ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) - ਨਿਰਮਲੇ ਭੇਖ ਨਾਲ ਸਬੰਧਤ ਸੰਤ ਮਹਾਂਪੁਰਸ਼ਾਂ ਦੀ ਜਥੇਬੰਦੀ ਪ੍ਰਾਚੀਨ ਨਿਰਮਲ ਮਹਾਂਮੰਡਲ ਦੀ ਇੱਕ ਕੌਮੀ ਪੱਧਰ ਦੀ ਮੀਟਿੰਗ ਡੇਰਾ ਗੁਰੂਸਰ ਖੁੱਡਾ ਵਿਖੇ ਹੋਈ। ਜਥੇਬੰਦੀ ਦੇ ਸਰਪ੍ਰਸਤ ਸ੍ਰੀਮਾਨ ਮਹੰਤ ਗਿਆਨ ਦੇਵ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਥੇਬੰਦੀ ਦੇ ਕੌਮੀ ਪ੍ਰਧਾਨ ਸੰਤ ਬਾਬਾ ਤੇਜਾ ਸਿੰਘ ਜੀ ਖੁੱਡਾ ਵਾਲਿਆਂ ਦੀ ਅਗਵਾਈ ਵਿਚ ਹੋਈ। ਇਸ ਮੀਟਿੰਗ ਦੌਰਾਨ ਸਭ ਤੋਂ ਪਹਿਲਾਂ ਸਰਬੱਤ ਦੇ ਭਲੇ ਅਤੇ ਕਿਸਾਨੀ ਅੰਦੋਲਨ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ ਦੇ ਨਾਲ-ਨਾਲ ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਪੜ੍ਹੋ ਇਹ ਵੀ ਖ਼ਬਰ - ਮਿੱਟੀ ਤੋਂ ਬਿਨਾਂ ਘਰ ਦੀ ਛੱਤ 'ਤੇ ਸਬਜ਼ੀਆਂ ਦੀ ਖੇਤੀ ਕਰ ਮਿਸਾਲ ਬਣਿਆ ਗੁਰਦਾਸਪੁਰ ਦਾ ਇਹ ਆਟੋਮੋਬਾਇਲ ਇੰਜੀਨੀਅਰ
ਮੀਟਿੰਗ ਵਿੱਚ ਸੰਤ ਪ੍ਰੀਤਮ ਸਿੰਘ ਫਗਵਾੜਾ, ਸੰਤ ਰਣਜੀਤ ਸਿੰਘ ਬਾਹੋਵਾਲ, ਸੰਤ ਗੁਰਬਚਨ ਸਿੰਘ ਪਠਲਾਵਾ, ਸੰਤ ਗੁਰਚਰਨ ਸਿੰਘ ਪੰਡਵਾ, ਸੰਤ ਮੱਖਣ ਸਿੰਘ ਟੂਟੋਮਜਾਰਾ, ਸੰਤ ਗੁਰਨਾਮ ਸਿੰਘ ਡੱਲੀ, ਸੰਤ ਗੁਰਚਰਨ ਸਿੰਘ ਡਵਿਧਾ, ਸੰਤ ਗੁਰਵਿੰਦਰ ਸਿੰਘ ਹਜ਼ਾਰਾ, ਸੰਤ ਸੁਖਵੰਤ ਸਿੰਘ ਜਲੰਧਰ ਆਦਿ ਨੇ ਭਾਗ ਲੈਂਦੇ ਹੋਏ ਵੱਖ-ਵੱਖ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ।
ਪੜ੍ਹੋ ਇਹ ਵੀ ਖ਼ਬਰ - ਗ਼ਮਗੀਨ ਮਾਹੌਲ ’ਚ BSF ਦੇ ਜਵਾਨ ‘ਰਛਪਾਲ’ ਦਾ ਹੋਇਆ ਸਸਕਾਰ, ਧਾਹਾਂ ਮਾਰ ਰੋਇਆ ਪਰਿਵਾਰ (ਤਸਵੀਰਾਂ)
