ਫਗਵਾੜਾ (ਜਲੋਟਾ)- ਫਗਵਾੜਾ ਗੰਨਾ ਮਿੱਲ ਦੇ ਚੇਅਰਮੈਨ ਸੁਖਬੀਰ ਸਿੰਘ ਸੰਧਰ ਨੇ ਕਿਹਾ ਹੈ ਕਿ ਬਣੇ ਹੋਏ ਬੇਹੱਦ ਜ਼ਿਆਦਾ ਔਕੜਾਂ ਭਰੇ ਹਾਲਾਤਾਂ ਕਾਰਨ ਮੌਜੂਦਾ ਗੰਨੇ ਦੇ ਸੀਜ਼ਨ ਚ ਮਿੱਲ ਨੂੰ ਚਲਾਉਣਾ ਸੰਭਵ ਨਹੀਂ ਹੈ। ਸੁਖਬੀਰ ਸਿੰਘ ਸੰਧਰ ਨੇ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਸਰਕਾਰ ਚਾਵੇ ਤਾਂ ਗੰਨਾ ਮਿੱਲ ਨੂੰ ਖ਼ੁਦ ਚਲਾ ਸਕਦੀ ਹੈ ਜਾਂ ਇਸ ਨੂੰ ਅੱਗੇ ਲੀਜ਼ 'ਤੇ ਦੇ ਕੇ ਚਲਾਉਣ ਦਾ ਪ੍ਰਬੰਧ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਬਤੌਰ ਮਿੱਲ ਚੇਅਰਮੈਨ ਉਨ੍ਹਾਂ ਪੰਜਾਬ ਸਰਕਾਰ ਦੇ ਅਧੀਨ ਕੇਨ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਬਣੇ ਹੋਏ ਔਕੜਾਂ ਭਰੇ ਹਾਲਾਤਾਂ ਬਾਰੇ ਜਾਣੂ ਕਰਾਇਆ ਹੈ। ਉਨ੍ਹਾਂ ਕਿਹਾ ਕਿ ਗੰਨਾ ਮਿੱਲ ਫਗਵਾੜਾ ਬੀਤੇ ਲੰਬੇ ਸਮੇਂ ਤੋਂ ਹੀ ਘਾਟੇ ਚ ਚੱਲ ਰਹੀ ਹੈ। ਉਸ ਸਮੇਂ ਦੀ ਪੰਜਾਬ ਸਰਕਾਰ ਵੱਲੋਂ ਗੰਨਾ ਮਿੱਲ ਨੂੰ ਦਿੱਤੀ ਗਈ ਸਹਾਇਤਾ ਅਤੇ ਕੀਤੇ ਗਏ ਉਪਰਾਲਿਆਂ ਕਾਰਨ ਮਿੱਲ ਚਲਾਉਣਾ ਸੰਭਵ ਹੋ ਪਾਇਆ ਸੀ ਪਰ ਸਿਰਫ਼ ਖੰਡ ਅਤੇ ਮੁਨੱਸਰ ਰਹਿ ਕੇ ਮੌਜੂਦਾ ਸਮੇਂ ਚ ਗੰਨਾ ਮਿੱਲ ਨੂੰ ਚਲਾ ਪਾਉਣਾ ਬੇਹੱਦ ਔਖਾ ਹੈ।
ਉਨ੍ਹਾਂ ਕਿਹਾ ਕਿ ਇਸੇ ਮੰਤਵ ਨੂੰ ਧਿਆਨ ਚ ਰੱਖਦੇ ਹੋਏ ਬੀਤੇ ਦਿਨੀਂ ਗੋਲਡਨ ਸੰਧਰ ਮਿੱਲ ਵੱਲੋਂ ਗੋਲਡਨ ਬਾਇਓਫਿਊਲਸ ਲਿਮਟਿਡ ਨਾਲ ਸਮਝੌਤਾ ਕਰ ਇਥਨੌਲ ਅਤੇ ਸੀ. ਬੀ. ਜੀ. ਪ੍ਰੋਜੈਕਟ ਤਹਿਤ ਉਪਰਾਲੇ ਕੀਤੇ ਗਏ ਸਨ ਪਰ ਕਿਸੇ ਕਾਰਨ ਗੋਲਡਨ ਬਾਇਓਫਿਊਲਸ ਲਿਮਟਿਡ ਨਾਲ ਇਹ ਸਮਝੌਤਾ ਸਿਰੇ ਨਹੀਂ ਚੜ੍ਹ ਸਕਿਆ ਹੈ। ਉਨ੍ਹਾਂ ਕਿਹਾ ਕਿ ਗੰਨਾ ਮਿੱਲ ਦੇ ਗੋਦਾਮ ਚ ਪਏ ਸਟਾਕ ਨੂੰ ਬੀਤੇ ਦਿਨੀਂ ਅਚਾਨਕ ਅੱਗ ਲੱਗਣ ਕਾਰਨ ਮਿੱਲ ਦਾ ਕਰੋੜਾਂ ਰੁਪਏ ਦਾ ਖੰਡ ਦਾ ਸਟਾਕ ਵੀ ਸੜ ਕੇ ਸੁਆਹ ਹੋ ਗਿਆ ਹੈ ।
