ਜਲੰਧਰ (ਜ. ਬ.)- ਉਂਝ ਤਾਂ ਲੋਕਾਂ ਨੂੰ ਠੱਗਣ ਦੇ ਤਰੀਕੇ ਕਾਫ਼ੀ ਸਾਹਮਣੇ ਆ ਚੁੱਕੇ ਹਨ ਕਿ ਵਧੇਰੇ ਠੱਗ ਲੋਕਾਂ ਨੂੰ ਇੰਟਰਨੈੱਟ ਰਾਹੀਂ ਲੁੱਟਦੇ ਹਨ ਪਰ ਹੁਣ ਠੱਗੀ ਦੇ ਕੁਝ ਨਵੇਂ ਕੇਸ ਸਾਹਮਣੇ ਆਉਣੇ ਸ਼ੁਰੂ ਹੋ ਰਹੇ ਹਨ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਦਰਅਸਲ ਅੱਜਕੱਲ੍ਹ ਕੁਝ ਨੌਜਵਾਨਾਂ ਦੇ ਵਟ੍ਹਸਐਪ ’ਤੇ ਮੈਸੇਜ ਆਉਂਦੇ ਹਨ ਕਿ ਤੁਸੀਂ ਬਿਨਾਂ ਕੁਝ ਪੈਸੇ ਲਾਏ ਰੋਜ਼ਾਨਾ 10 ਤੋਂ 20 ਹਜ਼ਾਰ ਅਰਾਮ ਨਾਲ ਕਮਾ ਸਕਦੇ ਹੋ ਅਤੇ ਤੁਹਾਡੇ ਰਹਿਣ ਅਤੇ ਖਾਣ ਦੀ ਵਿਵਸਥਾ ਵੀ ਕੰਪਨੀ ਹੀ ਕਰੇਗੀ। ਹੁਣ ਤੁਸੀਂ ਹੇਠਾਂ ਦਿੱਤੇ ਗਏ ਨੰਬਰ ’ਤੇ ਕਾਲ ਕਰਕੇ ਜਾਣਕਾਰੀ ਹਾਸਲ ਕਰਨੀ ਹੈ।
ਮਹਾਨਗਰ ’ਚ ਬੱਸ ਸਟੈਂਡ ਨਿਵਾਸੀ ਰਾਹੁਲ (ਕਾਪਲਨਿਕ ਨਾਮ) ਦੇ ਮੋਬਾਇਲ ’ਤੇ ਵਟ੍ਹਸਐਪ ’ਤੇ ਅਜਿਹਾ ਹੀ ਮੈਸੇਜ ਆਇਆ ਤਾਂ ਉਸ ਨੇ ਉਕਤ ਨੰਬਰ ’ਤੇ ਕਾਲ ਕੀਤੀ ਤਾਂ ਉਸ ਨੂੰ ਫਗਵਾੜਾ ਕੋਲ ਇਕ ਦਫ਼ਤਰ ’ਚ ਸੱਦਿਆ ਗਿਆ, ਜਿੱਥੇ ਇਕ ਵਿਅਕਤੀ ਨੇ ਉਸ ਨੂੰ ਕਿਹਾ ਕਿ ਉਸ ਕੋਲ ਅਜਿਹੇ ਕਈ ਕੇਸ ਆਉਂਦੇ ਹਨ, ਜਿਸ ’ਚ ਅਮੀਰ ਘਰਾਂ ਦੀਆਂ ਕੁਝ ਵਿਆਹੁਤਾ ਔਰਤਾਂ ਵਿਆਹ ਤੋਂ ਬਾਅਦ ਪਤੀ ਕੋਲੋਂ ਸਰੀਰਕ ਸੁੱਖ ਚੰਗੀ ਤਰ੍ਹਾਂ ਹਾਸਲ ਨਹੀਂ ਕਰ ਸਕਦੀਆਂ, ਅਜਿਹੀਆਂ ਔਰਤਾਂ ਦੇ ਨਾਲ ਉਸ ਨੇ ਸਰੀਰਕ ਸਬੰਧ ਬਣਾਉਣੇ ਹਨ ਅਤੇ ਬਦਲੇ ’ਚ ਉਸ ਨੂੰ 10 ਹਜ਼ਾਰ ਤੋਂ ਲੈ ਕੇ 20 ਹਜ਼ਾਰ ਇਕ ਰਾਤ ਦੇ ਮਿਲਣਗੇ ਅਤੇ ਨਾਲ ਹੋਟਲ ਦਾ ਖ਼ਰਚਾ ਅਤੇ ਖਾਣਾ-ਪੀਣਾ ਵੀ ਫ੍ਰੀ ਹੋਵੇਗਾ। ਰਾਹੁਲ ਉਸ ਵਿਅਕਤੀਆਂ ਦੀਆਂ ਗੱਲਾਂ ’ਚ ਆ ਗਿਆ ਅਤੇ ਉਸ ਨੇ ਇਕ ਰਾਤ ਲਈ ਔਰਤ ਨੂੰ ਮਿਲਣ ਜਲੰਧਰ ਮਹਾਨਗਰ ਦੇ ਬੱਸ ਸਟੈਂਡ ਕੋਲ ਸਥਿਤ ਇਕ ਹੋਟਲ ’ਚ ਭੇਜਿਆ ਗਿਆ। ਰਾਹੁਲ ਨੇ ਜਿਵੇਂ ਹੀ ਆਪਣੇ ਕੱਪੜੇ ਉਤਾਰੇ ਅਤੇ ਮਹਿਲਾ ਕੋਲ ਪੁੱਜਾ ਤਾਂ ਅਚਾਨਕ ਕਿਸੇ ਨੇ ਦਰਵਾਜ਼ਾ ਜ਼ੋਰ ਨਾਲ ਖੜ੍ਹਕਾਇਆ। ਰਾਹੁਲ ਨੇ ਦਰਵਾਜ਼ਾ ਖੋਲ੍ਹਿਆ ਤਾਂ ਇਕ ਵਿਅਕਤੀ ਆਪਣੇ 2-3 ਸਾਥੀਆਂ ਸਮੇਤ ਆਇਆ ਅਤੇ ਰਾਹੁਲ ਨਾਲ ਹੱਥੋਪਾਈ ਕਰਦਾ ਹੋਇਆ ਉਸ ਦੀ ਆਪਣੇ ਮੋਬਾਇਲ ਨਾਲ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਨਵੀਂ ਅਪਡੇਟ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ-ਜਿਹਾ ਰਹੇਗਾ ਮੌਸਮ
ਰਾਹੁਲ ਨੂੰ ਉਕਤ ਵਿਅਕਤੀ ਨੇ ਦੱਸਿਆ ਕਿ ਮਹਿਲਾ ਉਸ ਦੀ ਪਤਨੀ ਹੈ, ਰਾਹੁਲ ਘਬਰਾ ਕੇ ਮਿੰਨਤਾ ਕਰਨ ਲੱਗਾ ਕਿ ਉਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪੋਸਟ ਨਾ ਕੀਤੀ ਜਾਵੇ। ਬਦਲੇ ’ਚ ਰਾਹੁਲ ਕੋਲੋਂ 1 ਲੱਖ ਰੁਪਏ ਦੀ ਮੰਗ ਕੀਤੀ ਗਈ ਅਤੇ ਗੱਲ 50 ਹਜ਼ਾਰ ’ਚ ਖ਼ਤਮ ਹੋਈ। ਰਾਹੁਲ ਨੇ ਕਿਸੇ ਵੀ ਤਰ੍ਹਾਂ ਕੁਝ ਦੇਰ ਬਾਅਦ 50 ਹਜ਼ਾਰ ਰੁਪਏ ਉਕਤ ਵਿਅਕਤੀ ਨੂੰ ਦਿੱਤੇ ਅਤੇ ਬਦਨਾਮੀ ਦੇ ਡਰ ਨਾਲ ਕਿਸੇ ਨੂੰ ਗੱਲ ਨਹੀਂ ਦੱਸੀ। ਇਸ ਗੱਲ ਤੋਂ ਪੀੜਤ ਰਾਹੁਲ ਨੇ ਜ਼ਹਿਰੀਲੀ ਵਸਤੂ ਦਾ ਸੇਵਨ ਕੀਤਾ ਅਤੇ ਉਸ ਨੂੰ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਪਤਾ ਨਹੀਂ ਅਜਿਹੇ ਮਾਮਲਿਆਂ ’ਚ ਕਿੰਨੇ ਲੋਕ ਸ਼ਿਕਾਰ ਹੋ ਚੁਕੇ ਹੋਣਗੇ, ਇਸ ਲਈ ਅਜਿਹੇ ਨੰਬਰਾਂ ’ਤੇ ਕਾਲ ਕਰਨ ਤੋਂ ਪ੍ਰਹੇਜ਼ ਕਰਨੀ ਚਾਹੀਦੀ ਹੈ।
