ਜਲੰਧਰ (ਸ਼ੋਰੀ)- ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਕਪੂਰਥਲਾ ’ਚ ਫੈਲੇ ਡਾਇਰੀਆ ਦੇ ਮਰੀਜ਼ਾਂ ਦਾ ਹਾਲ-ਚਾਲ ਜਾਣਨ ਲਈ ਕਪੂਰਥਲਾ ਦੇ ਸਰਕਾਰੀ ਹਸਪਤਾਲ ਜਾਣੇ ਵਾਲੇ ਸਨ। ਨਿਰਧਾਰਿਤ ਯੋਜਨਾ ਦੇ ਤਹਿਤ ਉਹ ਸਿਵਲ ਹਸਪਤਾਲ ਜਲੰਧਰ ਵੀ ਰਾਊਂਡ ਲਾਉਣ ਵਾਲੇ ਸਨ, ਜਿਸ ਨੂੰ ਵੇਖ ਕੇ ਹਸਪਤਾਲ ਦੇ ਪ੍ਰਸ਼ਾਸਨ ਨੇ ਹਸਪਤਾਲ ’ਚ ਸਾਫ਼-ਸਫ਼ਾਈ ਮੁਹਿੰਮ ਜੰਗੀ ਪੱਧਰ ’ਤੇ ਆਰੰਭ ਕਰ ਦਿੱਤੀ। ਸਵੇਰੇ ਤੋਂ ਲੈ ਕੇ ਹੀ ਸਫ਼ਾਈ-ਮੁਲਾਜ਼ਮ ਅਹਿਮ ਵਾਰਡਾਂ ਅਤੇ ਐਮਰਜੈਂਸੀ ਵੱਲ ਜਾਣ ਵਾਲਾ ਰਾਹ ਸਾਫ਼ ਕਰਦੇ ਨਜ਼ਰ ਆ ਰਹੇ ਸਨ ਕਿਉਂਕਿ ਜੇਕਰ ਸਿਹਤ ਮੰਤਰੀ ਹਸਪਤਾਲ ਆਉਣ ਤਾਂ ਇਸੇ ਸਾਫ਼ ਰਾਹ ਤੋਂ ਉਨ੍ਹਾਂ ਦੇ ਹਸਪਤਾਲ ਦਾ ਰਾਊਂਡ ਲਾਉਣ ਦੀ ਯੋਜਨਾ ਹਸਪਤਾਲ ਅਧਿਕਾਰੀਆਂ ਨੇ ਬਣਾ ਰੱਖੀ ਸੀ। ਇੰਨਾ ਹੀ ਨਹੀਂ ਸਾਈਕਲ ਸਟੈਂਡ ਕੋਲ ਕਾਫ਼ੀ ਸਾਲਾਂ ਤੋਂ ਜਮ੍ਹਾ ਮਲਬਾ ਤੇ ਬਿਖਰਿਆ ਕੂੜਾ ਵੀ ਦਿਹਾੜੀ ’ਤੇ ਟਰੈਕਟਰ-ਟਰਾਲੀ ਵਾਲਿਆਂ ਨੂੰ ਬੁਲਾ ਕੇ ਉਸ ਦੀ ਲੇਬਰ ਦੀ ਮਦਦ ਨਾਲ ਸਾਫ਼ ਕੀਤਾ ਗਿਆ।
ਹਸਪਤਾਲ ’ਚ ਤਾਇਨਾਤ ਨਰਸਿੰਗ ਸਟਾਫ਼ ਵੀ ਮਰੀਜ਼ਾਂ ਦੇ ਬੈੱਡ ’ਤੇ ਨਵੀਆਂ ਬੈੱਡ-ਸ਼ੀਟਸ ਵਾਰਡ ਅਟੈਂਡੈਂਟ ਨੂੰ ਕਹਿ ਕੇ ਬਿਛਵਾ ਰਹੀਆਂ ਸਨ। ਫਿਰਨਾਈਲ ਦੇ ਪੋਚੇ ਵੀ ਲੱਗ ਰਹੇ ਸਨ ਅਤੇ ਬਦਬੂ ਦੀ ਥਾਂ ਖ਼ੁਸ਼ਬੂ ਵਾਲਾ ਮਾਹੌਲ ਬਣਿਆ ਹੋਇਆ ਸੀ। ਕਾਫ਼ੀ ਬੇਚੈਨੀ ਨਾਲ ਡਾਕਟਰ ਅਤੇ ਸਟਾਫ਼ ਮੰਤਰੀ ਜੀ ਦੀ ਉਡੀਕ ਕਰ ਰਹੇ ਸਨ ਪਰ ਸ਼ਾਮ ਨੂੰ ਫੋਨ ’ਤੇ ਪਤਾ ਲੱਗਾ ਕਿ ਉਨ੍ਹਾਂ ਨੇ ਆਪਣਾ ਰਾਊਂਡ ਕੈਂਸਲ ਕਰ ਦਿੱਤਾ ਹੈ, ਜ਼ਰੂਰੀ ਕੰਮ ਕਾਰਨ ਉਨ੍ਹਾਂ ਨੂੰ ਚੰਡੀਗੜ੍ਹ ਜਾਣਾ ਪੈ ਰਿਹਾ ਹੈ। ਇਸ ’ਤੇ ਕਈਆਂ ਨੂੰ ਇਹ ਕਹਿੰਦੇ ਵੀ ਸੁਣਿਆ ਗਿਆ ਕਿ ਸੋਮਵਾਰ ਸਿਵਲ ਹਸਪਤਾਲ ਅਤੇ ਉਸ ਦੇ ਸਟਾਫ਼ ਨਾਲ ਨਾਤੀ-ਧੋਤੀ ਰਹਿ ਗਈ...