ਜਲੰਧਰ (ਮਜ਼ਹਰ)–ਪੰਜਾਬ ਵਕਫ਼ ਬੋਰਡ ਦੀ ਰੀਵਿਊ ਮੀਟਿੰਗ ਪੀ. ਏ. ਪੀ. ਵਿਚ ਹੋਈ। ਵਕਫ਼ ਬੋਰਡ ਦੇ ਐਡਮਨਿਸਟ੍ਰੇਟਰ-ਕਮ-ਏ. ਡੀ. ਜੀ. ਪੀ. ਐੱਮ. ਐੱਫ. ਫਾਰੂਕੀ ਦੀ ਅਗਵਾਈ ਵਿਚ ਹੋਈ ਇਸ ਮੀਟਿੰਗ ਵਿਚ ਪੰਜਾਬ ਦੇ ਸਾਰੇ ਅਸਟੇਟ ਅਫ਼ਸਰ, ਈ. ਓ. ਰੈਂਟ ਕੁਲੈਕਟਰ ਮੌਜੂਦ ਸਨ। ਐੱਮ. ਐੱਫ਼. ਫਾਰੂਕੀ ਨੇ ਸਾਰੇ ਵਕਫ਼ ਬੋਰਡ ਮੈਂਬਰਾਂ ਨੂੰ 31 ਮਾਰਚ ਤੋਂ ਪਹਿਲਾਂ ਆਪਣਾ ਰੈਵੇਨਿਊ ਟਾਰਗੈੱਟ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਵਕਫ਼ ਬੋਰਡ ਦਾ ਮੌਜੂਦਾ ਸਥਿਤੀ ਵਿਚ ਲਗਭਗ 34 ਕਰੋੜ ਦਾ ਟਾਰਗੈੱਟ ਅਚੀਵ ਕੀਤਾ ਿਗਆ ਹੈ, ਜਿਸ ਨੂੰ 31 ਮਾਰਚ ਤੋਂ ਪਹਿਲਾਂ ਪੂਰਾ ਕਰਨਾ ਹੋਵੇਗਾ। ਇਸ ਦੌਰਾਨ 52 ਅਤੇ 54 ਦੇ ਕੇਸਾਂ ਦਾ ਰੀਵਿਊ ਵੀ ਕੀਤਾ ਗਿਆ।
ਐਡਮਨਿਸਟ੍ਰੇਟਰ ਨੇ ਦੱਸਿਆ ਕਿ ਸਾਰੀਆਂ ਵਕਫ਼ ਪ੍ਰਾਪਰਟੀਆਂ ਨੂੰ ਲੀਗਲ ਤਰੀਕੇ ਨਾਲ ਕਬਜ਼ਾਧਾਰੀਆਂ ਤੋਂ ਖਾਲੀ ਕਰਵਾਇਆ ਜਾਵੇਗਾ, ਜਿਸ ਲਈ ਐੱਲ. ਐੱਸ. ਏ. ਬਿਹਤਰ ਕੰਮ ਕਰਨ। ਪਿਛਲੇ ਸਾਲ ਬੋਰਡ ਵੱਲੋਂ ਸਾਰੇ ਅਸਟੇਟ ਅਫ਼ਸਰਾਂ ਨੂੰ ਰੈਵੇਨਿਊ ਅਚੀਵ ਕਰਨ ਦਾ ਟਾਰਗੈੱਟ ਦਿੱਤਾ ਗਿਆ ਸੀ, ਜਿਸ ਵਿਚ ਫਿਰੋਜ਼ਪੁਰ 54 ਫੀਸਦੀ ਨਾਲ ਸਭ ਤੋਂ ਬਿਹਤਰ ਕੰਮ ਕਰ ਰਿਹਾ ਹੈ, ਜਦਕਿ ਲੁਧਿਆਣਾ ਨੇ 41.5 ਫ਼ੀਸਦੀ, ਕਪੂਰਥਲਾ ਨੇ 34 ਫ਼ੀਸਦੀ ਆਪਣਾ ਟੀਚਾ ਪੂਰਾ ਕਰ ਲਿਆ ਹੈ।
ਇਹ ਵੀ ਪੜ੍ਹੋ: ਨਸ਼ਾ ਸਮੱਗਲਰਾਂ ਨੂੰ ਲੈ ਕੇ ਐਕਸ਼ਨ 'ਚ DGP ਗੌਰਵ ਯਾਦਵ, ਅਧਿਕਾਰੀਆਂ ਨੂੰ ਦਿੱਤੇ ਸਖ਼ਤ ਹੁਕਮ
ਉਨ੍ਹਾਂ ਕਿਹਾ ਕਿ ਜੋ ਜ਼ਿਲ੍ਹਾ ਆਪਣਾ ਰੈਵੇਨਿਊ ਪੂਰਾ ਕਰਨ ਦਾ ਟਾਰਗੈੱਟ ਪੂਰਾ ਕਰੇਗਾ, ਉਸ ਨੂੰ ਵਕਫ਼ ਬੋਰਡ ਵੱਲੋਂ ਇਨਸੈਂਟਿਵ ਦੇ ਕੇ ਸਨਮਾਨਤ ਕੀਤਾ ਜਾਵੇਗਾ। ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਵਕਫ਼ ਬੋਰਡ ਦੇ ਸਾਰੇ ਇਮਾਮਾਂ ਨਾਲ ਵੀ ਮੁਲਾਕਾਤ ਕੀਤੀ। ਐੱਮ. ਐੱਫ. ਫਾਰੂਕੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਹਰ ਮੰਗ ਨੂੰ ਬੋਰਡ ਬਿਹਤਰ ਤਰੀਕੇ ਨਾਲ ਹੱਲ ਕਰਨ ਲਈ ਕੰਮ ਕਰ ਰਿਹਾ ਹੈ। ਇਸ ਮੌਕੇ ਡਾ. ਮੁਹੰਮਦ ਅਸਲਮ ਐਡੀਸ਼ਨਲ ਸੀ. ਈ. ਓ., ਸਾਰੇ ਅਸਟੇਟ ਅਫ਼ਸਰ, ਰੈਂਟ ਕੁਲੈਕਟਰ ਮੌਜੂਦ ਸਨ।
ਇਹ ਵੀ ਪੜ੍ਹੋ: ਕਾਂਗਰਸ 'ਚੋਂ ਕੱਢੇ ਜਾਣ ਦੀ ਚਰਚਾ 'ਤੇ ਖੁੱਲ੍ਹ ਕੇ ਬੋਲੇ ਨਵਜੋਤ ਸਿੰਘ ਸਿੱਧੂ, ਕੱਢੀ ਖ਼ੂਬ ਭੜਾਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਸ਼ਾ ਸਮੱਗਲਰਾਂ ਨੂੰ ਲੈ ਕੇ ਐਕਸ਼ਨ 'ਚ DGP ਗੌਰਵ ਯਾਦਵ, ਅਧਿਕਾਰੀਆਂ ਨੂੰ ਦਿੱਤੇ ਸਖ਼ਤ ਹੁਕਮ
NEXT STORY