ਇਹ ਵੀ ਪੜ੍ਹੋ: ਪੰਜਾਬ ਦੀ ਕੋਲਾ ਖਦਾਨ ’ਤੇ ਨਕਸਲੀਆਂ ਦੀ ਦਹਿਸ਼ਤ ਦਾ ਪ੍ਰਛਾਵਾਂ, CM ਮਾਨ ਦਾ ਉਦਘਾਟਨ ਪ੍ਰੋਗਰਾਮ 2 ਵਾਰ ਹੋਇਆ ਰੱਦ
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਹਰਿਆਣਾ ਦੇ ਜ਼ਿਲ੍ਹਾ ਫਤਿਹਾਬਾਦ ਦੇ ਪਿੰਡ ਭੂਨਾ ਵਿਖੇ ਸੰਨ 2006 ਚ ਗੰਨਾ ਮਿੱਲ ਫਗਵਾੜਾ ਵੱਲੋਂ ਉਥੇ ਸ਼ੂਗਰ ਪਲਾਂਟ ਖਰੀਦਿਆ ਗਿਆ ਸੀ ਪਰ ਇਹ ਪ੍ਰੋਜੈਕਟ ਵੀ ਉਸ ਵੇਲੇ 15 ਕਰੋਡ਼ ਰੁਪਏ ਘਾਟੇ ਦਾ ਸੌਦਾ ਰਿਹਾ ਹੈ । ਉਨ੍ਹਾਂ ਕਿਹਾ ਕਿ ਹਕੀਕਤ ਇਹ ਰਹੀ ਹੈ ਕਿ ਹਰਿਆਣਾ ਦੇ ਸ਼ੂਗਰ ਪਲਾਂਟ ਚ ਪਏ ਕਰੋੜਾਂ ਰੁਪਏ ਦੇ ਘਾਟੇ ਦਾ ਸਾਰਾ ਭਾਰ ਗੰਨਾ ਮਿੱਲ ਫਗਵਾੜਾ ਤੇ ਪੈ ਗਿਆ ਜਿਸ ਕਾਰਨ ਮਿੱਲ ਨੂੰ ਕਰੋੜਾਂ ਰੁਪਏ ਦਾ ਬਹੁਤ ਵੱਡਾ ਘਾਟਾ ਝੱਲਣਾ ਪਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਚ ਰੱਖਦੇ ਹੋਏ ਉਨ੍ਹਾਂ ਫੇਰ ਵੀ ਗੰਨਾ ਮਿੱਲ ਨੂੰ ਚਲਾਉਣ ਦਾ ਫ਼ੈਸਲਾ ਲਿਆ ਅਤੇ ਬੀਤੇ ਕੁਝ ਸਮੇਂ ਪਹਿਲਾਂ ਮਿੱਲ ਦੀ ਮਾਲੀ ਹਾਲਤ ਨੂੰ ਸੁਧਾਰਨ ਲਈ ਉਨ੍ਹਾਂ ਵੱਲੋਂ ਕੀਤੇ ਗਏ ਉਪਰਾਲਿਆਂ ਤੋਂ ਬਾਅਦ ਜੀਈਸੀਐਲ ਤਹਿਤ 16 ਕਰੋੜ ਰੁਪਏ ਦਾ ਕਰਜ਼ਾ ਸਟੇਟ ਬੈਂਕ ਆਫ ਇੰਡੀਆ ਤੂੰ ਲੈਣ ਲਈ ਪੰਜਾਬ ਸਰਕਾਰ ਦੀ ਮਨਜ਼ੂਰੀ ਮੰਗੀ ਗਈ ਸੀ ਪਰ ਇਹ ਉਪਰਾਲਾ ਵੀ ਕਿਸੇ ਪੱਖੋਂ ਸਿਰੇ ਨਹੀਂ ਲੱਗਿਆ ਹੈ।
