ਭੁਲੱਥ, (ਰਜਿੰਦਰ)- ‘ਸਵੱਛ ਭਾਰਤ ਮੁਹਿੰਮ’ ਤਹਿਤ ਪੰਜਾਬ ਸਰਕਾਰ ਵਲੋਂ ਚਲਾਈ ਕਾਇਆ ਕਲਪ ਮੁਹਿੰਮ ਅਧੀਨ ਸਬ ਡਵੀਜ਼ਨ ਹਸਪਤਾਲ ਭੁਲੱਥ ਦੀ ਚੈਕਿੰਗ ਮੁਕੇਰੀਆਂ ਦੇ ਡੈਂਟਲ ਡਾ. ਕਪਿਲ ਡੋਗਰਾ ਤੇ ਡਾ. ਇਸ਼ਾ ਵਲੋਂ ਕੀਤੀ ਗਈ। ਜਿਸ ਦੌਰਾਨ ਚੈਕਿੰਗ ਕਰਨ ਆਈ ਟੀਮ ਵਲੋਂ ਹਸਪਤਾਲ ਦੇ ਸਾਰੇ ਵਿਭਾਗਾਂ ਦਾ ਜਾਇਜ਼ਾ ਲਿਆ ਗਿਆ। ਜਿਸ ਵਿਚ ਹਸਪਤਾਲ ਦੇ ਐਮਰਜੈਂਸੀ ਵਾਰਡ, ਓ. ਪੀ. ਡੀ. ਵਿੰਗ, ਮਰੀਜ਼ਾਂ ਦੇ ਵਾਰਡ, ਲੇਬਰ ਰੂਮ, ਐਕਸ-ਰੇ ਵਿਭਾਗ, ਡਾਕਟਰਾਂ ਦੇ ਕਮਰੇ, ਲੈਬੋਰੇਟਰੀ, ਓਪਰੇਸ਼ਨ ਥਿਏਟਰ, ਸਟੋਰ ਅਤੇ ਡੇਂਗੂ ਵਾਰਡ ਆਦਿ ਸ਼ਾਮਲ ਹਨ।
ਇਸ ਤੋਂ ਇਲਾਵਾ ਹਸਪਤਾਲ ਦੇ ਰਿਕਾਰਡ ਦੀ ਸਾਂਭ-ਸੰਭਾਲ ਦੇ ਪ੍ਰਬੰਧਾਂ ਨੂੰ ਵੀ ਦੇਖਿਆ ਗਿਆ ਤੇ ਹਸਪਤਾਲ ਦੀ ਬਾਹਰੀ ਦਿੱਖ ਤੇ ਇਥੇ ਬਣੇ ਪਾਰਕ ਦਾ ਵੀ ਜਾਇਜ਼ਾ ਲਿਆ ਗਿਆ। ਜਿਸ ਵਿਚ ਹਰਬਲ ਪਾਰਕ, ਓਟ ਕਲੀਨਿਕ, ਪਾਰਕਿੰਗ ਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੱਗੇ ਬੋਰਡ ਸ਼ਾਮਲ ਹਨ। ਇਸ ਤੋਂ ਪਹਿਲਾਂ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਤਰਸੇਮ ਸਿੰਘ ਨੇ ਇਥੇ ਪੁੱਜੀ ਇੰਸਪੈਕਸ਼ਨ ਟੀਮ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਹਸਪਤਾਲ ਬਾਰੇ ਸਾਰੀ ਜਾਣਕਾਰੀ ਮੁਹੱਈਆ ਕਰਵਾਈ।
ਦੀਵਾਲੀ ਦੇ ਮੱਦੇਨਜ਼ਰ : ਪੀ. ਸੀ. ਆਰ. ਟੀਮ ਨੇ ਮੁੱਖ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ’ਚ ਚਲਾਈ ਸਰਚ ਮੁਹਿੰਮ
NEXT STORY