ਫਗਵਾੜਾ (ਜਲੋਟਾ)-ਫਗਵਾੜਾ ’ਚ ਕਾਨੂੰਨ ਵਿਵਸਥਾ ਦਾ ਕਿੰਨਾ ਬੁਰਾ ਹਾਲ ਹੈ, ਇਸ ਦੀ ਸੱਚਾਈ ਕਿਸੇ ਕੋਲੋਂ ਲੁਕੀ ਨਹੀਂ ਹੈ ਪਰ ਹੁਣ ਗੁੰਡਾਗਰਦੀ ਕਿਸ ਹੱਦ ਤੱਕ ਹਾਵੀ ਹੋ ਚੁੱਕੀ ਹੈ, ਇਸ ਦੀ ਤਾਜ਼ੀ ਉਦਾਹਰਣ ਉਸ ਸਮੇਂ ਵੇਖਣ ਨੂੰ ਮਿਲੀ, ਜਦੋਂ ਕੁੱਟਮਾਰ ਦੇ ਇਕ ਮਾਮਲੇ ’ਚ ਜ਼ਖ਼ਮੀ ਹਾਲਤ ’ਚ ਦਾਖ਼ਲ ਹੋਏ 2 ਭਰਾਵਾਂ ਦੀ ਸਰਕਾਰੀ ਸਿਵਲ ਹਸਪਤਾਲ ਦੇ ਅੰਦਰ ਖੁਲ੍ਹੇਆਮ ਨੌਜਵਾਨਾਂ ਦੀ ਇਕ ਟੋਲੀ ਨੇ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਜੰਮ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਵਧਾ 'ਤੀ ਸੁਰੱਖਿਆ! 6 ਸੈਕਟਰਾਂ 'ਚ ਵੰਡਿਆ ਏਰੀਆ, 3,400 ਪੁਲਸ ਮੁਲਾਜ਼ਮ ਤਾਇਨਾਤ

ਕੁੱਟਮਾਰ ਅਤੇ ਗੁੰਡਾਗਰਦੀ ਦੇ ਹੋਏ ਇਸ ਨੰਗੇ ਨਾਚ ਦੀ ਵੀਡੀਓ ਸਿਵਲ ਹਸਪਤਾਲ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋਈ, ਜਿਸ ’ਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਸਰਕਾਰੀ ਹਸਪਤਾਲ ਦੇ ਇਕ ਕਾਊਂਟਰ ’ਤੇ ਮੌਜੂਦ ਪਹਿਲਾਂ ਤੋਂ ਜ਼ਖ਼ਮੀ 2 ਭਰਾਵਾਂ ਦੀ ਕਥਿਤ ਤੌਰ ’ਤੇ ਬਰਨਾਲਾ ਤੋਂ ਆਏ ਦੱਸੇ ਜਾਂਦੇ ਨੌਜਵਾਨਾਂ ਦੀ ਇਕ ਟੋਲੀ ਵੱਲੋਂ ਕੁੱਟਮਾਰ ਕੀਤੀ ਜਾ ਰਹੀ ਹੈ । ਘਟਨਾਕ੍ਰਮ ਦੌਰਾਨ ਹਸਪਤਾਲ ’ਚ ਮੌਜੂਦ ਮਰੀਜ਼ ਅਤੇ ਲੋਕ ਖੌਫਜਦਾ ਰਹੇ ਦੱਸੇ ਜਾ ਰਹੇ ਹੈ ਅਤੇ ਸਰਕਾਰੀ ਹਸਪਤਾਲ ਦੇ ਅੰਦਰ ਡਰ ਅਤੇ ਦਹਿਸ਼ਤ ਦਾ ਆਲਮ ਇਹ ਰਿਹਾ ਹੈ ਕਿ ਲੋਕਾਂ ਨੇ ਇੱਧਰ-ਓਧਰ ਭੱਜ ਕੇ ਆਪਣੀ ਜਾਨ ਬਚਾਈ।

ਸਿਵਲ ਹਸਪਤਾਲ ਹੀ ਵਾਰ-ਵਾਰ ਕਿਉਂ ਬਣ ਰਿਹੈ ਮੈਦਾਨ-ਏ-ਜੰਗ
'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਅਨੇਕ ਲੋਕਾਂ ਨੇ ਸਵਾਲ ਕੀਤਾ ਹੈ ਕਿ ਫਗਵਾੜਾ ਦਾ ਸਰਕਾਰੀ ਹਸਪਤਾਲ ਹੀ ਕਿਉਂ ਵਾਰ-ਵਾਰ ਮੈਦਾਨ-ਏ- ਜੰਗ ਬਣ ਰਿਹਾ ਹੈ। ਲੋਕਾਂ ਨੇ ਕਿਹਾ ਕਿ ਹੱਦ ਤਾਂ ਇਸ ਗੱਲ ਦੀ ਹੈ ਕਿ ਇਥੇ ਬੀਤੇ ਕੁਝ ਦਿਨਾਂ ’ਚ ਇਕ ਤੋਂ ਬਾਅਦ ਇਕ ਕਈ ਕੁੱਟਮਾਰ ਦੇ ਮਾਮਲੇ ਹੋਏ ਹਨ ਅਤੇ ਇਹ ਉਦੋਂ ਹੈ ਜਦੋਂ ਹਸਪਤਾਲ ਦੇ ਅੰਦਰ ਬਕਾਇਦਾ 24 ਘੰਟੇ ਪੁਲਸ ਤਾਇਨਾਤ ਹੈ। ਲੋਕਾਂ ਨੇ ਜ਼ਿਲ੍ਹਾ ਕਪੂਰਥਲਾ ਪੁਲਸ ਸਮੇਤ ਫਗਵਾੜਾ ਪੁਲਸ ਅਤੇ ਪੰਜਾਬ ਸਰਕਾਰ ਨੂੰ ਸਵਾਲ ਕੀਤੇ ਹਨ ਕਿ ਕੀ ਸਰਕਾਰੀ ਹਸਪਤਾਲ ’ਚ ਪੁਲਸ ਗਾਰਦ ਦੀ ਨਿਯੁਕਤੀ ਸਿਰਫ਼ ਦਿਖਾਵੇ ਲਈ ਹੀ ਕੀਤੀ ਗਈ ਹੈ ਕਿਉਂਕਿ ਹੁਣ ਤੱਕ ਇਕ ਵੀ ਅਜਿਹਾ ਮਾਮਲਾ ਵੇਖਣ ’ਚ ਨਹੀਂ ਆਇਆ ਹੈ ਜਦੋਂ ਹਸਪਤਾਲ ਦੀ ਸੁਰੱਖਿਆ ਲਈ ਤਾਇਨਾਤ ਪੁਲਸ ਨੇ ਆਏ ਦਿਨ ਹੁੰਦੇ ਅਜਿਹੇ ਮਾਮਲਿਆਂ ’ਚ ਕੋਈ ਠੋਸ ਪੁਲਸ ਕਾਰਵਾਈ ਕੀਤੀ ਹੋਵੇ।