ਇਸ ਮੌਕੇ ਮਹੰਤ ਤੇਜਾ ਜੀ ਨੇ ਦੱਸਿਆ ਕਿ ਨਿਰਮਲ ਭੇਖ ਸੰਤ ਸਮਾਜ ਵੱਲੋਂ ਹਰ ਸਾਲ ਦੀ ਤਰ੍ਹਾਂ ਖ਼ਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਸ਼ਰਧਾ ਸਤਿਕਾਰ ਤੇ ਉਤਸ਼ਾਹ ਨਾਲ 27, 28 ਅਤੇ 29 ਮਾਰਚ ਨੂੰ ਮਨਾਇਆ ਜਾਵੇਗਾ। ਇਸ ਦੌਰਾਨ 27 ਮਾਰਚ ਨੂੰ ਵਿਸ਼ਾਲ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ ਸਜਾਏ ਜਾਣਗੇ, ਜੋ ਸੰਤ ਦਲੀਪ ਸਿੰਘ ਜੀ ਡੁਮੇਲੀ ਵਾਲਿਆਂ ਦੇ ਅਸਥਾਨ ਤੋਂ ਆਰੰਭ ਹੋ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਹੁੰਦੇ ਹੋਏ ਸੰਪੰਨ ਹੋਣਗੇ।
ਪੜ੍ਹੋ ਇਹ ਵੀ ਖ਼ਬਰ - ਨਸ਼ੇ ਵਾਲਾ ਟੀਕਾ ਲਾਉਣ ਕਾਰਨ ਉਜੜਿਆ ਹੱਸਦਾ-ਵੱਸਦਾ ਘਰ, ਸ਼ਮਸ਼ਾਨਘਾਟ ਕੋਲੋ ਮਿਲੀ ਲਾਸ਼
ਇਸ ਮੌਕੇ ਮਹੰਤ ਤੇਜਾ ਸਿੰਘ ਜੀ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਨਿਰਮਲ ਭੇਖ ਸੰਤ ਸਮਾਜ ਵੱਲੋਂ ਕੌਮੀ ਪੱਧਰ ’ਤੇ ਮਨਾਉਂਦੇ ਹੋਏ ਇੱਕ ਵਿਸ਼ਾਲ ਸਮਾਗਮ ਮਈ ਮਹੀਨੇ ਵਿਚ ਕਰਵਾਇਆ ਜਾਵੇਗਾ। ਇਸ ਦਾ ਸਮਾਂ ਅਤੇ ਸਥਾਨ ਸਮੂਹ ਸੰਤ ਸਮਾਜ ਵੱਲੋਂ ਸਾਂਝੇ ਤੌਰ ’ਤੇ ਵਿਚਾਰ ਕਰ ਕੇ ਰੱਖਿਆ ਜਾਵੇਗਾ। ਇਸ ਮੌਕੇ ਜਸਵੰਤ ਸਿੰਘ ਬੋਲੀਨਾ, ਸੇਵਾਦਾਰ ਸੁਖਜੀਤ ਸਿੰਘ ਖੁੱਡਾ, ਲਸ਼ਕਰ ਸਿੰਘ ਖੁੱਡਾ, ਰਵਿੰਦਰ ਸਿੰਘ, ਨਰਿੰਦਰ ਸਿੰਘ ਤੇ ਹੋਰ ਸੇਵਾਦਾਰ ਵੀ ਹਾਜ਼ਰ ਸਨ।
ਪੜ੍ਹੋ ਇਹ ਵੀ ਖ਼ਬਰ - ਕੋਰੋਨਾ ਵੈਕਸੀਨ ਦਾ ਟੀਕਾ ਲਗਵਾਉਣ ਆਏ ‘ਗੁਰਜੀਤ ਔਜਲਾ’ ਨੇ ਵਿਰੋਧੀਆਂ ਨੂੰ ਲਾਇਆ ‘ਸਿਆਸੀ ਟੀਕਾ’
ਰੋਪੜ ਦੇ ‘ਕਰਨਪ੍ਰੀਤ’ ਨੇ ਵਧਾਇਆ ਜ਼ਿਲ੍ਹੇ ਦਾ ਮਾਣ, ਕੈਨੇਡਾ ਦੀ ਸਰਕਾਰੀ ਯੂਨੀਵਰਸਿਟੀ ਦੇਵੇਗੀ 18 ਲੱਖ ਰੁਪਏ
NEXT STORY