ਜਲੰਧਰ (ਖੁਰਾਣਾ)—ਹਰ ਸਾਲ ਸੋਢਲ ਮੇਲਾ ਸ਼ੁਰੂ ਹੋਣ ਤੋਂ ਪਹਿਲਾਂ ਜਲੰਧਰ ਨਗਰ ਨਿਗਮ ਵੱਲੋਂ ਮੇਲਾ ਖੇਤਰ ਦਾ ਵਿਕਾਸ ਕਰਵਾਇਆ ਜਾਂਦਾ ਹੈ, ਜਿਸ ਦੇ ਤਹਿਤ ਨਵੀਆਂ ਸੜਕਾਂ ਦਾ ਨਿਰਮਾਣ ਹੁੰਦਾ ਹੈ। ਡਿਵਾਈਡਰ ਅਤੇ ਫੁੱਟਪਾਥ ਪੇਂਟ ਕੀਤੇ ਜਾਂਦੇ ਹਨ ਅਤੇ ਹੋਰ ਕੰਮ ਵੀ ਕਰਵਾਏ ਜਾਂਦੇ ਹਨ ਪਰ ਇਸ ਵਾਰ ਜਲੰਧਰ ਨਗਰ ਨਿਗਮ ਘੋਰ ਵਿੱਤੀ ਸੰਕਟ ਦਾ ਸ਼ਿਕਾਰ ਹੈ, ਜਿਸ ਕਾਰਨ ਨਿਗਮ ਇਸ ਵਾਰ ਸੋਢਲ ਮੇਲੇ ਤੋਂ ਪਹਿਲਾਂ ਮੇਲਾ ਖੇਤਰ ਦੀਆਂ ਸੜਕਾਂ ਨੂੰ ਨਵਾਂ ਨਹੀਂ ਬਣਵਾ ਸਕਿਆ।
ਨਿਗਮ ਵੱਲੋਂ ਸ਼ੁੱਕਰਵਾਰ ਸੋਢਲ ਮੰਦਰ ਦੇ ਆਲੇ-ਦੁਆਲੇ ਟੁੱਟੀਆਂ ਸੜਕਾਂ 'ਤੇ ਪੈਚਵਰਕ ਕਰਵਾਉਣ ਦੇ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ। ਜ਼ਿਕਰਯੋਗ ਹੈ ਕਿ ਬਰਸਾਤੀ ਸੀਜ਼ਨ ਅਤੇ ਸਰਦੀਆਂ 'ਚ ਪੈਚਵਰਕ ਲਈ ਹਿੰਦੋਸਤਾਨ ਪੈਟਰੋਲੀਅਮ ਤੋਂ ਠੰਡੀ ਲੁੱਕ ਖਰੀਦਦਾ ਹੈ। ਕੰਪਨੀ ਦੇ ਅਧਿਕਾਰੀਆਂ ਨੇ ਨਿਗਮ ਦੇ ਸਟਾਫ ਨੂੰ ਠੰਡੀ ਲੁੱਕ ਨਾਲ ਪੈਚਵਰਕ ਲਾਉਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਨਿਗਮ ਦੇ ਐੱਸ. ਈ. ਅਸ਼ਵਨੀ ਚੌਧਰੀ ਵੀ ਖਾਸ ਤੌਰ 'ਤੇ ਮੌਜੂਦ ਸਨ।

ਨਹੀਂ ਲੱਗੇ ਅੰਡਰਬ੍ਰਿਜ ਦੇ ਡਿਵਾਈਡਰ, ਛੋਟੀਆਂ-ਛੋਟੀਆਂ ਇਜਾਜ਼ਤਾਂ ਲੈ ਕੇ ਕਰਵਾਇਆ ਜਾ ਰਿਹਾ ਕੰਮ
ਕਾਂਗਰਸ ਪਾਰਟੀ ਦੇ ਆਗੂ ਵਿਕਾਸ ਬਾਰੇ ਲੰਮੇ-ਚੌੜੇ ਵਾਅਦੇ ਤਾਂ ਕਰਦੇ ਹਨ ਤਾਂ ਪਰ ਹਕੀਕਤ ਇਹ ਹੈ ਕਿ ਨਿਗਮ ਕੋਲ ਵਿਕਾਸ ਕਰਵਾਉਣ ਲਈ ਪੈਸੇ ਹੀ ਨਹੀਂ ਹਨ। ਚੰਦਨ ਨਗਰ ਅੰਡਰਬ੍ਰਿਜ ਦੇ ਸਾਰੇ ਪਲਾਸਟਿਕ ਦੇ ਡਿਵਾਈਡਰ ਟੁੱਟ ਚੁੱਕੇ ਹਨ ਜੋ ਅਜੇ ਤੱਕ ਨਹੀਂ ਲਗਵਾਏ ਜਾ ਸਕੇ। ਪ੍ਰੀਤ ਨਗਰ ਅਤੇ ਹੋਰ ਖੇਤਰਾਂ ਦੀਆਂ ਸੜਕਾਂ ਵੀ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ, ਜਿਨ੍ਹਾਂ 'ਤੇ ਪੈਚਵਰਕ ਨਹੀਂ ਹੋ ਸਕਦਾ। ਕਮਿਸ਼ਨਰ ਕੋਲੋਂ ਛੋਟੀਆਂ ਛੋਟੀਆਂ ਇਜਾਜ਼ਤਾਂ ਲੈ ਕੇ ਪੇਂਟ ਅਤੇ ਹੋਰ ਕੰਮ ਕਰਵਾਏ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਸੋਢਲ ਮੇਲੇ ਨੂੰ ਦੇਖਦਿਆਂ ਨਿਗਮ ਨੇ ਕਈ ਸੜਕਾਂ, ਇੰਟਰਲਾਕਿੰਗ ਟਾਇਲਾਂ ਅਤੇ ਪੇਂਟ ਆਦਿ ਲਈ ਕਰੀਬ 50 ਲੱਖ ਦੇ ਟੈਂਡਰ ਲਾਏ ਸਨ। ਕਿਸੇ ਠੇਕੇਦਾਰ ਨੇ ਟੈਂਡਰ ਨਹੀਂ ਭਰੇ, ਜਿਸ ਕਾਰਨ ਕਾਂਗਰਸੀ ਆਗੂਆਂ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵਿਆਹੁਤਾ ਦੇ ਕਤਲ ਦੀ ਜਾਂਚ ਲਈ 3 ਮੈਂਬਰੀ ਕਮੇਟੀ ਗਠਿਤ
NEXT STORY