ਜਲੰਧਰ (ਪੁਨੀਤ)- ਰੇਲਵੇ ਵਿਭਾਗ ਵੱਲੋਂ ਵੱਖ-ਵੱਖ ਟਰੇਨਾਂ ਵਿਚ ਚੈਕਿੰਗ ਡਰਾਈਵ ਚਲਾਉਂਦੇ ਹੋਏ 6 ਨਾਜਾਇਜ਼ ਵੈਂਡਰ ਕਾਬੂ ਕੀਤੇ ਗਏ। ਬਿਨਾਂ ਟਿਕਟ ਯਾਤਰਾ ਕਰਨ ਵਾਲਿਆਂ ਤੋਂ 37 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਗਿਆ ਅਤੇ ਯੂ.ਟੀ.ਐੱਸ. ਮੋਬਾਈਲ ਐਪ ਬਾਰੇ ਜਾਗਰੂਕਤਾ ਫੈਲਾਈ ਗਈ। ਜਲੰਧਰ ਦੇ ਸੀ.ਐੱਮ.ਆਈ. ਰਾਜੇਸ਼ ਧੀਮਾਨ ਤੇ ਨਿਤੀਸ਼ ਸ਼ਰਮਾ ਦੀ ਅਗਵਾਈ ਵਿਚ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ।
ਰੇਲ ਯਾਤਰੀਆਂ ਨੂੰ ਉੱਚ ਗੁਣਵੱਤਾ ਵਾਲਾ ਖਾਣ-ਪੀਣ ਦਾ ਸਾਮਾਨ ਮੁਹੱਈਆ ਕਰਵਾਉਣ ਲਈ ਰੇਲਵੇ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਅੰਮ੍ਰਿਤਸਰ ਤੋਂ ਨੰਗਲ ਵਿਚਕਾਰ ਚੱਲਣ ਵਾਲੀ ਟਰੇਨ ਨੰਬਰ 14506 ਵਿਚ ਰੇਡ ਕੀਤੀ ਗਈ। ਇਸ ਦੌਰਾਨ 6 ਨਾਜਾਇਜ਼ ਵੈਂਡਰਾਂ ਨੂੰ ਕਾਬੂ ਕਰ ਕੇ ਆਰ.ਪੀ.ਐੱਫ. ਦੇ ਹਵਾਲੇ ਕਰ ਦਿੱਤਾ ਗਿਆ, ਜਿਨ੍ਹਾਂ ਖ਼ਿਲਾਫ਼ ਰੇਲਵੇ ਐਕਟ ਦੀ ਧਾਰਾ 144 ਤਹਿਤ ਕਾਰਵਾਈ ਸ਼ੁਰੂ ਹੋ ਗਈ ਹੈ।
ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਚਲਾਈ ਗਈ ਮੁਹਿੰਮ ਦੌਰਾਨ ਟਿਕਟ ਚੈਕਿੰਗ ਸਟਾਫ਼ ਸਮੇਤ ਆਰ.ਪੀ.ਐੱਫ. ਦੇ ਜਵਾਨ ਸੁਰੱਖਿਆ ਲਈ ਮੌਜੂਦ ਸਨ। ਟਿਕਟ ਚੈਕਿੰਗ ਸਟਾਫ਼ ਨੇ ਵੱਖ-ਵੱਖ ਟਰੇਨਾਂ ਦੇ ਇਕਾਨਮੀ ਐੱਸ.ਸੀ., ਸਲੀਪਰ, ਚੇਅਰ-ਕਾਰ, ਸੈਕਿੰਡ ਸਿਟਿੰਗ ਤੇ ਜਨਰਲ ਕੋਚਾਂ ਵਿਚ ਟਿਕਟਾਂ ਦੀ ਚੈਕਿੰਗ ਕੀਤੀ।
ਇਹ ਵੀ ਪੜ੍ਹੋ- ਪੁਲਸ ਭਰਤੀ ਦਾ ਪੇਪਰ ਦੇਣ ਜਾ ਰਹੇ ਪਤੀ-ਪਤਨੀ ਨਾਲ ਵਾਪਰ ਗਿਆ ਭਾਣਾ, ਮਾਸੂਮ ਸਿਰੋਂ ਉੱਠਿਆ ਮਾਂ ਦਾ ਸਾਇਆ
