ਜਲੰਧਰ (ਸਲਵਾਨ)— ਆਦਮਪੁਰ ਤੋਂ ਦਿੱਲੀ ਦੋਆਬਾ ਖੇਤਰ ਦੀ ਇਕਲੌਤੀ ਸਪਾਈਸ ਜੈੱਟ ਫਲਾਈਟ ਨੇ 1 ਘੰਟਾ 40 ਮਿੰਟ ਲੇਟ ਉਡਾਣ ਭਰੀ। ਉਥੇ ਹੀ ਦੇਖਣ 'ਚ ਆਇਆ ਹੈ ਕਿ ਸਪਾਈਸ ਜੈੱਟ ਫਲਾਈਟ ਤਕਨੀਕੀ ਕਾਰਣਾਂ ਕਰਕੇ ਲਗਾਤਾਰ ਲੇਟ ਹੋ ਰਹੀ ਹੈ, ਜਿਸ ਦਾ ਹਰਜਾਨਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ।
ਸਪਾਈਸ ਜੈੱਟ ਫਲਾਈਟ ਦਿੱਲੀ ਤੋਂ ਆਦਮਪੁਰ ਲਈ 1 ਘੰਟਾ 55 ਮਿੰਟ ਦੀ ਦੇਰੀ ਨਾਲ ਦੁਪਹਿਰ 1.25 'ਤੇ ਚੱਲੀ ਅਤੇ ਆਦਮਪੁਰ 1 ਘੰਟਾ 40 ਮਿੰਟ ਦੀ ਦੇਰੀ ਨਾਲ ਦੁਪਹਿਰ 2.25 'ਤੇ ਪਹੁੰਚੀ । ਨਵੇਂ ਸਮੇਂ ਅਨੁਸਾਰ ਸਪਾਈਸ ਜੈੱਟ ਫਲਾਈਟ ਦਾ ਦਿੱਲੀ ਤੋਂ ਆਦਮਪੁਰ ਚੱਲਣ ਦਾ ਸਮਾਂ ਸਵੇਰੇ 11.30 ਹੈ ਅਤੇ ਆਦਮਪੁਰ ਦੁਪਹਿਰ 12.45 'ਤੇ ਪੁੱਜਦੀ, ਉਥੇ ਹੀ ਆਦਮਪੁਰ ਤੋਂ ਦਿੱਲੀ ਲਈ ਦੁਪਹਿਰ 1.05 'ਤੇ ਚੱਲਦੀ ਅਤੇ ਦਿੱਲੀ ਦੁਪਹਿਰ 2 .20 'ਤੇ ਪਹੁੰਚੀ, ਉਥੇ ਹੀ ਐਤਵਾਰ ਨੂੰ ਸਪਾਈਸ ਜੈੱਟ ਫਲਾਈਟ ਦਾ ਆਦਮਪੁਰ ਤੋਂ ਦਿੱਲੀ ਲਈ 1.40 ਦੀ ਦੇਰੀ ਨਾਲ ਦੁਪਹਿਰ 2.45 'ਤੇ ਚੱਲੀ ਹੈ ਅਤੇ ਦਿੱਲੀ 1. 50 ਦੀ ਦੇਰੀ ਨਾਲ ਦੁਪਹਿਰ 3. 50 'ਤੇ ਦਿੱਲੀ ਪੁੱਜਦੀ ਹੈ।
ਰੇਡ ਕਰਨ ਗਈ ਪੁਲਸ ਪਾਰਟੀ 'ਤੇ ਨਸ਼ਾ ਤਸਕਰਾਂ ਨੇ ਕੀਤਾ ਹਮਲਾ (ਵੀਡੀਓ)
NEXT STORY