ਸ਼ਾਹਕੋਟ (ਤ੍ਰੇਹਨ)- ਸਥਾਨਕ ਪੁਲਸ ਨੇ ਐਤਵਾਰ ਸਰਚ ਮੁਹਿੰਮ ਦੌਰਾਨ ਪਿੰਡ ਬਾਊਪੁਰ ਦੇ ਨਜ਼ਦੀਕ ਸਤਲੁਜ ਦਰਿਆ ਦੇ ਕੰਡੇ ਤੋਂ 382 ਬੋਤਲਾਂ ਨਾਜਾਇਜ਼ ਸ਼ਰਾਬ, 5 ਡਰੰਮ (1630 ਲੀਟਰ) ਲਾਹਣ, 5 ਚਾਲੂ ਭੱਠੀਆਂ ਅਤੇ ਭੱਠੀਆਂ ਦਾ ਸਾਮਾਨ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਵੱਲੋਂ 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਸਥਾਨਕ ਪੁਲਸ ਥਾਣੇ ਦੇ ਮੁਖੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਥਾਣਾ ਸ਼ਾਹਕੋਟ ਵਿਖੇ ਤਾਇਨਾਤ ਏ. ਐੱਸ. ਆਈ. ਹਰਭਜਨ ਲਾਲ ਪੁਲਸ ਪਾਰਟੀ ਸਮੇਤ ਪਿੰਡ ਬਾਉਪੁਰ ਦੇ ਨਜ਼ਦੀਕ ਸਤਲੁਜ ਦਰਿਆ ਦੇ ਕਿਨਾਰੇ ਸਰਚ ਅਭਿਆਨ 'ਤੇ ਸਨ। ਸੀਤੂ ਪੁੱਤਰ ਬਿੰਦਰ ਸਿੰਘ, ਕਸ਼ਮੀਰ ਸਿੰਘ, ਗੁਰਨਾਮ ਸਿੰਘ ਦੋਵੇਂ ਪੁੱਤਰਾਂ ਸ਼ਿੰਗਾਰਾ ਸਿੰਘ, ਮੰਗਲ ਸਿੰਘ ਉਰਫ ਮੰਗੀ ਪੁੱਤਰ ਮਲਕੀਤ ਸਿੰਘ ਸਾਰੇ ਵਾਸੀਆਂ ਪਿੰਡ ਬਾਊਪੁਰ, ਅਮਰਜੀਤ ਸਿੰਘ, ਮੋਹਣ ਸਿੰਘ ਪੁੱਤਰਾਂ ਸਤਨਾਮ ਸਿੰਘ ਵਾਸੀ ਪਿੰਡ ਚੱਕ ਸਿੰਘਪੁਰ (ਮੋਗਾ) ਸੱਤਲੁਜ ਦਰਿਆ ਦੇ ਕਿਨਾਰੇ ਸ਼ਰਾਬ ਕਸੀਦ ਕਰ ਰਹੇ ਸਨ।
ਇਹ ਵੀ ਪੜ੍ਹੋ: ਦੋਸਤ ਬਣਿਆ ਜਾਨ ਦਾ ਦੁਸ਼ਮਣ, ਭਗਤਾ ਭਾਈ ਵਿਖੇ ਦੋਸਤ ਦਾ ਬੇਰਹਿਮੀ ਨਾਲ ਕੀਤਾ ਕਤਲ
ਪੁਲਸ ਨੂੰ ਵੇਖ ਕੇ ਉਕਤ ਸਾਰੇ ਦੋਸ਼ੀ ਸਤਲੁਜ ਦਰਿਆ ਵਿਚ ਛਾਲਾਂ ਮਾਰ ਕੇ ਫਰਾਰ ਹੋਣ ’ਚ ਸਫ਼ਲ ਹੋ ਗਏ। ਪੁਲਸ ਨੇ ਮੌਕੇ ਤੋਂ 382 ਬੋਤਲ ਨਾਜਾਇਜ਼ ਸ਼ਰਾਬ, 5 ਡਰੰਮ (1630 ਲੀਟਰ) ਲਾਹਣ, 5 ਚਾਲੂ ਭੱਠੀਆਂ ਅਤੇ ਭੱਠੀਆਂ ਦਾ ਸਮਾਨ ਬਰਾਮਦ ਕਰ ਲਿਆ। ਉਨ੍ਹਾਂ ਕਿਹਾ ਕਿ ਉਕਤ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ''ਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਟੋਕੀਓ ਓਲੰਪਿਕਸ ਦੀਆਂ ਖੇਡਾਂ ਵੇਖ ਸੁਖਬੀਰ ਨੂੰ ਆਏ ਪੁਰਾਣੇ ਦਿਨ ਯਾਦ, ਪੋਸਟ ਪਾ ਕੇ ਖ਼ਿਡਾਰੀਆਂ ਦਾ ਵਧਾਇਆ ਹੌਂਸਲਾ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
‘ਚੁੱਕੋ ਬਸਤਰ ਕਰੋ ਤਿਆਰੀ ਆ ਗਈ ਸਕੂਲ ਜਾਣ ਦੀ ਵਾਰੀ’
NEXT STORY