ਜਲੰਧਰ (ਖੁਰਾਣਾ)–ਜਦੋਂ ਪੰਜਾਬ ਵਿਚ ਅਕਾਲੀ-ਭਾਜਪਾ ਦਾ ਸ਼ਾਸਨ ਹੋਇਆ ਕਰਦਾ ਸੀ, ਉਦੋਂ ਜਲੰਧਰ ਨਿਗਮ ਵਿਚ ਭ੍ਰਿਸ਼ਟਾਚਾਰ ਜ਼ੋਰਾਂ ’ਤੇ ਸੀ ਅਤੇ ਨਗਰ ਨਿਗਮ ਦਾ ਸਿਸਟਮ ਵਿਗੜਨਾ ਸ਼ੁਰੂ ਹੋ ਗਿਆ ਸੀ। ਉਸ ਦੇ ਬਾਅਦ ਆਈ ਕਾਂਗਰਸ ਸਰਕਾਰ ਦੇ ਸਮੇਂ ਵੀ ਨਿਗਮ ਦਾ ਸਿਸਟਮ ਸੁਧਰ ਨਹੀਂ ਪਾਇਆ, ਸਗੋਂ ਨਿਗਮ ਵਿਚ ਭ੍ਰਿਸ਼ਟਾਚਾਰ ਹੋਰ ਜ਼ਿਆਦਾ ਵਧ ਗਿਆ। ਅਕਾਲੀ-ਭਾਜਪਾ ਅਤੇ ਕਾਂਗਰਸ ਦੇ ਸਮੇਂ ਪੰਜਾਬ ਅਤੇ ਜਲੰਧਰ ਵਿਚ ਸਰਕਾਰੀ ਸਿਸਟਮ ਬਹੁਤ ਖਰਾਬ ਹੋਣ ਕਾਰਨ ਲੋਕਾਂ ਨੇ ਅੱਜ ਤੋਂ ਢਾਈ ਸਾਲ ਪਹਿਲਾਂ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੱਤਾ ਸੌਂਪੀ, ਜਿਸ ਨੇ ਬਦਲਾਅ ਲਿਆਉਣ ਅਤੇ ਸਰਕਾਰੀ ਸਿਸਟਮ ਵਿਚ ਸੁਧਾਰ ਦੇ ਲੰਮੇ-ਚੌੜੇ ਦਾਅਵੇ ਕੀਤੇ ਪਰ ਅੱਜ ਹਾਲਾਤ ਇਹ ਹਨ ਕਿ ‘ਆਪ’ ਸਰਕਾਰ ਦੇ ਢਾਈ ਸਾਲ ਬੀਤ ਜਾਣ ਦੇ ਬਾਵਜੂਦ ਜਲੰਧਰ ਨਿਗਮ ਦਾ ਸਿਸਟਮ ਸੁਧਰਨ ਦੀ ਬਜਾਏ ਹੋਰ ਵਿਗੜਦਾ ਚਲਿਆ ਜਾ ਰਿਹਾ ਹੈ। ਸ਼ਹਿਰ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਚਲੀ ਜਾ ਰਹੀ ਹੈ ਅਤੇ ਸਰਕਾਰੀ ਅਧਿਕਾਰੀਆਂ ਦੀ ਲਾਪ੍ਰਵਾਹੀ ਤੇ ਨਾਲਾਇਕੀ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਐਕਟਿਵਾ ਤੇ ਟਰੱਕ ਦੀ ਟੱਕਰ ਦੌਰਾਨ RCF ਦੇ ਮੁਲਾਜ਼ਮ ਦੀ ਮੌਤ
ਲੰਮੇ ਸਮੇਂ ਤੋਂ ਜਲੰਧਰ ਵਿਚ ਹਾਵੀ ਹੈ ਇਸ਼ਤਿਹਾਰ ਮਾਫ਼ੀਆ
ਵੱਖ-ਵੱਖ ਸਰਕਾਰਾਂ ਦੌਰਾਨ ਜਲੰਧਰ ਨਗਰ ਨਿਗਮ ਵਿਚ ਭ੍ਰਿਸ਼ਟਾਚਾਰ ਲਗਾਤਾਰ ਵਧਣ ਦੇ ਉਂਝ ਤਾਂ ਕਈ ਕਾਰਨ ਹਨ ਪਰ ਮੁੱਖ ਕਾਰਨ ਅਜਿਹੇ ਨੈਕਸਸ ਹਨ, ਜੋ ਨਿਗਮ ਦੇ ਰੈਵੇਨਿਊ ਨੂੰ ਲਗਾਤਾਰ ਚੂਨਾ ਲਾਉਂਦੇ ਜਾ ਰਹੇ ਹਨ ਅਤੇ ਪ੍ਰਾਈਵੇਟ ਜੇਬਾਂ ਨੂੰ ਭਰਿਆ ਜਾ ਰਿਹਾ ਹੈ। ਇਨ੍ਹਾਂ ਵਿਚ ਅਫ਼ਸਰਾਂ ਅਤੇ ਠੇਕੇਦਾਰਾਂ ਅਤੇ ਅਫ਼ਸਰਾਂ ਅਤੇ ਕਾਲੋਨਾਈਜ਼ਰਾਂ ਵਿਚਕਾਰ ਪੈਦਾ ਹੋਏ ਨੈਕਸਸ ਕਾਫ਼ੀ ਅਹਿਮ ਹਨ ਪਰ ਪਿਛਲੇ ਲੰਮੇ ਸਮੇਂ ਤੋਂ ਜਲੰਧਰ ਵਿਚ ਅਜਿਹਾ ਇਸ਼ਤਿਹਾਰ ਮਾਫੀਆ ਵੀ ਹਾਵੀ ਹੈ, ਜਿਹੜਾ ਇਸ਼ਤਿਹਾਰਾਂ ਦੇ ਟੈਂਡਰ ਹੀ ਸਿਰੇ ਨਹੀਂ ਚੜ੍ਹਨ ਦੇ ਰਿਹਾ ਤਾਂ ਕਿ ਸ਼ਹਿਰ ਵਿਚ ਨਾਜਾਇਜ਼ ਇਸ਼ਤਿਹਾਰਾਂ ਵਿਚ ਅੜਿੱਕਾ ਨਾ ਪਵੇ।
ਪੰਜਾਬ ਸਰਕਾਰ ਨੇ 2018 ਵਿਚ ਜਿਹੜੀ ਇਸ਼ਤਿਹਾਰ ਪਾਲਿਸੀ ਲਾਂਚ ਕੀਤੀ ਸੀ, ਉਸ ਨੂੰ ਮਾਫ਼ੀਆ ਨੇ ਜਲੰਧਰ ਵਿਚ ਲਾਗੂ ਹੀ ਨਹੀਂ ਹੋਣ ਦਿੱਤਾ ਅਤੇ ਜਲੰਧਰ ਨਿਗਮ ਵੱਲੋਂ ਵਾਰ-ਵਾਰ ਲਾਏ ਜਾ ਰਹੇ ਟੈਂਡਰਾਂ ਨੂੰ ਇਸੇ ਮਾਫ਼ੀਆ ਨੇ ਸਫ਼ਲ ਨਹੀਂ ਹੋਣ ਦਿੱਤਾ। ਹੁਣ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਇਆਂ ਵੀ ਢਾਈ ਸਾਲ ਹੋ ਚੁੱਕੇ ਹਨ ਪਰ ਇਹ ਇਸ਼ਤਿਹਾਰ ਮਾਫ਼ੀਆ ਅੱਜ ਵੀ ਸ਼ਹਿਰ ਵਿਚ ਕਾਰਜਸ਼ੀਲ ਹੈ। ਇਸ਼ਤਿਹਾਰਾਂ ਦਾ ਟੈਂਡਰ ਆਦਿ ਲੱਗ ਜਾਂਦਾ ਹੈ ਅਤੇ ਅਲਾਟ ਹੋ ਜਾਂਦਾ ਹੈ ਤਾਂ ਜਲੰਧਰ ਨਿਗਮ ਨੂੰ ਇਕ ਸਾਲ ਵਿਚ ਆਸਾਨੀ ਨਾਲ 11-12 ਕਰੋੜ ਰੁਪਏ ਦੀ ਆਮਦਨੀ ਹੋ ਸਕਦੀ ਹੈ।
ਇਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਢਾਈ ਸਾਲਾਂ ਵਿਚ ਵੀ ਸ਼ਹਿਰ ਦੇ ਇਸ਼ਤਿਹਾਰਾਂ ਦਾ ਟੈਂਡਰ ਅਲਾਟ ਨਾ ਕਰ ਕੇ ਜਲੰਧਰ ਨਿਗਮ ਨੂੰ 25-30 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਇਆ ਜਾ ਚੁੱਕਾ ਹੈ। ਖਾਸ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦਾ ਕੋਈ ਸਥਾਨਕ ਆਗੂ ਵੀ ਇਸ ਲਾਪ੍ਰਵਾਹੀ ਨੂੰ ਲੈ ਕੇ ਮੂੰਹ ਨਹੀਂ ਖੋਲ੍ਹ ਰਿਹਾ।
ਇਹ ਵੀ ਪੜ੍ਹੋ- ਜਲੰਧਰ 'ਚ 176 ਸਾਲ ਪੁਰਾਣੇ ਘਰ 'ਚ ਰਹਿਣਗੇ CM ਭਗਵੰਤ ਮਾਨ, ਦਿੱਤਾ ਹੈ ਆਲੀਸ਼ਾਨ ਰੂਪ
ਲਾਪ੍ਰਵਾਹੀ ਵਰਤਣ ਵਾਲੇ ਅਫਸਰਾਂ ਨੂੰ ਜਵਾਬਦੇਹ ਨਹੀਂ ਬਣਾਇਆ ਜਾਂਦਾ
