ਹਾਜੀਪੁਰ (ਜੋਸ਼ੀ) : ਤਲਵਾੜਾ ਪੁਲਸ ਵੱਲੋਂ ਐੱਸ.ਐੱਸ.ਪੀ. ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਅਤੇ ਡੀ.ਐੱਸ.ਪੀ.ਦਸੂਹਾ ਬਲਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼ੁਰੂ ਕੀਤੀ “ਯੁੱਧ ਨਸ਼ੇ ਵਿਰੁੱਧ” ਮੁਹਿੰਮ ਨੂੰ ਅੱਜ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਇਕ ਵਿਅਕਤੀ ਨੂੰ ਭਾਰੀ ਮਾਤਰਾ’ਚ ਸ਼ਰਾਬ ਸਮੇਤ ਕਾਬੂ ਕਰਕੇ ਉਸ ਖਿਲਾਫ਼ ਕੇਸ ਦਰਜ ਕੀਤਾ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਤਲਵਾੜਾ ਸਤਪਾਲ ਸਿੰਘ ਨੇ ਦੱਸਿਆ ਹੈ ਕਿ ਤਲਵਾੜਾ ਪੁਲਸ ਦੇ ਏ.ਐੱਸ.ਆਈ.ਜੱਗਾ ਰਾਮ ਆਪਣੀ ਪੁਲਸ ਪਾਰਟੀ ਦੇ ਨਾਲ ਸ਼ੱਕੀ ਪੁਰਸ਼ਾਂ ਦੇ ਸੰਬੰਧ’ਚ ਗਸ਼ਤ ਤੇ ਚੈਕਿੰਗ ਕਰਦੇ ਹੋਏ ਆਈ.ਟੀ.ਆਈ. ਮੋੜ ਪਰ ਪੁੱਜੀ ਤਾਂ ਮੁਖਬਰ ਵੱਲੋਂ ਦਿੱਤੀ ਸੂਚਨਾਂ ਦਿੱਤੀ ਕਿ ਇਕ ਵਿਅਕਤੀ ਜੋ ਹਿਮਾਚਲ 'ਚੋਂ ਸ਼ਰਾਬ ਲਿਆ ਕੇ ਥਾਣਾ ਤਲਵਾੜਾ ਦੇ ਇਲਾਕੇ’ਚ ਵੇਚਦਾ ਹੈ ਆਪਣੀ ਸਕੂਟੀ 'ਤੇ ਹਿਮਾਚਲ ਵੱਲੋਂ ਸ਼ਰਾਬ ਲੈ ਕੇ ਆ ਰਿਹਾ ਹੈ।
ਸੂਚਨਾਂ ਦੇ ਅਧਾਰ 'ਤੇ ਸ਼ਾਹ ਨਹਿਰ ਚੰਗੜਵਾਂ ਨਾਕਾਬੰਦੀ ਕਰਕੇ ਚੈਕਿੰਗ ਸ਼ੁਰੂ ਕਰ ਦਿੱਤੀ ਤਾਂ ਇਕ ਵਿਅਕਤੀ ਨੂੰ ਰੋਕਿਆ ਜਿਸ ਦੀ ਪਹਿਚਾਨ ਰਣਜੀਤ ਸਿੰਘ ਉਰਫ ਰਾਜੂ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਧਰਮ ਸਿੰਘ ਦੀਆਂ ਛੰਨਾਂ ਥਾਣਾ ਮਹਿਤਪੁਰ ਜ਼ਿਲ੍ਹਾ ਜਲੰਧਰ ਹਾਲ ਵਾਸੀ ਸਾਂਡਪੁਰ ਵੱਜੋਂ ਹੋਈ, ਜੋ ਆਪਣੀ ਸਕੂਟੀ ਨੰਬਰ ਪੀ.ਬੀ.07-ਸੀ.ਬੀ.-6381 ਜਿਸ 'ਤੇ ਇਕ ਬੋਰਾ ਰੱਖਿਆ ਹੋਇਆ ਸੀ ਜਦੋਂ ਬੋਰੇ ਨੂੰ ਚੈਕ ਕੀਤਾ ਤੋਂ ਉਸ 'ਚੋਂ ਹਿਮਾਚਲ ਦੀਆਂ 27 ਬੋਤਲਾਂ ਸ਼ਰਾਬ ਮਾਰਕਾ ਸੰਤਰਾ ਬਰਾਮਦ ਹੋਈਆਂ। ਤਲਵਾੜਾ ਪੁਲਸ ਵਿਖੇ ਰਣਜੀਤ ਸਿੰਘ ਉਰਫ ਰਾਜੂ ਖ਼ਿਲਾਫ਼ ਐਕਸਾਈਜ਼ ਐਕਟ ਦੇ ਤਹਿਤ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਲੰਧਰ 'ਚ ਇੰਟਰਸਟੇਟ ਡਰੱਗਸ ਸਿੰਡੀਕੇਟ ਦਾ ਪਰਦਾਫ਼ਾਸ਼, ਕੋਕੀਨ, ਆਈਸ ਤੇ ਨਾਜ਼ਾਇਜ਼ ਅਸਲੇ ਸਣੇ 2 ਮੁਲਜ਼ਮ ਗ੍ਰਿਫ਼ਤਾਰ
NEXT STORY