ਫਤਿਹਗੜ੍ਹ ਸਾਹਿਬ (ਜਗਦੇਵ ਸਿੰਘ)- ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਪੰਚਾਇਤਾਂ ਦੀਆਂ ਉੱਪ ਚੋਣਾਂ ਦੇ ਸ਼ਡਿਊਲ ਅਨੁਸਾਰ ਪੂਰੇ ਪੰਜਾਬ ਭਰ ਵਿੱਚ ਹੋ ਰਹੀਆਂ ਪੰਚਾਇਤੀ ਉਪ ਚੋਣਾਂ ਦੌਰਾਨ ਜ਼ਿਲਾ ਫਤਿਹਗੜ੍ਹ ਸਾਹਿਬ ਵਿੱਚ ਪੰਚਾਂ ਦੀਆਂ ਖਾਲੀ ਪਈਆਂ 34 ਸੀਟਾਂ ਲਈ ਚੋਣਾਂ ਹੋਣੀਆਂ ਸਨ, ਜਿਨਾਂ ਵਿੱਚੋਂ 30 ਪੰਚਾਂ ਦੀ ਸਰਬ ਸੰਮਤੀ ਨਾਲ ਚੋਣ ਕਰ ਲਈ ਗਈ ਹੈ, ਜਦਕਿ ਤਿੰਨ ਅਜਿਹੀਆਂ ਪੰਚਾਇਤਾਂ ਹਨ, ਜਿਨਾਂ ਵਿੱਚ ਕਿਸੇ ਪੰਚ ਵੱਲੋਂ ਆਪਣੇ ਚੋਣ ਨਾਮਜ਼ਦਗੀ ਪੱਤਰ ਹੀ ਦਾਖ਼ਲ ਨਹੀਂ ਕਰਵਾਈ ਗਏ ਜਦਕਿ ਜ਼ਿਲ੍ਹੇ ਭਰ ਵਿੱਚ ਸਿਰਫ਼ ਇਕ ਹੀ ਬੱਸੀ ਪਠਾਣਾ ਦੇ ਪਿੰਡ ਦੁਫੇੜਾ ਵਿਖੇ ਪੰਚ ਦੀ ਚੋਣ ਹੋ ਰਹੀ ਹੈ। ਸਵੇਰ ਤੋਂ ਸ਼ੁਰੂ ਹੋਈ ਵੋਟਿੰਗ ਹੁਣ ਤੱਕ ਕਰੀਬ 58.55 ਫ਼ੀਸਦੀ ਵੋਟਿੰਗ ਹੋ ਚੁੱਕੀ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਖੜ੍ਹੀ ਹੋਵੇਗੀ ਵੱਡੀ ਮੁਸੀਬਤ! 29 ਜੁਲਾਈ ਲਈ ਹੋਇਆ ਵੱਡਾ ਐਲਾਨ
ਪਿੰਡ ਦੇ ਲੋਕਾਂ ਨੇ ਕਿਹਾ ਕਿ ਉਹ ਸਿਰਫ਼ ਵਿਕਾਸ ਦੇ ਮੁੱਦੇ ਨੂੰ ਮੁੱਖ ਰੱਖ ਕੇ ਹੀ ਬੋਟ ਪਾਉਣ ਲਈ ਪਹੁੰਚੇ ਹਨ ਅਤੇ ਚੰਗਾ ਹੁੰਦਾ ਜੇਕਰ ਇਸ ਬੂਥ 'ਤੇ ਵੀ ਸਰਬ ਸੰਮਤੀ ਨਾਲ ਚੋਣ ਪ੍ਰਕਿਰਿਆ ਮੁਕੰਮਲ ਹੁੰਦੀ। ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਡੀ. ਐੱਸ. ਪੀ. ਬੱਸੀ ਪਠਾਣਾ ਰਾਜਕੁਮਾਰ ਨੇ ਕਿਹਾ ਕਿ ਸਵੇਰੇ 8 ਵਜੇ ਤੋਂ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਗਈ ਸੀ ਅਤੇ ਸ਼ਾਮ ਤੱਕ ਵੋਟਿੰਗ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਨਤੀਜੇ ਐਲਾਨ ਦਿੱਤੇ ਜਾਣਗੇ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਇਕੱਠੇ ਸ਼ਰਾਬ ਪੀਣ ਮਗਰੋਂ ਨੌਜਵਾਨ ਦਾ ਦੋਸਤਾਂ ਨੇ ਕੀਤਾ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਨੌਕਰੀ ਦਾ ਮੌਕਾ, ਨੌਜਵਾਨਾਂ ਲਈ ਸੁਨਹਿਰੀ ਮੌਕਾ
NEXT STORY