ਨਵਾਂਸ਼ਹਿਰ,(ਤ੍ਰਿਪਾਠੀ)- 2 ਬੱਚਿਅਾਂ ਦੀ ਮਾਂ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਹੇਠ ਪੁਲਸ ਨੇ ਮ੍ਰਿਤਕਾ ਦੀ ਸੱਸ ਅਤੇ ਪਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ ਨਵਾਂਸ਼ਹਿਰ ਵਿਖੇ ਦਿੱਤੀ ਸ਼ਿਕਾਇਤ ਵਿਚ ਅਵਤਾਰ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਸਿੰਘਪੁਰ ਥਾਣਾ ਚੱਬੇਵਾਲ ਜ਼ਿਲਾ ਹੁਸ਼ਿਆਰਪੁਰ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਦਾ ਹੈ, ਉਸ ਦੀ ਘਰਵਾਲੀ ਦੀ 2012 ਵਿਚ ਮੌਤ ਹੋ ਚੁੱਕੀ ਹੈ ਅਤੇ ਉਸ ਦੀਆਂ 2 ਲਡ਼ਕੀਆਂ ਹਨ ਜਿਹਡ਼ੀਆਂ ਸ਼ਾਦੀਸ਼ੁਦਾ ਹਨ। ਉਸ ਦੀ ਛੋਟੀ ਲਡ਼ਕੀ ਸਰਬਜੀਤ ਕੌਰ ਦਾ ਵਿਆਹ 2013 ਵਿਚ ਕੁਲਵੰਤ ਰਾਮ ਪੁੱਤਰ ਸੋਹਣ ਲਾਲ ਵਾਸੀ ਮਹਾਲੋ ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸ ਦੀ ਲਡ਼ਕੀ ਦੇ 2 ਬੱਚੇ ਹਨ ਜਿਨ੍ਹਾਂ ਵਿਚ ਵੱਡੀ ਲਡ਼ਕੀ ਦੀ ਉਮਰ 4 ਸਾਲ ਅਤੇ ਲਡ਼ਕਾ ਡੇਢ ਸਾਲ ਦਾ ਹੈ। ਵਿਆਹ ਤੋਂ ਬਾਅਦ ਹੀ ਉਸ ਦੀ ਲਡ਼ਕੀ ਨਾਲ ਪਤੀ ਅਤੇ ਸੱਸ ਕਲੇਸ਼ ਕਰਦੇ ਰਹੇ। ਉਸ ਨੇ ਕਈ ਵਾਰ ਪਿੰਡ ਦੇ ਮੋਹਤਬਰਾਂ ਨੂੰ ਨਾਲ ਲੈਕੇ ਉਨ੍ਹਾਂ ਦਾ ਸਮਝੌਤਾ ਵੀ ਕਰਵਾਇਆ ਪਰ ਫਿਰ ਵੀ ਉਹ ਨਾ ਹਟੇ। 18 ਸਤੰਬਰ ਨੂੰ ਉਸ ਦੀ ਲਡ਼ਕੀ ਦੇ ਸਹੁਰਿਅਾਂ ਤੋਂ ਫੋਨ ਆਇਆ ਕਿ ਸਰਬਜੀਤ ਕੌਰ ਦੀ ਤਬੀਅਤ ਖਰਾਬ ਹੋ ਗਈ ਹੈ, ਉਹ ਬੇਹੋਸ਼ ਪਈ ਹੋਈ ਹੈ। ਸਿਵਲ ਹਸਪਤਾਲ ਨਵਾਂਸ਼ਹਿਰ ਦਾਖਿਲ ਕਰਵਾਉਣ ਤੋਂ ਬਾਅਦ ਉਸ ਨੂੰ ਚੰਡੀਗਡ਼੍ਹ ਸਰਕਾਰੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਅਗਲੇ ਦਿਨ ਉਹ ਅਾਪਣੀ ਲਡ਼ਕੀ ਨਾਲ ਚੰਡੀਗਡ਼੍ਹ ਹਸਪਤਾਲ ਗਿਆ ਉਸੇ ਦਿਨ ਸ਼ਾਮ ਨੂੰ ਉਸ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਉਸ ਦੀ ਦੋਹਤੀ ਤੋਂ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਲਡ਼ਕੀ ਨੇ ਫਾਹ ਲਿਆ ਹੈ।
ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਪਤੀ ਕੁਲਵੰਤ ਰਾਮ ਅਤੇ ਸੱਸ ਭਜਨ ਕੌਰ ਦੇ ਖਿਲਾਫ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੁੂ ਕਰ ਦਿੱਤੀ ਹੈ।
ਪਰਿਵਾਰ ਵਾਲੇ ਵਿਆਹ 'ਚ, ਚੋਰਾਂ ਨੇ ਘਰ 'ਚੋਂ ਉਡਾਏ 5 ਲੱਖ ਰੁਪਏ
NEXT STORY