ਸੁਖਬੀਰ ਸਿੰਘ ਸੰਧਰ ਨੇ ਕਿਹਾ ਕਿ ਬਤੌਰ ਮਿਲ ਚੇਅਰਮੈਨ ਉਹ ਬੀਤੇ ਲੰਮੇ ਸਮੇਂ ਤੋਂ ਕਰੋੜਾਂ ਰੁਪਏ ਦਾ ਘਾਟਾ ਖਾ ਕੇ ਗੰਨਾ ਮਿੱਲ ਨੂੰ ਚਲਾ ਰਹੇ ਸਨ ਪਰ ਹੁਣ ਜੋ ਔਕੜਾਂ ਭਰੇ ਹਾਲਾਤ ਖ਼ਾਸਕਰ ਪੰਜਾਬ ਸਰਕਾਰ ਦੀ ਵੱਡੀ ਅਫ਼ਸਰਸ਼ਾਹੀ ਵੱਲੋਂ ਅਪਣਾਏ ਗਏ ਅਸਹਿਯੋਗ ਵਾਲੇ ਵਤੀਰੇ ਕਾਰਨ ਬਣੇ ਹਨ ਉਸ ਤੋਂ ਬਾਅਦ ਗੰਨਾ ਮਿੱਲ ਨੂੰ ਚਲਾ ਪਾਉਣਾ ਉਨ੍ਹਾਂ ਲਈ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਕਿਸੇ ਤਰ੍ਹਾਂ ਮੌਜੂਦਾ ਗੰਨੇ ਦੇ ਸੀਜ਼ਨ ਚ ਗੰਨਾ ਮਿੱਲ ਨੂੰ ਚਲਾਉਂਦੇ ਹਨ ਤਾਂ ਉਨ੍ਹਾਂ ਨੂੰ ਪੱਚੀ ਕਰੋੜ ਤੋਂ ਜ਼ਿਆਦਾ ਦਾ ਘਾਟਾ ਹੋਣਾ ਲਗਪਗ ਤੈਅ ਹੈ। ਇਸ ਲਈ ਉਨ੍ਹਾਂ ਸਾਰੀਆਂ ਗੱਲਾਂ ਖ਼ਾਸਕਰ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਇਹ ਫ਼ੈਸਲਾ ਲਿਆ ਹੈ ਕਿ ਜੇਕਰ ਪੰਜਾਬ ਸਰਕਾਰ ਚਾਹੇ ਤਾਂ ਉਹ ਗੰਨਾ ਮੈਨੂੰ ਆਪਣੇ ਹੱਥਾਂ ਚ ਲੈ ਕੇ ਚਲਾ ਸਕਦੀ ਹੈ ਅਤੇ ਜੇਕਰ ਸਰਕਾਰ ਦੀ ਇੱਛਾ ਇਹ ਹੈ ਕਿ ਉਹ ਉਨ੍ਹਾਂ ਮੈਨੂੰ ਲੀਜ਼ 'ਤੇ ਕਿਸੇ ਤੀਜੀ ਪਾਰਟੀ ਨੂੰ ਦੇ ਕੇ ਇਸ ਨੂੰ ਚਲਾਉਣਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਇਸ ਸਬੰਧੀ ਵੀ ਕੋਈ ਇਤਰਾਜ਼ ਨਹੀਂ ਹੋਵੇਗਾ।
ਇਹ ਵੀ ਪੜ੍ਹੋ: ਸ਼੍ਰੀ ਸਿੱਧ ਬਾਬਾ ਸੋਢਲ ਜੀ ਦੇ ਮੇਲੇ ਦਾ ਆਗਾਜ਼, ਦੋਆਬਾ ਚੌਂਕ ਸਣੇ ਇਹ 11 ਰਸਤੇ ਕੀਤੇ ਗਏ ਡਾਇਵਰਟ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਦੀ ਕੋਲਾ ਖਦਾਨ ’ਤੇ ਨਕਸਲੀਆਂ ਦੀ ਦਹਿਸ਼ਤ ਦਾ ਪ੍ਰਛਾਵਾਂ, CM ਮਾਨ ਦਾ ਉਦਘਾਟਨ ਪ੍ਰੋਗਰਾਮ 2 ਵਾਰ ਹੋਇਆ ਰੱਦ
NEXT STORY