ਇਸ ਦੌਰਾਨ 65 ਰੇਲਵੇ ਯਾਤਰੀਆਂ ਤੋਂ ਲਗਭਗ 37 ਹਜ਼ਾਰ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ। ਜਿਹੜੇ ਯਾਤਰੀਆਂ ਕੋਲ ਨਕਦੀ ਉਪਲੱਬਧ ਨਹੀਂ ਸੀ, ਉਨ੍ਹਾਂ ਕੋਲੋਂ ਕਿਊ.ਆਰ. ਕੋਡ ਰਾਹੀਂ ਆਨਲਾਈਨ ਪੇਮੈਂਟ ਵਸੂਲੀ ਗਈ। ਅਧਿਕਾਰੀਆਂ ਨੇ ਕਿਹਾ ਕਿ ਕਈ ਯਾਤਰੀਆਂ ਦੇ ਮੋਬਾਈਲਾਂ ’ਚ ਯੂ.ਟੀ.ਐੱਸ. ਮੋਬਾਈਲ ਐਪ ਇੰਸਟਾਲ ਕਰਵਾਇਆ ਗਿਆ।
ਟਿਕਟ ਕਾਊਂਟਰਾਂ ’ਤੇ ਲਾਈਨਾਂ ਤੋਂ ਨਿਜਾਤ ਦਿਵਾ ਰਿਹਾ ਯੂ.ਟੀ.ਐੱਸ. ਐਪ
ਟਰੇਨਾਂ ਦੀ ਚੈਕਿੰਗ ਦੌਰਾਨ ਸਟਾਫ਼ ਵੱਲੋਂ ਯੂ.ਟੀ.ਐੱਸ. (ਅਨ-ਰਿਜ਼ਰਵਡ ਟਿਕਟਿੰਗ ਸਿਸਟਮ) ਐਪ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੋਬਾਈਲ ਐਪ ਰਾਹੀਂ ਟਰੇਨ ਦੇ ਜਨਰਲ (ਅਨ-ਰਿਜ਼ਰਵਡ) ਡੱਬਿਆਂ ਵਿਚ ਸਫ਼ਰ ਕਰਨ ਵਾਲੇ ਲੋਕ ਘਰ ਬੈਠੇ ਹੀ ਟਿਕਟਾਂ ਬੁੱਕ ਕਰਵਾ ਸਕਦੇ ਹਨ। ਇਸ ਤਹਿਤ ਆਮ ਯਾਤਰੀਆਂ ਨੂੰ ਟਿਕਟਾਂ ਖਰੀਦਣ ਲਈ ਕਾਊਂਟਰ ’ਤੇ ਜਾਣ ਦੀ ਲੋੜ ਨਹੀਂ ਹੈ, ਇਸ ਨਾਲ ਟਿਕਟ ਕਾਊਂਟਰਾਂ 'ਤੇ ਲੱਗੀਆਂ ਲਾਈਨਾਂ ਤੋਂ ਨਿਜਾਤ ਮਿਲ ਰਹੀ ਹੈ। ਸ਼ੁਰੂਆਤ ’ਚ ਐਪ ਸਿਸਟਮ ਯਾਤਰੀਆਂ ਲਈ ਕਈ ਤਰ੍ਹਾਂ ਦੀਆਂ ਸਹੂਲਤਾਂ ਲੈ ਕੇ ਆਇਆ ਹੈ।
ਇਹ ਵੀ ਪੜ੍ਹੋ- ਹਾਰਟ ਅਟੈਕ ਨਾਲ ਹੋਈ ਮੌਤ ਜਾਂ ਕੀਤਾ ਗਿਆ ਕਤਲ ? ਮ੍ਰਿਤਕਾ ਨੇ ਅਜਿਹੀ ਥਾਂ ਲਿਖਿਆ ਕਾਤਲਾਂ ਦਾ ਨਾਂ, ਕਿ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਸ਼ੇੜੀਆਂ ਨੇ ਹਥਿਆਰ ਦਿਖਾ ਕੇ ਲੁੱਟਿਆ ਈ-ਰਿਕਸ਼ਾ ਤੇ ਵੈਲਡਿੰਗ ਸੈੱਟ, ਪੀੜਤ ਨੇ ਖ਼ੁਦ ਹੀ ਕਰ ਲਏ ਕਾਬੂ
NEXT STORY