ਜਲੰਧਰ, (ਮਹੇਸ਼)— ਬਾਬਾ ਬੁੱਡਾ ਜੀ ਐਨਕਲੇਵ ਦਕੋਹਾ, ਰਾਮਾ ਮੰਡੀ 'ਚ ਵਿਆਹ ਸਮਾਗਮ 'ਚ ਗਏ ਇਕ ਪਰਿਵਾਰ ਦੇ ਘਰ 'ਚ ਸ਼ਾਰਟ ਸਰਕਟ ਨਾਲ ਐਤਵਾਰ ਨੂੰ ਅੱਗ ਲੱਗ ਗਈ, ਜਿਸ ਕਾਰਨ ਘਰ 'ਚ ਪਈ ਹਜ਼ਾਰਾਂ ਦੀ ਨਕਦੀ ਤੇ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਤੁਰੰਤ ਅੱਗ 'ਤੇ ਕਾਬੂ ਕੀਤਾ।
ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਨੰਗਲ ਸ਼ਾਮਾ (ਦਕੋਹਾ) ਪੁਲਸ ਚੌਕੀ ਦੇ ਏ. ਐੱਸ. ਆਈ. ਭਜਨ ਰਾਮ ਮੌਕੇ 'ਤੇ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ। ਪੀੜਤ ਵਿਅਕਤੀ ਇੰਦਰਜੀਤ ਪੁੱਤਰ ਗੁਰਬਚਨ ਲਾਲ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਸਵੇਰੇ ਕਿਸੇ ਵਿਆਹ ਸਮਾਗਮ 'ਚ ਹਿੱਸਾ ਲੈਣ ਲਈ ਗਏ ਸਨ ਕਿ ਉਨ੍ਹਾਂ ਦੇ ਗੁਆਂਢੀਆਂ ਨੇ ਉਨ੍ਹਾਂ ਨੂੰ ਫੋਨ 'ਤੇ ਦੱਸਿਆ ਕਿ ਘਰ 'ਚੋਂ ਧੂੰਆਂ ਨਿਕਲ ਰਿਹਾ ਹੈ, ਜਿਸ ਤੋਂ ਬਾਅਦ ਉਹ ਤੁਰੰਤ ਘਰ ਪਹੁੰਚੇ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।
ਇੰਦਰਜੀਤ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਅੱਗ ਲੱਗਣ ਸਬੰਧੀ ਸੂਚਨਾ ਨਹੀਂ ਮਿਲਦੀ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਸੀ। ਅਜੇ ਤੱਕ ਤਾਂ ਜਾਂਚ 'ਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਸਾਹਮਣੇ ਆਇਆ ਹੈ, ਇਸ ਦੇ ਬਾਵਜੂਦ ਵੀ ਪੁਲਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਦਾਜ ਦੇ ਦੈਂਤ ਨੇ ਨਿਗਲੀਆਂ 2 ਮਾਸੂਮ ਜ਼ਿੰਦਗੀਆਂ, ਗਰਭਵਤੀ ਔਰਤ ਦੀ ਬੱਚੇ ਸਣੇ ਮੌਤ
NEXT STORY