ਜਲੰਧਰ (ਮਾਹੀ, ਸੂਰੀ)— ਫੀਸ 'ਚ ਵਾਧੇ ਨੂੰ ਲੈ ਕੇ ਡੀ. ਏ. ਵੀ. ਯੂਨੀਵਰਸਿਟੀ ਦੇ ਬਾਹਰ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਵਿਦਿਆਰਥੀਆਂ ਦੇ ਮੁਤਾਬਕ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਪਹਿਲਾਂ ਕੰਪਰਾਟਮੈਂਟ ਦੀ ਫੀਸ 2500 ਰੁਪਏ ਲਈ ਜਾਂਦੀ ਸੀ ਅਤੇ ਹੁਣ ਅਚਾਨਕ 3500 ਰੁਪਏ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਕੋਲੋਂ ਜੁਰਮਾਨੇ ਦੀ ਫੀਸ ਵੀ ਵਸੂਲੀ ਜਾ ਰਹੀ ਹੈ।
ਵਿਦਿਆਰਥੀਆਂ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਇਸ ਦਾ ਵਿਰੋਧ ਕੀਤਾ ਜਾ ਰਿਹਾਰ ਸੀ ਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ 'ਚ ਕੋਈ ਬਦਲਾਅ ਨਹੀਂ ਕੀਤਾ। ਇਸੇ ਕਰਕੇ ਅੱਜ ਸਵੇਰੇ ਕਾਲਜ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਨੇ ਗੇਟ ਦੇ ਬਾਹਰ ਧਰਨਾ ਲਗਾ ਕੇ ਗੇਟ ਨੂੰ ਬੰਦ ਕਰ ਦਿੱਤਾ।
ਹੜ੍ਹ 'ਚ ਡੁੱਬਿਆ ਪਾਲਣਹਾਰ ਪੰਜਾਬ, ਪੀੜਤਾਂ ਨੂੰ ਰੋਟੀ ਦੀਆਂ ਦੋ ਬੁਰਕੀਆਂ ਦੀ ਉਡੀਕ
NEXT STORY