ਮੋਗਾ (ਆਜ਼ਾਦ)- ਜ਼ਿਲ੍ਹਾ ਮੋਗਾ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪੁਲਸ 'ਚ ਭਰਤੀ ਹੋਣ ਦਾ ਪੇਪਰ ਦੇਣ ਜਾ ਰਹੇ ਪਤੀ-ਪਤਨੀ ਨਾਲ ਰਸਤੇ 'ਚ ਦਰਦਨਾਕ ਹਾਦਸਾ ਹੋ ਗਿਆ। ਇਹ ਹਾਦਸਾ ਥਾਣਾ ਚੜਿੱਕ ਦੇ ਅਧੀਨ ਪੈਂਦੇ ਪਿੰਡ ਮੱਲੀਆਂਵਾਲਾ ਦੇ ਕੋਲ ਹੋਇਆ, ਜਿੱਥੇ ਸੁਨੀਤਾ ਰਾਣੀ ਆਪਣੇ ਪਤੀ ਧਨਵਿੰਦਰ ਸਿੰਘ ਦੇ ਨਾਲ ਮੋਟਰਸਾਈਕਲ 'ਤੇ ਪੁਲਸ ਮੁਲਾਜ਼ਮ ਦਾ ਪੇਪਰ ਦੇਣ ਜਾ ਰਹੀ ਸੀ।
ਜਾਣਕਾਰੀ ਅਨੁਸਾਰ ਸੁਨੀਤਾ ਰਾਣੀ ਆਪਣੇ ਪਤੀ ਦੇ ਨਾਲ ਪੁਲਸ ਮੁਲਾਜ਼ਮ ਦਾ ਪੇਪਰ ਦੇਣ ਦੇ ਲਈ ਭੁੱਚੋ ਮੰਡੀ ਜਾ ਰਹੀ ਸੀ, ਜਦ ਉਹ ਪਿੰਡ ਮਹਿਰੋਂ ਤੋਂ ਮੱਲੀਆਂਵਾਲਾ ਦੇ ਕੋਲ ਪੁਦੀਨਾ ਫੈਕਟਰੀ ਨੇੜੇ ਪਹੁੰਚੀ ਤਾਂ ਇਸ ਦੌਰਾਨ ਰਸਤੇ 'ਚ ਅਚਾਨਕ ਉਨ੍ਹਾਂ ਦੇ ਮੋਟਰਸਾਈਕਲ ਅੱਗੇ ਆਵਾਰਾ ਕੁੱਤਾ ਆ ਗਿਆ, ਜਿਸ ਕਾਰਨ ਉਨ੍ਹਾਂ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਤੇ ਉਹ ਦੋਵੇਂ ਡਿੱਗ ਗਏ। ਇਸ ਹਾਦਸੇ ਦੌਰਾਨ ਔਰਤ ਦੇ ਸਿਰ 'ਤੇ ਗੰਭੀਰ ਸੱਟਾਂ ਲੱਗ ਗਈਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ, ਜਦਕਿ ਉਸ ਦਾ ਪਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਜੋ ਕਿ ਹਸਪਤਾਲ 'ਚ ਜ਼ੇਰੇ ਇਲਾਜ ਹੈ।
ਇਹ ਵੀ ਪੜ੍ਹੋ- ਲੁੱਟ ਦਾ ਸ਼ਿਕਾਰ ਹੋਏ ਇੰਪੀਰੀਅਲ ਮੈਡੀਕਲ ਸਟੋਰ ਵਿਖੇ ਪੁੱਜੇ MP ਚਰਨਜੀਤ ਚੰਨੀ, ਦੁਕਾਨਦਾਰਾਂ ਨੂੰ ਦਿੱਤੀ ਖ਼ਾਸ ਸਲਾਹ
ਮ੍ਰਿਤਕਾ ਸੁਨੀਤਾ ਰਾਣੀ ਦੋ ਸਾਲਾ ਬੱਚੇ ਦੀ ਮਾਂ ਦੱਸੀ ਜਾ ਰਹੀ ਹੈ। ਪਿੰਡ ਦੇ ਸਮਾਜ ਸੇਵੀ ਨੇਤਾ ਲਖਵਿੰਦਰ ਸਿੰਘ ਲੱਕੀ ਤੇ ਸਾਬਕਾ ਸਰਪੰਚ ਸਵਰਨ ਸਿੰਘ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਗੁਹਾਰ ਲਗਾਈ ਕਿ ਹਾਦਸੇ ਦਾ ਸ਼ਿਕਾਰ ਹੋਣ ਵਾਲੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਇਕ ਸਰਕਾਰੀ ਨੌਕਰੀ ਪ੍ਰਦਾਨ ਕੀਤੀ ਜਾਵੇ। ਇਸ ਘਟਨਾ ਨੂੰ ਲੈ ਕੇ ਪੂਰੇ ਪਿੰਡ ਤੇ ਇਲਾਕੇ 'ਚ ਸੋਗ ਦੀ ਲਹਿਰ ਦੋੜ ਗਈ ਹੈ।
ਇਹ ਵੀ ਪੜ੍ਹੋ- ਠੇਕੇ ਦੇ ਬਾਹਰ ਲਿਖਿਆ- ''ਦਿਨ ਦਿਹਾੜੇ ਅੰਗਰੇਜ਼ੀ ਬੋਲਣਾ ਸਿੱਖੋ'', ਪੈ ਗਿਆ ਪੰਗਾ, ਝੱਲਣਾ ਪਿਆ ਨੁਕਸਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੰਡੀਗੜ੍ਹ 'ਚ ਹੈਲਪਲਾਈਨ ਡਾਇਲ-112 ਬੰਦ, ਸਹਾਇਤਾ ਲਈ ਇਨ੍ਹਾਂ ਨੰਬਰਾਂ 'ਤੇ ਕਰੋ ਸੰਪਰਕ
NEXT STORY