ਕੁੱਲੂ- ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕੁੱਲੂ ਦੀ ਸੈਰ-ਸਪਾਟਾ ਨਗਰੀ ਮਨਾਲੀ 'ਚ ਬੀਤੀ ਸ਼ਾਮ ਇਕ ਟੈਂਪੂ ਟਰੈਵਲਰ ਸੜਕ 'ਤੇ ਪਲਟ ਗਿਆ। ਹਾਦਸੇ 'ਚ ਇਕ ਸੈਲਾਨੀ ਦੀ ਮੌਤ ਹੋ ਗਈ, ਜਦਕਿ 19 ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਦਾ ਇਲਾਜ ਮਨਾਲੀ ਹਸਪਤਾਲ ਵਿਚ ਕੀਤਾ ਜਾ ਰਿਹਾ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਮਨਾਲੀ ਪੁਲਸ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਉਨ੍ਹਾਂ ਨੇ ਮ੍ਰਿਤਕ ਸੈਲਾਨੀ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲਿਆ। ਮ੍ਰਿਤਕ ਸੈਲਾਨੀ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੋਸਟਮਾਰਟਮ ਦੀ ਪ੍ਰਕਿਰਿਆ ਨੂੰ ਵੀ ਪੂਰਾ ਕੀਤਾ ਜਾ ਰਿਹਾ ਹੈ।
ਮਨਾਲੀ ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਸੈਲਾਨੀਆਂ ਨਾਲ ਭਰੇ ਟੈਂਪੂ ਟਰੈਵਲਰ ਮਨਾਲੀ ਤੋਂ ਲਾਹੌਲ ਘਾਟੀ ਵਿਚ ਘੁੰਮਣ ਲਈ ਆਏ ਸਨ। ਸ਼ਾਮ ਦੇ ਸਮੇਂ ਜਦੋਂ ਉਹ ਵਾਪਸ ਪਰਤ ਰਿਹਾ ਸੀ ਤਾਂ ਧੁੰਧੀ ਕੋਲ ਡਰਾਈਵਰ ਨੇ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਟੈਂਪੂ ਟਰੈਵਲਰ ਸੜਕ 'ਤੇ ਪਲਟ ਗਿਆ। ਇਸ ਸੜਕ ਹਾਦਸੇ ਵਿਚ ਮੁੰਬਈ ਦੇ ਰਹਿਣ ਵਾਲੇ 30 ਸਾਲਾ ਅਭਿਜੀਤ ਪਾਟਿਲ ਦੀ ਮੌਤ ਹੋ ਗਈ, ਜਦਕਿ 19 ਹੋਰ ਸੈਲਾਨੀ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਦਾ ਮਨਾਲੀ ਵਿਚ ਇਲਾਜ ਕਰਵਾਇਆ ਜਾ ਰਿਹਾ ਹੈ।
ਓਧਰ ਮਨਾਲੀ ਦੇ DSP ਕੇ. ਡੀ. ਸ਼ਰਮਾ ਨੇ ਦੱਸਿਆ ਕਿ ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਵਿਚ ਜੁੱਟੀ ਹੈ। 19 ਸੈਲਾਨੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦੀ ਹਾਲਤ ਹੁਣ ਠੀਕ ਹੈ। ਉੱਥੇ ਹੀ ਇਕ ਸੈਲਾਨੀ ਦੀ ਇਸ ਹਾਦਸੇ ਵਿਚ ਮੌਤ ਹੋਈ ਹੈ। ਮਨਾਲੀ ਪੁਲਸ ਦੀ ਟੀਮ ਵਲੋਂ ਇਸ ਮਾਮਲੇ ਵਿਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਵਕੀਲਾਂ ਨੂੰ ਸੁਪਰੀਮ ਕੋਰਟ ਤੋਂ ਮਿਲੀ ਵੱਡੀ ਰਾਹਤ, ਹੁਣ ਕੰਜ਼ਿਊਮਰ ਕੋਰਟ ’ਚ ਨਹੀਂ ਦਾਇਰ ਕੀਤਾ ਜਾ ਸਕੇਗਾ ਕੇਸ
NEXT STORY