਂ ਇਕ ਪਾਸੇ ਝੁਕ ਗਿਆ, ਜਿਸ ਕਾਰਨ ਉਸ ਦਾ ਪਾਇਲਟ ਜ਼ਖ਼ਮੀ ਹੋ ਗਿਆ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹੈਲੀਕਾਪਟਰ ਨੂੰ ਇੰਨੀਂ ਦਿਨੀਂ ਚੱਲ ਰਹੀਆਂ ਲੋਕ ਸਭਾ ਚੋਣਾਂ ਦੇ ਸਿਲਸਿਲੇ 'ਚ ਇਕ ਜਨਤਕ ਰੈਲੀ ਲਈ ਸ਼ਿਵ ਸੈਨਾ (ਯੀਬੀਟੀ) ਮਹਿਲਾ ਆਗੂ ਸੁਸ਼ਮਾ ਅੰਧਾਰੇ ਨੂੰ ਲੈਣ ਆਇਆ ਸੀ।
ਅਧਿਕਾਰੀ ਨੇ ਦੱਸਿਆ ਕਿ ਸਵੇਰੇ ਕਰੀਬ 9.30 ਵਜੇ ਪਾਇਲਟ ਨੇ ਮਹਾਡ 'ਚ ਇਕ ਅਸਥਾਈ ਹੈਲੀਪੈਡ 'ਤੇ ਹੈਲੀਕਾਪਟਰ ਉਤਾਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਦੌਰਾਨ ਹੈਲੀਕਾਪਟਰ ਕ੍ਰੈਸ਼ ਹੋ ਗਿਆ ਤੇ ਇਕ ਪਾਸੇ ਝੁਕ ਗਿਆ। ਉਨ੍ਹਾਂ ਨੇ ਸ਼ੁਰੂਆਤੀ ਸੂਚਨਾਵਾਂ ਦੇ ਹਵਾਲੇ ਤੋਂ ਕਿਹਾ ਕਿ ਇਸ ਘਟਨਾ 'ਚ ਪਾਇਲਟ ਨੂੰ ਸੱਟਾਂ ਲੱਗੀਆਂ ਅਤੇ ਹੈਲੀਕਾਪਟਰ ਦੇ 'ਰੋਟਰ ਬਲੇਡ' ਨੁਕਸਾਨੇ ਗਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਕ ਸਭਾ ਚੋਣਾਂ ਤੋਂ ਪਹਿਲਾਂ 45 ਰਾਜਪਰਿਵਾਰਾਂ ਨੇ PM ਮੋਦੀ ਨੂੰ ਦਿੱਤਾ ਆਪਣਾ ਸਮਰਥਨ
NEXT STORY