ਜਲੰਧਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਬਾਬੂ ਕਾਂਸ਼ੀ ਰਾਮ ਜੀ ਦੀ ਬਰਸੀ ਮੌਕੇ ਜਲੰਧਰ ਵਿਖੇ ਅਕਾਲੀ ਅਤੇ ਬਸਪਾ ਵੱਲੋਂ ਕੀਤੀ ਗਈ ਭੁੱਲ ਸੁਧਾਰ ਰੈਲੀ ਵਿਚ ਪਹੁੰਚੇ । ਜਿਸ ਤੋਂ ਬਾਅਦ ਉਨ੍ਹਾਂ ਜਲੰਧਰ ਦੇ ਜਗਤ ਪ੍ਰਸਿੱਧ ਅਸਥਾਨ ਦੇਵੀ ਤਲਾਬ ਮੰਦਰ ਵਿਖੇ ਮਾਤਾ ਰਾਣੀ ਦੇ ਚਰਨਾਂ 'ਚ ਮੱਥਾ ਟੇਕਿਆ ਅਤੇ ਦੇਵੀ ਮਾਂ ਅੱਗੇ ਸਮੂਹ ਪੰਜਾਬੀਆਂ ਨੂੰ ਆਪਸੀ ਪਿਆਰ ਅਤੇ ਸ਼ਾਂਤੀ ਦੀ ਦਾਤ ਬਖਸ਼ਣ ਦੀ ਅਰਦਾਸ ਕੀਤੀ।
ਇਹ ਵੀ ਪੜ੍ਹੋ- ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਕਾਰ ਲੁੱਟਣ ਆਏ ਲੁਟੇਰਿਆਂ ਨੇ ਗੋਲੀਆਂ ਮਾਰ ਕੀਤਾ ਨੌਜਵਾਨ ਦਾ ਕਤਲ
ਮਾਤਾ ਰਾਣੀ ਅੱਗੇ ਨਤਮਸਤਕ ਹੁੰਦਿਆਂ ਉਨ੍ਹਾਂ ਕਿਸਾਨ ਸੰਘਰਸ਼ ਦੀ ਜਿੱਤ ਅਤੇ ਪੰਜਾਬ 'ਚ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਬਰਕਰਾਰ ਰਹਿਣ ਦੀ ਦੇਵੀ ਮਾਂ ਅੱਗੇ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ 'ਚ ਵਸਦੇ ਸਾਰੇ ਧਰਮਾਂ ਦੇ ਲੋਕਾਂ ਨੂੰ ਸਾਂਝੇ ਤੌਰ 'ਤੇ ਪੰਜਾਬ ਦੀ ਖੁਸ਼ਹਾਲੀ ਲਈ ਅਰਦਾਸ ਕਰਨੀ ਚਾਹੀਦੀ ਹੈ ਤਾਂ ਕਿ ਮਾਤਾ ਰਾਣੀ ਦੀ ਮਹਿਰ ਸਦਕਾ ਪੰਜਾਬ ਅੰਦਰ ਸਮੂਹ ਪੰਜਾਬੀਆਂ ਦੀ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੋਵੇ।
ਇਹ ਵੀ ਪੜ੍ਹੋ- ਹਿੰਦੂ ਧਰਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਖ਼ਿਲਾਫ਼ ਮੁੱਖ ਸੰਪਾਦਕ 'ਤੇ ਪਰਚਾ ਦਰਜ
ਮੰਦਰ ਕਮੇਟੀ ਦੇ ਮੈਂਬਰਾਂ ਦਾ ਉਚੇਚੇ ਤੌਰ 'ਤੇ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਕਮੇਟੀ ਨੇ ਸਾਡੇ ਸਾਂਝੇ ਅਕਾਲੀ-ਬਸਪਾ ਗਠਜੋੜ ਨੂੰ ਅਗਾਮੀ ਚੋਣਾਂ ਲਈ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਮੈਂ ਉਨ੍ਹਾਂ ਵੱਲੋਂ ਜਤਾਏ ਭਰੋਸੇ ਨੂੰ ਯਾਦ ਰੱਖਦਿਆਂ ਸਰਕਾਰ ਬਣਦੇ ਹੀ ਮੰਦਰ ਅਤੇ ਕਮੇਟੀ ਮੈਂਬਰਾਂ ਦਾ ਖਾਸ ਤੌਰ 'ਤੇ ਸਤਿਕਾਰ ਕਰਾਂਗਾ।
ਮਹਿਲਾ ਲੈਕਚਰਾਰ ਨੇ ਪਤੀ ਤੇ ਸੱਸ ’ਤੇ ਲਾਏ ਕੁੱਟਮਾਰ ਕਰਨ ਦੇ ਦੋਸ਼
NEXT STORY