ਬੰਗਾ (ਰਾਕੇਸ਼ ਅਰੋੜਾ)- ਥਾਣਾ ਬਹਿਰਾਮ ਪੁਲਸ ਵੱਲੋਂ ਦੋ ਗ੍ਰਾਮ ਹੈਰੋਇਨ ਸਮੇਤ ਇਕ ਔਰਤ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਬਹਿਰਾਮ ਦੇ ਏ. ਐੱਸ. ਆਈ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਏ. ਐੱਸ. ਆਈ ਬਲਿਹਾਰ ਸਿੰਘ ਅਤੇ ਹੋਰ ਕਰਮਚਾਰੀਆਂ ਨਾਲ ਜਨਰਲ ਚੈਕਿੰਗ ਅਤੇ ਗਸ਼ਤ ਦੌਰਾਨ ਥਾਣਾ ਬਹਿਰਾਮ ਤੋਂ ਰੇਲਵੇ ਸਟੇਸ਼ਨ ਹੁੰਦੇ ਹੋਏ ਪਿੰਡ ਤਲਵੰਡੀ ਜੱਟਾਂ ਨੂੰ ਜਾ ਰਹੇ ਸੀ।
ਉਨ੍ਹਾਂ ਦੱਸਿਆ ਜਦੋਂ ਉਹ ਬਿਜਲੀ ਘਰ ਬਹਿਰਾਮ ਤੋਂ ਥੋੜਾ ਅੱਗੇ ਪੁੱਜੇ ਤਾਂ ਤਾਂ ਸਾਹਮਣੇ ਤੋਂ ਇਕ ਔਰਤ ਪੈਦਲ ਆਉਂਦੀ ਵਿਖਾਈ ਦਿੱਤੀ, ਜਿਸ ਨੇ ਸ਼ਾਲ ਦੀ ਬੁੱਕਲ ਮਾਰੀ ਹੋਈ ਸੀ, ਜਿਸ ਨੇ ਸਾਹਮਣੇ ਤੋਂ ਪੁਲਸ ਪਾਰਟੀ ਨੂੰ ਆਉਂਦੇ ਵੇਖ ਕੇ ਆਪਣੀ ਮਾਰੀ ਹੋਈ ਸ਼ਾਲ ਦੀ ਬੁੱਕਲ ਵਿੱਚੋਂ ਇਕ ਵਜਨਦਾਰ ਮੋਮੀ ਲਿਫ਼ਾਫ਼ਾ ਕੱਢ ਕੇ ਸਾਡੇ ਕਿਨਾਰੇ ਵੱਲ ਨੂੰ ਸੁੱਟ ਦਿੱਤਾ ਅਤੇ ਆਪ ਤੇਜੀ ਨਾਲ ਪਿੰਡ ਤਲਵੰਡੀ ਜੱਟਾਂ ਵੱਲ ਨੂੰ ਚੱਲ ਪਈ।
ਇਹ ਵੀ ਪੜ੍ਹੋ: ਪੰਜਾਬ ਦਾ ਇਹ ਪਿੰਡ ਗੌਰਵਮਈ ਇਤਿਹਾਸ ਦੀ ਅੱਜ ਵੀ ਭਰ ਰਿਹੈ ਗਵਾਹੀ, 10ਵੇਂ ਪਾਤਸ਼ਾਹ ਜੀ ਨੇ ਕੀਤਾ ਸੀ ਪ੍ਰਵਾਸ
ਉਨ੍ਹਾਂ ਵੱਲੋਂ ਗੱਡੀ ਰੁਕਵਾ ਕੇ ਸਾਥੀ ਲੇਡੀ ਪੁਲਸ ਦੀ ਮਦਦ ਨਾਲ ਸ਼ੱਕ ਦੇ ਬਿਨਾਂ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਸ਼ੁਰੂਆਤੀ ਜਾਂਚ ਉਪਰੋਕਤ ਔਰਤ ਦੀ ਪਛਾਣ ਕਮਲੇਸ਼ ਰਾਣੀ ਪਤਨੀ ਸੁਰਜੀਤ ਕੁਮਾਰ ਬਾਸੀ ਕੰਮ ਹਾਲ ਵਾਸੀ ਪਿੰਡ ਖਟਕੜ ਕਲਾਂ ਕਾਲੋਨੀ ਥਾਣਾ ਸਦਰ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਜੋਂ ਹੋਈ।
ਉਨਾਂ ਦੱਸਿਆ ਜਦੋਂ ਸਾਥੀ ਕਰਮਚਾਰੀਆਂ ਦੁਆਰਾ ਉਕਤ ਔਰਤ ਦੁਆਰਾ ਸੁੱਟੇ ਲਿਫ਼ਾਫ਼ੇ ਨੂੰ ਚੁੱਕ ਕੇ ਉਸ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ 2 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਤੋਂ ਬਾਅਦ ਕੁਤਬ ਮਹਿਲਾਂ ਨੂੰ ਕਾਬੂ ਕਰਕੇ ਥਾਣਾ ਲਿਆਂਦਾ ਗਿਆ ਅਤੇ ਉਸ ਖ਼ਿਲਾਫ਼ ਐੱਨ. ਡੀ. ਪੀ. ਐੱਸ. ਤਹਿਤ ਮਾਮਲਾ ਨੰਬਰ 139 ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ, ਜਿਸ ਨੂੰ ਅੱਜ ਡਾਕਟਰੀ ਜਾਂਚ ਉਪਰੰਤ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ 'ਚ ਮਸ਼ਹੂਰ ਸਵੀਟ ਸ਼ਾਪ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪੈ ਗਈਆਂ ਭਾਜੜਾਂ
ਪੰਜਾਬ 'ਚ ਕਾਲਾਬਾਜ਼ਾਰੀ ਜ਼ੋਰਾਂ 'ਤੇ, 10 ਤੇ 20 ਰੁਪਏ ਦੇ ਨੋਟ ਗਾਇਬ ! ਮਚੀ ਹਾਹਾਕਾਰ
NEXT STORY