ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਬੀਤੇ ਦਿਨ ਅਹੀਆਪੁਰ ਵਿਖੇ ਖਸਤਾਹਾਲਤ ਛੱਤ ਦੇ ਡਿੱਗਣ ਕਾਰਨ ਤਿੰਨ ਜੀਆਂ ਦੀ ਜਾਨ ਗੁਆਉਣ ਵਾਲੇ ਪ੍ਰਵਾਸੀ ਮਜ਼ਦੂਰ ਪਰਿਵਾਰ ਦੀ ਮਦਦ ਲਈ ਸਮਾਜ ਸੇਵਕ ਨਈਅਰ ਪਰਿਵਾਰ ਅੱਗੇ ਆਇਆ ਹੈ, ਜਿਨ੍ਹਾਂ ਨੇ ਪੀੜਤ ਪਰਿਵਾਰ ਨੂੰ 1 ਲੱਖ ਰੁਪਏ ਦੀ ਫੌਰੀ ਮਦਦ ਭੇਟ ਕੀਤੀ ਹੈ। ਇਸ ਹਾਦਸੇ ਵਿਚ ਪ੍ਰਵਾਸੀ ਮਜ਼ਦੂਰ ਸ਼ੰਕਰ ਮੰਡਲ ਅਤੇ ਉਸ ਦੀਆਂ ਦੋ ਧੀਆਂ ਦੀ ਮੌਤ ਹੋ ਗਈ ਸੀ ਅਤੇ ਉਸ ਦੀ ਪਤਨੀ ਪ੍ਰਿਅੰਕਾ ਅਤੇ ਦੋ ਹੋਰ ਧੀਆਂ ਕਵਿਤਾ (8) ਅਤੇ ਪ੍ਰੀਤੀ (7) ਜ਼ਖ਼ਮੀ ਹੋ ਗਈਆਂ ਸਨ, ਜੋ ਟਾਂਡਾ ਦੇ ਰੇਖੀ ਹਰਬੰਸ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਅਗਲੇ 6 ਦਿਨ ਅਹਿਮ! ਭਾਰੀ ਮੀਂਹ ਨਾਲ ਆਵੇਗਾ ਤੂਫ਼ਾਨ, 14 ਜ਼ਿਲ੍ਹਿਆਂ ਲਈ Alert ਜਾਰੀ
ਅੱਜ ਦੁਪਹਿਰ ਹਸਪਤਾਲ ਪਹੁੰਚ ਨਈਅਰ ਪਰਿਵਾਰ ਦੀ ਮੁਖੀ ਬਬੀਤਾ ਨਈਅਰ, ਪ੍ਰਵਾਸੀ ਪੰਜਾਬੀ ਅਸ਼ੀਸ਼ ਨਈਅਰ, ਮਾਲਤੀ ਚੋਟਾਨੀ ਨੇ ਜਿੱਥੇ ਤਿੰਨੋਂ ਜ਼ਖ਼ਮੀਆਂ ਦਾ ਹਾਲ ਚਾਲ ਪੁੱਛਿਆ ਅਤੇ ਉਨ੍ਹਾਂ ਨਾਲ ਸੰਵੇਦਨਾ ਪ੍ਰਕਟ ਕਰਦੇ ਹੋਏ ਵਿੱਤੀ ਮਦਦ ਭੇਟ ਕੀਤੀ। ਇਸ ਮੌਕੇ ਬਬੀਤਾ ਨਈਅਰ ਨੇ ਆਖਿਆ ਕਿ ਸਤੀਸ਼ ਨਈਅਰ ਮਿੰਕੀ ਜੀ ਵੱਲੋਂ ਸ਼ੁਰੂ ਕੀਤੇ ਗਏ ਸਮਾਜ ਸੇਵੀ ਮਿਸ਼ਨ ਨੂੰ ਉਹ ਅੱਗੇ ਵਧਾ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਕਾਂਗਰਸ ਦੀ ਸਿਆਸਤ ’ਚ ਵੱਡੀ ਹਲਚਲ, ਬਦਲਣਗੇ ਸਮੀਕਰਨ
ਉਨ੍ਹਾਂ ਦੱਸਿਆ ਕਿ ਸਤੀਸ਼ ਨਈਅਰ ਮਿੰਕੀ ਯਾਦਗਾਰੀ ਟਰੱਸਟ ਵੱਲੋਂ ਇਲਾਜ ਲਈ ਅਤੇ ਭਵਿੱਖ ਵਿਚ ਵੀ ਇਸ ਪਰਿਵਾਰ ਦੀ ਮਦਦ ਕੀਤੀ ਜਾਵੇਗੀ ਅਤੇ ਹੋਰਨਾਂ ਪਰਿਵਾਰਾਂ ਦੀ ਤਰ੍ਹਾਂ ਇਸ ਪਰਿਵਾਰ ਨੂੰ ਵੀ ਮਹੀਨਾਵਾਰ ਰਾਸ਼ਨ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਸੰਸਥਾਵਾਂ ਨੂੰ ਵੀ ਇਸ ਗ਼ਰੀਬ ਜ਼ਰੂਰਤਮੰਦ ਪਰਿਵਾਰ ਦੀ ਮਦਦ ਦੀ ਅਪੀਲ ਕੀਤੀ ਹੈ। ਇਸ ਮੌਕੇ ਐੱਮ. ਸੀ. ਆਸ਼ੂ ਵੈਦ, ਡਾ. ਸ਼ਿਵ ਰਾਜ ਰੇਖੀ, ਡਾ. ਅੰਕਿਤ ਰੇਖੀ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ: ਜਲੰਧਰ ਦਾ ਸ਼ਾਹਕੋਟ ਦੇਸ਼ 'ਚੋਂ ਪਹਿਲੇ ਸਥਾਨ 'ਤੇ, ਕੇਂਦਰ ਨੇ ਕੀਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਵੱਡੀ ਵਾਰਦਾਤ ਤੇ ਰੂਸ ਨੇ ਯੂਕਰੇਨ 'ਤੇ ਦਾਗੇ 550 ਡਰੋਨ, ਅੱਜ ਦੀਆਂ ਟੌਪ-10 ਖਬਰਾਂ
NEXT STORY