ਰੂਪਨਗਰ (ਸੱਜਣ ਸੈਣੀ) - ਸਿਆਣੇ ਕਹਿੰਦੇ ਨੇ ਕੋਈ ਵੀ ਕੰਮ ਜੇਕਰ ਮਿਹਨਤ ਅਤੇ ਲਗਨ ਨਾਲ ਕੀਤਾ ਜਾਵੇ ਤਾਂ ਇੱਕ ਦਿਨ ਉਸ ਵਿਚ ਕਾਮਯਾਬੀ ਜ਼ਰੂਰ ਮਿਲਦੀ ਹੈ। ਇਸ ਕਹਾਵਤ ਨੂੰ ਰੂਪਨਗਰ ਦੇ 22 ਸਾਲਾਂ ਵਿਦਿਆਰਥੀ ਕਰਨਪ੍ਰੀਤ ਸਿੰਘ ਨੇ ਸੱਚ ਕਰ ਦਿਖਾਇਆ ਹੈ। ਕਰਨਪ੍ਰੀਤ ਨੇ ਬੀ.ਐੱਸ.ਸੀ. ( ਫਿਜ਼ਿਕਸ ਆਨਰ) ਵਿਚ ਇੰਨੀ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕੀਤੀ ਕਿ ਉਸ ਤੋਂ ਪ੍ਰਭਾਵਿਤ ਹੋ ਕੇ ਖ਼ੁਦ ਕੈਨੇਡਾ ਦੀ ਕੁਈਨਜ਼ ਯੂਨੀਵਰਸਿਟੀ ਨੇ ਉਸ ਨੂੰ ਅਗਲੀ ਪੜ੍ਹਾਈ ਕਰਨ ਲਈ ਸੱਦਾ ਦਿੱਤਾ।

ਇੱਥੇ ਹੀ ਬੱਸ ਨਹੀਂ ਯੂਨੀਵਰਸਿਟੀ ਵੱਲੋਂ ਕਰਨਪ੍ਰੀਤ ਨੂੰ 32 ਹਜ਼ਾਰ ਰੁਪਏ ਡਾਲਰ ਭਾਵ 18.50 ਲੱਖ ਰੁਪਏ ਸਾਲਾਨਾ ਸਕਾਲਰਸ਼ਿਪ ਵੀ ਦਿੱਤੀ ਜਾ ਰਹੀ ਹੈ, ਜਿਸ ਵਿੱਚ ਕਰਨਪ੍ਰੀਤ ਦੀ ਪੜ੍ਹਾਈ, ਰਹਿਣ ਅਤੇ ਖਾਣ ਪੀਣ ਦਾ ਸਾਰਾ ਖ਼ਰਚਾ ਸ਼ਾਮਲ ਹੈ। ਦੂਜੇ ਪਾਸੇ ਕਰਨਪ੍ਰੀਤ ਦੇ ਪਿਤਾ ਸਤਿੰਦਰਪਾਲ ਸਿੰਘ, ਜੋ ਬੈਂਕ ਮੈਨੇਜਰ ਅਤੇ ਮਾਤਾ ਅਧਿਆਪਕ ਹਨ, ਆਪਣੇ ਪੁੱਤਰ ਦੀ ਇਸ ਕਾਮਯਾਬੀ ਲਈ ਫੁੱਲੇ ਨਹੀਂ ਸਮਾ ਰਹੇ।

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਮਾਤਾ-ਪਿਤਾ ਨੇ ਦੱਸਿਆ ਕਿ ਕਰਮਪ੍ਰੀਤ ਨੇ ਇਹ ਮੁਕਾਮ ਬਹੁਤ ਮਿਹਨਤ ਅਤੇ ਲਗਨ ਨਾਲ ਹਾਸਲ ਕੀਤਾ ਹੈ। ਉਨ੍ਹਾਂ ਨੇ ਸਾਰੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਬੱਚਿਆਂ ਉਨ੍ਹਾਂ ਦੇ ਅਨੁਸਾਰ ਅੱਗੇ ਵਧਣ ਦਾ ਮੌਕਾ ਜ਼ਰੂਰ ਦਿਓ। ਕਰਨਪ੍ਰੀਤ ਦੇ ਪਿਤਾ ਨੇ ਦੱਸਿਆ ਕਿ 12ਵੀਂ ਤੱਕ ਕਰਨਪ੍ਰੀਤ ਨੇ ਮੋਬਾਇਲ ਤੱਕ ਨਹੀਂ ਵਰਤਿਆ, ਜਿਸ ਸਦਕੇ ਅੱਜ ਕਰਨਪ੍ਰੀਤ ਕਾਮਯਾਬੀ ਦੀਆਂ ਬੁਲੰਦੀਆਂ ਤੱਕ ਪਹੁੰਚ ਗਿਆ ਹੈ।

ਕਰਨਪ੍ਰੀਤ ਨੇ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ-ਪਿਤਾ ਅਤੇ ਛੋਟੇ ਭਰਾ ਦੇ ਸਿਰ ਬੰਨਦੇ ਹੋਏ ਕਿਹਾ ਕਿ ਇਹ ਕਾਮਯਾਬੀ ਉਸ ਨੇ ਆਪਣੇ ਮਾਤਾ-ਪਿਤਾ ਅਤੇ ਛੋਟੇ ਭਰਾ ਦੀ ਬਦੌਲਤ ਹਾਸਲ ਕੀਤੀ ਹੈ। ਜੇਕਰ ਉਨ੍ਹਾਂ ਦਾ ਸਾਥ ਨਾ ਮਿਲਦਾ ਤਾਂ ਸ਼ਾਇਦ ਇੱਥੋਂ ਤੱਕ ਪਹੁੰਚਣਾ ਮੁਸ਼ਕਲ ਨਾ ਹੁੰਦਾ। ਕਰਨਪ੍ਰੀਤ ਨੇ ਦੱਸਿਆ ਕਿ ਉਸ ਦਾ ਸੁਫ਼ਨਾ ਹੈ ਕਿ ਉਹ ਇਸ ਖੇਤਰ ਵਿੱਚ ਯੋਗਦਾਨ ਦੇ ਕੇ ਦੇਸ਼ ਅਤੇ ਸਮਾਜ ਦੀ ਸੇਵਾ ਕਰ ਸਕੇ ।

ਨੱਥੂਵਾਲਾ ਗਰਬੀ (ਮੋਗਾ) ਦਾ ਕਿਸਾਨ ਜੀਤ ਸਿੰਘ ਸਿੰਘੂ ਬਾਰਡਰ ’ਤੇ ਹੋਇਆ ਸ਼ਹੀਦ
NEXT STORY