ਕੁਝ ਮਸਾਜ ਸੈਂਟਰ ਵੀ ਕਰਦੇ ਹਨ ਗਲਤ ਕੰਮ
ਮਹਾਨਗਰ ’ਚ ਇਨ੍ਹੀਂ ਦਿਨੀਂ ਦੋ ਨੰਬਰ ਨਾਲ ਖੁੱਲ੍ਹੇ ਕੁਝ ਮਸਾਜ ਸੈਂਟਰ ਵੀ ਪਿੱਛੇ ਨਹੀਂ ਹਨ। ਕਾਨੂੰਨ ਦੀ ਨਿਯਮਾਂ ਦੀ ਪਾਲਣਾ ਕੀਤੇ ਬਗੈਰ ਇਨ੍ਹਾਂ ਮਸਾਜ ਸੈਂਟਰਾਂ ’ਚ ਗਲਤ ਕੰਮ ਵੀ ਹੁੰਦਾ ਹੈ। ਨਾ ਤਾਂ ਸੀ. ਸੀ. ਟੀ. ਵੀ. ਕੈਮਰੇ ਅੰਦਰ ਲੱਗੇ ਹੁੰਦੇ ਹਨ ਅਤੇ ਨਾ ਹੀ ਆਉਣ ਵਾਲੇ ਗਾਹਕਾਂ ਦੀ ਐਂਟਰੀ ਜਿੱਥੇ ਹੁੰਦੀ ਹੈ। ਮਸਾਜ ਕਰਵਾਉਣ ਪਿੱਛੋਂ ਗਾਹਕ ਕੋਲੋਂ ਕੁਝ ਵੱਧ ਪੈਸੇ ਲੈ ਕੇ ਉਸ ਨਾਲ ਮਸਾਜ ਕਰਨ ਵਾਲੀਆਂ ਕੁੜੀਆਂ ਸਰੀਰਕ ਸਬੰਧ ਬਣਾਉਂਦੀਆਂ ਹਨ। ਹੈਰਾਨੀ ਹੈ ਕਿ ਪੁਲਸ ਨੇ ਸਮੇਂ-ਸਮੇਂ ’ਤੇ ਅਜਿਹੇ ਗਲਤ ਕੰਮ ਕਰਨ ਵਾਲੇ ਮਸਾਜ ਸੈਂਟਰਾਂ ’ਤੇ ਦਬਿਸ਼ ਵੀ ਕੀਤੀ ਸੀ, ਜਿਸ ਪਿੱਛੋਂ ਕਾਫੀ ਸਮੇਂ ਤੱਕ ਮਸਾਜ ਸੈਂਟਰ ਬੰਦ ਵੀ ਰਹੇ ਪਰ ਹੁਣ ਹਾਲਾਤ ਇਹ ਦੇਖਣ ਨੂੰ ਮਿਲ ਰਹੇ ਹਨ ਕਿ ਦੁਬਾਰਾ ਤੋਂ ਬਿਨਾਂ ਡਰੇ ਕੁਝ ਪੁਲਸ ਦੀਆਂ ਕਾਲੀ ਭੇਡਾਂ ਨਾ ਸੈਟਿੰਗ ਕਰਕੇ ਅਜਿਹੇ ਮਸਾਜ ਸੈਂਟਰ ਧੜੱਲੇ ਨਾਲ ਮਹਾਨਗਰ ’ਚ ਚੱਲ ਰਹੇ ਹਨ। ਸੀਨੀਅਰ ਪੁਲਸ ਅਧਿਕਾਰੀਆਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਪੰਜਾਬ ਕੈਬਨਿਟ ਦੀ ਮੀਟਿੰਗ ਅੱਜ, ਕਈ ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਲੁਧਿਆਣਾ ’ਚ ਦੋ ਪਰਿਵਾਰਾਂ ਵਿਚਾਲੇ ਖੂਨੀ ਝੜਪ, ਚੱਲੀਆਂ ਗੋਲ਼ੀਆਂ
NEXT STORY