ਵਾਲੀ ਕਹਾਵਤ ਵਾਲੀ ਹੋਈ ਹੈ।
ਇਹ ਵੀ ਪੜ੍ਹੋ- ਨਿਸ਼ਾਨ ਸਾਹਿਬ ਨੂੰ ਲੈ ਕੇ ਪੰਜ ਸਿੰਘ ਸਾਹਿਬਾਨਾਂ ਦਾ ਵੱਡਾ ਫ਼ੈਸਲਾ, ਕੇਸਰੀ ਰੰਗ ਨੂੰ ਬਦਲਣ ਦੇ ਹੁਕਮ
ਡੀ. ਐੱਨ. ਬੀ. ਵਿਦਿਆਰਥੀ ਬੋਲਿਆ, ‘ਮੰਤਰੀ ਦੇ ਆਉਣ ਦੀ ਗੱਲ ਹਰ ਮਹੀਨੇ 2 ਵਾਰ ਫੈਲਣੀ ਚਾਹੀਦੀ ਹੈ’
ਨਾਂ ਨਾ ਛੱਪਣ ਦੀ ਸ਼ਰਤ ’ਤੇ ਹਸਪਤਾਲ ’ਚ ਡੀ. ਐੱਨ. ਬੀ. ਦਾ ਕੋਰਸ ਕਰਨ ਵਾਲੇ ਡਾਕਟਰ ਨੇ ਕਿਹਾ ਕਿ ਉਂਝ ਤਾਂ ਹਸਪਤਾਲ ’ਚ ਸਾਫ-ਸਫਾਈ ਨਾਂ ਦੀ ਹੀ ਹੁੰਦੀ ਹੈ। ਉਨ੍ਹਾਂ ਦੇ ਹੋਸਟਲ ਦੇ ਕਮਰਿਆਂ ਦੇ ਬਾਹਰ ਦਾ ਹਾਲ ਹੀ ਦੇਖ ਲਓ, ਚਲੋ ਮੰਤਰੀ ਜੀ ਆਏ ਨਹੀਂ ਪਰ ਉਨ੍ਹਾਂ ਦੇ ਆਉਣ ਦੀ ਖਬਰ ਸੁਣ ਕੇ ਹਸਪਤਾਲ ਦੇ ਕੁਝ ਹਿੱਸਿਆਂ ’ਚ ਘੱਟ ਤੋਂ ਘੱਟ ਸਾਫ਼-ਸਫ਼ਾਈ ਤਾਂ ਹੋਈ। ਵਿਦਿਆਰਥੀ ਦਾ ਕਹਿਣਾ ਸੀ ਕਿ ਹਰ ਮਹੀਨੇ 2 ਵਾਰ ਇਸ ਤਰ੍ਹਾਂ ਦੀ ਗੱਲ ਫੈਲਣੀ ਚਾਹੀਦੀ ਹੈ ਤਾਂ ਕਿ ਸਾਫ਼-ਸਫ਼ਾਈ ਮੁਹਿੰਮ ਸ਼ੁਰੂ ਹੋ ਸਕੇ।
ਇਹ ਵੀ ਪੜ੍ਹੋ- ਅਕਾਲੀ ਦਲ ਦੇ ਬਾਗੀ ਧੜੇ ਦੀ ਹੋਈ ਮੀਟਿੰਗ, ਗੁਰਪ੍ਰਤਾਪ ਵਡਾਲਾ ਬੋਲੇ, ਪਾਰਟੀ 'ਚ ਹਾਵੀ ਨਹੀਂ ਹੋਵੇਗਾ ਪਰਿਵਾਰਵਾਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਘਰ ’ਚੋਂ ਸੋਨੇ ਦੀਆਂ ਮੁੰਦਰੀਆਂ, ਅਮਰੀਕੀ ਡਾਲਰ ਤੇ ਮੋਬਾਇਲ ਚੋਰੀ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ
NEXT STORY