ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਪਿੰਡ ਜਿਊਵਾਲ ਦੇ ਵਸਨੀਕ ਪ੍ਰੇਮ ਦਾਸ (62) ਪੁੱਤਰ ਲੱਛਮੀ ਦਾਸ ਦੀ ਟੈਂਪੂ ਚਲਾਉਂਦੇ ਸਮੇਂ ਦਿਲ ਦਾ ਦੌਰਾਨ ਪੈਣ ਕਰਕੇ ਮੌਤ ਹੋ ਗਈ। ਭਰਤਗੜ੍ਹ ਪੁਲਸ ਚੌਂਕੀ ਤੋਂ ਜਾਂਚ ਅਧਿਕਾਰੀ ਏ. ਐੱਸ. ਆਈ. ਸੁਸ਼ੀਲ ਕੁਮਾਰ ਨੇ ਦੱਸਿਆ ਕਿ ਐਤਵਾਰ ਬਾਅਦ ਦੁਪਹਿਰ ਪ੍ਰੇਮ ਦਾਸ ਆਪਣੇ ਟੈਂਪੂ ਵਿਚ ਸ੍ਰੀ ਕੀਰਤਪੁਰ ਸਾਹਿਬ ਤੋਂ ਅਲਮਾਰੀ ਲੈ ਕੇ ਭਰਤਗੜ੍ਹ ਵੱਲ ਨੂੰ ਆ ਰਿਹਾ ਸੀ ਕਿ ਰਸਤੇ ਵਿਚ ਪਿੰਡ ਬੜ੍ਹਾ ਪਿੰਡ ਨੇੜੇ ਟੈਂਪੂ ਚਲਾਉਂਦੇ ਸਮੇਂ ਹੀ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਮੌਤ ਹੋ ਗਈ।
ਇਸ ਘਟਨਾ ਤੋਂ ਬਾਅਦ ਪੁਲਸ ਵੱਲੋਂ ਪਰਿਵਾਰ ਨੂੰ ਸੂਚਿਤ ਕੀਤਾ ਗਿਆ, ਪਰਿਵਾਰ ਨੇ ਪੁਲਿਸ ਨੂੰ ਕਿਹਾ ਕਿ ਉਹ ਨਾ ਤਾਂ ਲਾਸ਼ ਦਾ ਪੋਸਟਮਾਰਟਮ ਕਰਵਾਉਣਾ ਚਾਹੁੰਦੇ ਹਨ ਤੇ ਨਾ ਹੀ ਕੋਈ ਕਾਰਵਾਈ ਜਿਸ ਤੋਂ ਬਾਅਦ 174 ਦੀ ਕਾਰਵਾਈ ਕੀਤੇ ਬਿਨਾਂ ਪ੍ਰੇਮ ਦਾਸ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿਤੀ ਗਈ ਹੈ।
ਇਹ ਵੀ ਪੜ੍ਹੋ: ਸਾਵਧਾਨ! ਸਰੀਰਕ ਸੰਬੰਧ ਬਣਾਉਣ ਦੇ ਚੱਕਰ 'ਚ ਫਸ ਰਹੇ ਨੌਜਵਾਨ, ਇਕ ਰਾਤ ਦਾ ਰੇਟ 10 ਤੋਂ 20 ਹਜ਼ਾਰ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਹਲਕਾ ਗੜ੍ਹਸ਼ੰਕਰ 'ਚ ਗ਼ਰੀਬਾਂ ਦੇ ਰਾਸ਼ਨ ਕਾਰਡ ਕੱਟਣਾ 'ਆਪ' ਸਰਕਾਰ ਦੀ ਕੋਝੀ ਰਾਜਨੀਤੀ ਦਾ ਸਬੂਤ: ਨਿਮਿਸ਼ਾ ਮਹਿਤਾ
NEXT STORY