ਇਹ ਵੀ ਪੜ੍ਹੋ: ਪਾਕਿ ਰੇਂਜਰਸ ਵੱਲੋਂ ਗ੍ਰਿਫ਼ਤਾਰ ਸ਼ਾਹਕੋਟ ਦੇ ਨੌਜਵਾਨ ਬਾਰੇ ਹੈਰਾਨੀਜਨਕ ਖ਼ੁਲਾਸੇ! ਅੱਤਵਾਦੀ ਰਿੰਦਾ ਦੇ ਪਿੰਡ...
ਲੋਕਾਂ ਨੇ ਕਿਹਾ ਕਿ ਫਗਵਾੜਾ ਦੇ ਸਿਵਲ ਹਸਪਤਾਲ ’ਚ ਤਾਂ ਜੰਗਲ ਰਾਜ ਤੋਂ ਵੀ ਬਦਤਰ ਹਾਲਾਤ ਹਨ, ਜਿੱਥੇ ਜਦੋਂ ਚਾਹੇ ਜ਼ਖ਼ਮੀ ਲੋਕਾਂ ’ਤੇ ਹਮਲਾ ਕਰ ਦਿੱਤਾ ਜਾਂਦਾ ਹੈ। ਲੋਕਾਂ ਨੇ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਸਮੇਤ ਪੰਜਾਬ ਸਰਕਾਰ, ਡੀ. ਜੀ. ਪੀ. ਪੰਜਾਬ ਪੁਲਸ, ਜ਼ਿਲ੍ਹਾ ਕਪੂਰਥਲੇ ਦੇ ਐੱਸ. ਐੱਸ. ਪੀ. ਅਤੇ ਡਿਪਟੀ ਕਮਿਸ਼ਨਰ ਕਪੂਰਥਲਾ ਤੋਂ ਵੀ ਮੰਗ ਕੀਤੀ ਹੈ ਕਿ ਉਹ ਸਿਵਲ ਹਸਪਤਾਲ ਫਗਵਾੜਾ ’ਚ ਆਏ ਦਿਨ ਹੁੰਦੇ ਹਮਲਿਆਂ ਦਾ ਖੁਦ ਸਖਤ ਨੋਟਿਸ ਲੈਣ ਅਤੇ ਗੁੰਡਾਗਰਦੀ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਪੁਲਸ ਕਾਰਵਾਈ ਕਰ ਕੇ ਹਮਲਾਵਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ । ਇਸ ਦੌਰਾਨ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਸਿਵਲ ਹਸਪਤਾਲ ਫਗਵਾੜਾ ’ਚ ਹੋਈ ਗੁੰਡਾਗਰਦੀ ਅਤੇ ਕੁੱਟਮਾਰ ਨੂੰ ਲੈ ਕੇ ਹਾਲ ਫਿਲਹਾਲ ਫਗਵਾੜਾ ਪੁਲਸ ਵੱਲੋਂ ਕਿਸੇ ਖਿਲਾਫ ਕੋਈ ਪੁਲਸ ਕੇਸ ਦਰਜ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਕਿਸੇ ਸ਼ੱਕੀ ਦੀ ਗ੍ਰਿਫਤਾਰੀ ਹੀ ਹੋਈ ਹੈ? ਪੁਲਸ ਦਾ ਦਾਅਵਾ ਹੈ ਕਿ ਮਾਮਲੇ ਦੀ ਜਾਂਚ ਦਾ ਦੌਰ ਜਾਰੀ ਹੈ ।

ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਡਾਕਟਰਾਂ 'ਤੇ ਲਿਆ ਗਿਆ ਵੱਡਾ ਐਕਸ਼ਨ! ਕਦੇ ਵੀ ਹੋ ਸਕਦੀ ਹੈ ਗ੍ਰਿਫ਼ਤਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੜਾਕੇ ਦੀ ਸਰਦੀ ਤੇ ਸੰਘਣੀ ਧੁੰਦ ਦਾ ਕਹਿਰ ਜਾਰੀ, IMD ਵੱਲੋਂ ਆਰੈਂਜ ਅਲਰਟ ਜਾਰੀ
NEXT STORY