ਹਾਜੀਪੁਰ (ਜੋਸ਼ੀ) : ਅੱਜ ਤਲਵਾੜਾ ਸੜਕ 'ਤੇ ਪੈਂਦੇ ਅੱਡਾ ਝੀਰ ਦਾ ਖੂਹ ਤੇ ਇਕ ਚਾਹ ਦੇ ਖੋਖੇ ਨੂੰ ਲੱਗਣ ਨਾਲ ਸੜ ਕੇ ਹੋਇਆ ਸੁਆਹ ਹੋ ਗਿਆ ਪਰ ਗਨੀਮਤ ਇਹ ਰਹੀ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਓ ਰਿਹਾ । ਪ੍ਰਾਪਤ ਜਾਣਕਾਰੀ ਅਨੁਸਾਰ ਅੱਡਾ ਝੀਰ ਦਾ ਖੂਹ ਤੇ ਰਾਜ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਪਿੰਡ ਸਵਾਰ ਕਈ ਸਾਲਾਂ ਤੋਂ ਚਾਹ ਦਾ ਖੋਖਾ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ । ਅੱਜ ਦੁਪਿਹਰ ਉਸ ਦੇ ਖੋਖੇ ਨੂੰ ਉਸ ਵੇਲੇ ਅਚਾਨਕ ਅੱਗ ਲਗ ਗਈ ਜਦੋਂ ਰਾਜ ਕੁਮਾਰ ਅੱਡੇ ਵਾਲੀ ਸਾਈਡ 'ਤੇ ਕਿਸੇ ਨੂੰ ਚਾਹ ਦੇਣ ਗਿਆ ਸੀ ।
ਅੱਗ ਨੇ ਅਚਾਨਕ ਭਿਆਨਕ ਰੂਪ ਧਾਰਨ ਕਰ ਲਿਆ ਜਿਸ ਕਾਰਣ ਖੋਖੇ ਦੇ ਲਾਗੇ ਤੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਵੀ ਸੜ ਦੇ ਥੱਲੇ ਡਿੱਗ ਪਈਆਂ। ਅੱਗ 'ਤੇ ਕਾਬੂ ਪਾਉਣ ਲਈ ਆਂਢ ਗੁਆਂਢ ਦੇ ਦੁਕਾਨਦਾਰਾਂ ਵੱਲੋਂ ਪੂਰੀ ਤਨਦੇਹੀ ਨਾਲ ਮਿਹਨਤ ਕੀਤੀ ਅਤੇ ਆਪਣੀ ਜਾਨ ਨੂੰ ਜ਼ੋਖਮ’ਚ ਪਾ ਕੇ ਖੋਖੇ ਦੇ ਲਾਗੇ ਖੜੇ ਮੋਟਰਸਾਈਕਲ ਅਤੇ ਸਕੂਟਰ ਪਾਸੇ ਕੀਤੇ ਅਤੇ ਕੁਝ ਦੁਕਾਨਦਾਰਾਂ ਵੱਲੋਂ ਟ੍ਰੈਫ਼ਿਕ ਨੂੰ ਵੀ ਕੰਟਰੋਲ ਕਰਨ ’ਚ ਆਪਣਾ ਸਹਿਯੋਗ ਪਾਇਆ। ਸੂਚਨਾਂ ਮਿਲਣ 'ਤੇ ਫਾਇਰ ਬ੍ਰਿਗੇਡ ਤਲਵਾੜਾ ਦੀ ਜਦੋਂ ਗੱਡੀ ਆਈ ਉਦੋਂ ਤੱਕ ਦੁਕਾਨਦਾਰਾਂ ਵੱਲੋਂ ਅੱਗ 'ਤੇ ਕਾਬੂ ਪਾ ਲਿਆ ਸੀ। ਸਮਾਚਾਰ ਲਿਖੇ ਜਾਣ ਤੱਕ ਅੱਗ ਲੱਗਣ ਦੇ ਕਾਰਣਾਂ ਦਾ ਪਤਾ ਨਹੀਂ ਸੀ ਲਗਿਆ ।
ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ! ਪੰਜਾਬ ਰੋਡਵੇਜ਼, ਪਨਬੱਸ ਤੇ PRTC ਨੇ ਲਿਆ ਨਵਾਂ ਫ਼ੈਸਲਾ
NEXT STORY