ਟਾਂਡਾ ਉੜਮੁੜ(ਵਰਿੰਦਰ ਪੰਡਿਤ) : ਖੇਤੀਬਾੜੀ ਵਿਭਾਗ ਦੀ ਟੀਮ ਨੇ ਟਾਂਡਾ ਇਲਾਕੇ ਵਿਚ ਖੇਤੀ ਨਾਲ ਸੰਬੰਧਿਤ ਦਵਾਈਆਂ ਅਤੇ ਖਾਦ ਸਟੋਰਾਂ ਦੀ ਅਚਨਚੇਤ ਚੈੱਕਿੰਗ ਕੀਤੀ ਹੈ । ਕੈਬਨਿਟ ਮੰਤਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਕੁਲਦੀਪ ਸਿੰਘ ਧਾਲੀਵਾਲ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਗੁਰਵਿੰਦਰ ਸਿੰਘ ਖਾਲਸਾ ਅਤੇ ਜਸਵੀਰ ਸਿੰਘ ਰਾਜਾ ਹਲਕਾ ਵਿਧਾਇਕ ਉੜਮੁੜ ਦੇ ਦਿਸ਼ਾ-ਨਿਰਦੇਸ਼ਾ ਹੇਠ ਪੰਜਾਬ ਸਰਕਾਰ ਵਲੋਂ ਨਕਲੀ ਖਾਦ, ਬੀਜ ਅਤੇ ਦਵਾਈ ਦੀ ਵਿਕਰੀ ਰੋਕਣ ਸਬੰਧੀ ਚਲਾਈ ਗਈ ਮੁਹਿੰਮ ਤਹਿਤ ਮੁੱਖ ਖੇਤੀਬਾੜੀ ਅਫ਼ਸਰ, ਹੁਸ਼ਿਆਰਪੁਰ ਵਲੋਂ ਬਲਾਕ ਟਾਂਡਾ ਅਤੇ ਦਸੂਹਾ ਦੇ ਖੇਤੀਬਾੜੀ ਇਨਪੁਟਸ ਡੀਲਰਾਂ ਦੀ ਚੈਕਿੰਗ ਸਬੰਧੀ ਬਣਾਈ ਗਈ ਟੀਮ ਵਲੋਂ ਅੱਜ ਬਲਾਕ ਟਾਂਡਾ ਦੇ ਵੱਖ-ਵੱਖ ਖੇਤੀਬਾੜੀ ਇਨਪੁਟਸ ਡੀਲਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਇਹ ਵੀ ਪੜ੍ਹੋ- ਮੂਸੇਵਾਲਾ ਦੇ ਕਾਤਲਾਂ ਦੇ ਐਨਕਾਊਂਟਰ ਮਗਰੋਂ ਭਗਵੰਤ ਮਾਨ ਨੇ ਗੈਂਗਸਟਰਾਂ ਨੂੰ ਦਿੱਤੀ ਚਿਤਾਵਨੀ
ਇਸ ਟੀਮ ਦੇ ਮੈਂਬਰ ਅਵਤਾਰ ਸਿੰਘ ਖੇਤੀਬਾੜੀ ਅਫ਼ਸਰ, ਦਸੂਹਾ, ਯਸ਼ਪਾਲ ਖੇਤੀਬਾੜੀ ਵਿਕਾਸ ਅਫ਼ਸਰ, ਦਸੂਹਾ, ਹਰਪ੍ਰੀਤ ਸਿੰਘ ਅਤੇ ਲਵਜੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ, ਟਾਂਡਾ ਵਲੋਂ ਇਸ ਚੈੱਕਿੰਗ ਦੌਰਾਨ ਖਾਦ, ਬੀਜ ਅਤੇ ਦਵਾਈਆਂ ਦੇ ਗੋਦਾਮ, ਸਟਾਕ ਰਜਿਸਟਰ, ਬਿੱਲ ਬੁੱਕ ਆਦਿ ਦੀ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਪਾਈਆਂ ਗਈਆਂ ਅਣਅਧਕਾਰਿਤ ਦਵਾਈਆਂ ਦੀ ਸੇਲ ਬੰਦ ਕਰਕੇ ਡੀਲਰਾਂ ਨੂੰ ਨੋਟਿਸ ਕੱਢੇ ਗਏ। ਇਸ ਮੌਕੇ ਹਰਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ, ਟਾਂਡਾ ਵਲੋਂ ਡੀਲਰਾਂ ਨੂੰ ਸਖ਼ਤ ਲਫਜਾਂ ਵਿੱਚ ਅਣਅਧਕਾਰਿਤ ਵਸਤੂਆਂ ਦੀ ਸਟਾਕਿੰਗ ਅਤੇ ਇਨ੍ਹਾਂ ਦੀ ਵਿਕਰੀ ਨਾ ਕਰਨ ਲਈ ਹਦਾਇਤ ਕਰਦਿਆ ਕਿਹਾ ਗਿਆ ਇਸ ਤਰ੍ਹਾਂ ਦੀ ਚੈਕਿੰਗ ਹਰ 15 ਦਿਨ ਬਾਅਦ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਵੱਡੀ ਖ਼ਬਰ : ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਪਾਕਿਸਤਾਨ ’ਚੋਂ ਆ ਰਹੇ ਫੋਨ, ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ
ਜੇਕਰ ਕੋਈ ਵੀ ਡੀਲਰ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਹੀ ਕਰਦਾ ਤਾਂ ਉਸ ਵਿਰੁੱਧ ਐਕਟ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਵਲੋਂ ਵੱਧ ਰੇਟ 'ਤੇ ਖਾਦ ਨਾ ਵੇਚਣ ਅਤੇ ਯੂਰੀਆ ਦੇ ਨਾਲ ਟੈਗਿੰਗ ਨਾ ਕਰਨ ਦੀ ਵੀ ਹਦਾਇਤ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਜੇ ਕੋਈ ਵੀ ਡੀਲਰ ਵੇਚੀ ਗਈ ਵਸਤੂ ਦਾ ਬਿੱਲ ਨਹੀ ਦੇ ਰਿਹਾ ਜਾਂ ਖਾਦ ਦੇ ਨਾਲ ਕਿਸੇ ਹੋਰ ਵਸਤੂ ਦੀ ਟੈਗਿੰਗ ਕਰ ਰਿਹਾ ਹੈ ਜਾਂ ਖਾਦ ਪ੍ਰਿੰਟ ਰੇਟ ਤੋਂ ਵੱਧ ਵੇਚ ਰਿਹਾ ਤਾਂ ਤੁਰੰਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਟਾਂਡਾ ਨਾਲ ਸਪੰਰਕ ਕੀਤਾ ਜਾਵੇ। ਜਿਸ ਦੇ ਮੱਦੇਨਜ਼ਰ ਉਸ ਡੀਲਰ ਵਿੱਰੁਧ ਕਾਨੂੰਨ ਦੇ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਦਸੂਹਾ ਗੰਨਾ ਮਿੱਲ ਅੱਗੇ 5 ਦਿਨਾ ਰੋਸ ਧਰਨਾ ਸ਼ੁਰੂ
NEXT STORY