ਜਲੰਧਰ (ਜ. ਬ.)–ਸ਼ੁੱਕਰਵਾਰ ਨੂੰ ਦੋਆਬਾ ਖੇਤਰ ਦੀ ਇਕਲੌਤੀ ਸਪਾਈਸ ਜੈੱਟ ਦੀ ਫਲਾਈਟ ਜਲੰਧਰ ਦੇ ਆਦਮਪੁਰ ਸਿਵਲ ਏਅਰਪੋਰਟ ਤੋਂ ਰਾਜਧਾਨੀ ਦਿੱਲੀ ਲਈ ਇਕ ਘੰਟਾ ਦੇਰੀ ਨਾਲ ਉਡਾਣ ਭਰ ਸਕੀ। ਸਪਾਈਸ ਜੈੱਟ ਫਲਾਈਟ ਦਾ ਦਿੱਲੀ ਤੋਂ ਆਦਮਪੁਰ ਲਈ ਉਡਾਣ ਭਰਨ ਦਾ ਸਮਾਂ 2 ਵੱਜ ਕੇ 40 ਮਿੰਟ ’ਤੇ ਨਿਰਧਾਰਿਤ ਹੈ। ਵੀਰਵਾਰ ਨੂੰ ਵੀ ਫਲਾਈਟ ਸਵਾ ਘੰਟਾ ਲੇਟ ਉਡਾਣ ਭਰ ਸਕੀ ਸੀ।
ਪੈ ਰਹੀ ਸੰਘਣੀ ਧੁੰਦ ਕਾਰਨ ਮੁੰਬਈ-ਆਦਮਪੁਰ ਫਲਾਈਟ ਪਹਿਲਾਂ ਹੀ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤੀ ਗਈ ਹੈ। ਹਾਲਾਂਕਿ ਦਿੱਲੀ-ਆਦਮਪੁਰ ਫਲਾਈਟ, ਜਿਹੜੀ ਪਹਿਲਾਂ ਹਫਤੇ ਵਿਚ 3 ਦਿਨ ਚਲਾਈ ਜਾ ਰਹੀ ਸੀ, ਉਸ ਨੂੰ ਹੁਣ ਰੋਜ਼ਾਨਾ ਕਰ ਦਿੱਤਾ ਗਿਆ ਹੈ ਪਰ ਧੁੰਦ ਕਾਰਣ ਇਹ ਫਲਾਈਟ ਵੀ ਲਗਾਤਾਰ ਪ੍ਰਭਾਵਿਤ ਹੋ ਰਹੀ ਹੈ।
ਸਿਲੰਡਰ ਚੋਰੀ ਕਰਨ ਦੇ ਦੋਸ਼ 'ਚ ਦੋ ਵਿਅਕਤੀਆਂ ਨੂੰ ਕੀਤਾ ਕਾਬੂ, ਮਾਮਲਾ ਦਰਜ
NEXT STORY