ਜਲੰਧਰ ਨਿਗਮ ਵਿਚ ਅਜਿਹੇ ਕਈ ਮਾਮਲੇ ਹਨ, ਜਿਥੇ ਨਿਗਮ ਅਧਿਕਾਰੀਆਂ ਦੀ ਲਾਪ੍ਰਵਾਹੀ ਅਤੇ ਨਾਲਾਇਕੀ ਕਾਰਨ ਸਰਕਾਰੀ ਮਾਲੀਏ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਪਹੁੰਚ ਚੁੱਕਾ ਹੈ ਪਰ ਅਫਸਰਸ਼ਾਹੀ ਦੇ ਹਾਲਾਤ ਇਹ ਬਣ ਗਏ ਹਨ ਕਿ ਕਿਸੇ ਅਫਸਰ ਨੂੰ ਲਾਪ੍ਰਵਾਹੀ ਕਾਰਨ ਜਵਾਬਦੇਹ ਨਹੀਂ ਬਣਾਇਆ ਜਾਂਦਾ। ਜਲੰਧਰ ਨਿਗਮ ਦੇ ਵਧੇਰੇ ਅਫ਼ਸਰ ਕਿਸੇ ਵੀ ਫਾਈਲ ਨੂੰ ਬਿਨਾਂ ਕੋਈ ਠੋਸ ਕਾਰਨ ਦੱਸੇ ਮਹੀਨਿਆਂਬੱਧੀ ਆਪਣੇ ਕੋਲ ਰੱਖ ਸਕਦੇ ਹਨ। 1-1 ਪ੍ਰਾਜੈਕਟ ਨੂੰ ਕਈ-ਕਈ ਸਾਲ ਲਟਕਾ ਸਕਦੇ ਹਨ। ਕਿਸੇ ਵੀ ਪ੍ਰਾਜੈਕਟ ਵਿਚ ਵਾਰ-ਵਾਰ ਅੜਿੱਕੇ ਦਾ ਕਾਰਨ ਬਣ ਸਕਦੇ ਹਨ ਪਰ ਅਜਿਹੇ ਅਫਸਰਾਂ ’ਤੇ ਕੋਈ ਕਾਰਵਾਈ ਨਹੀਂ ਹੁੰਦੀ।
ਇਸ ਬਾਬਤ ਚੰਡੀਗੜ੍ਹ ਵਿਚ ਵੀ ਜਿੰਨੀਆਂ ਮਰਜ਼ੀ ਸ਼ਿਕਾਇਤਾਂ ਕਰ ਲਈਆਂ ਜਾਣ ਪਰ ਉਥੇ ਬੈਠੇ ਅਧਿਕਾਰੀ ਵੀ ਨਗਰ ਨਿਗਮ ਦੇ ਅਫਸਰਾਂ ’ਤੇ ਕੋਈ ਐਕਸ਼ਨ ਨਹੀਂ ਲੈਂਦੇ। ਪਿਛਲੇ ਲੰਮੇ ਸਮੇਂ ਤੋਂ ਜਲੰਧਰ ਨਿਗਮ ਦੇ ਕਿਸੇ ਅਫਸਰ ’ਤੇ ਲਾਪ੍ਰਵਾਹੀ ਦੇ ਦੋਸ਼ ਵਿਚ ਵੱਡੀ ਕਾਰਵਾਈ ਨਹੀਂ ਹੋਈ ਅਤੇ ਜੋ 1-2 ਐਕਸ਼ਨ ਲਈ ਵੀ ਗਏ, ਉਨ੍ਹਾਂ ਵਿਚ ਯੂ-ਟਰਨ ਲੈ ਲਿਆ ਗਿਆ। ਸ਼ਹਿਰ ਦੇ ਇਸ਼ਤਿਹਾਰਾਂ ਦੇ ਮਾਮਲੇ ਵਿਚ ਜਲੰਧਰ ਨਿਗਮ ਦੇ ਰੈਵੇਨਿਊ ਦਾ ਕਰੋੜਾਂ ਰੁਪਏ ਦਾ ਨੁਕਸਾਨ ਆਖਿਰ ਕਿਸ ਅਧਿਕਾਰੀ ਦੀ ਲਾਪ੍ਰਵਾਹੀ ਕਾਰਨ ਹੋ ਰਿਹਾ ਹੈ ਅਤੇ ਇਸ ਦੇ ਪਿੱਛੇ ਕੀ ਕਾਰਨ ਹੈ, ਇਸ ਨੂੰ ਲੈ ਕੇ ਕੋਈ ਗੰਭੀਰਤਾ ਨਹੀਂ ਵਿਖਾਈ ਜਾ ਰਹੀ।
ਇਹ ਵੀ ਪੜ੍ਹੋ-ਰਾਤੋ-ਰਾਤ ਕਬਾੜੀਏ ਦੀ ਚਮਕੀ ਕਿਸਮਤ, ਬਣਿਆ ਕਰੋੜਪਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਪੰਜਾਬ 'ਚ ਵੱਡਾ ਹਾਦਸਾ, ਐਕਟਿਵਾ ਤੇ ਟਰੱਕ ਦੀ ਟੱਕਰ ਦੌਰਾਨ RCF ਦੇ ਮੁਲਾਜ਼ਮ ਦੀ ਮੌਤ
NEXT STORY