ਰੂਪਨਗਰ (ਵਿਜੇ) : ਰੂਪਨਗਰ ਸ਼ਹਿਰ 'ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵੱਡੇ ਪੱਧਰ 'ਤੇ ਚੋਰੀਆਂ ਹੋ ਰਹੀਆਂ ਹਨ ਜਿਸ ਕਾਰਨ ਸ਼ਹਿਰ ਦੇ ਲੋਕਾਂ 'ਚ ਦਹਿਸ਼ਤ ਪਾਈ ਜਾ ਰਹੀ ਹੈ। ਪਹਿਲਾਂ ਜੋਤੀ ਗੈਸ ਏਜੰਸੀ 'ਚ ਕਰੀਬ 5 ਲੱਖ ਰੁਪਏ ਦੀ ਚੋਰੀ 7 ਤਾਲੇ ਤੋੜ ਕੇ ਹੋਈ ਸੀ ਅਤੇ ਹੁਣ ਸੰਘਣੀ ਆਬਾਦੀ ਵਾਲੇ ਇਕ ਮੁਹੱਲੇ 'ਚ ਕਰੀਬ 5 ਲੱਖ ਰੁਪਏ ਦੀ ਦੂਸਰੀ ਚੋਰੀ ਹੋਈ ਹੈ। ਪਤਾ ਲੱਗਾ ਹੈ ਕਿ ਨਾਲਾਗੜੀਆ ਮੁਹੱਲਾ ਰੂਪਨਗਰ ਦੇ ਮਕਾਨ ਨੰ. 227, ਜੋ ਕਿ ਸੁਮੀਤ ਕੰਵਲ ਪੁੱਤਰ ਦਯਾ ਸ਼ੰਕਰ ਦਾ ਮਕਾਨ ਹੈ। ਇਹ ਲੋਕ ਸੋਮਵਾਰ 18 ਸਤੰਬਰ ਨੂੰ ਰਾਤ ਸਮੇਂ ਇਕ ਸਥਾਨਕ ਵਿਆਹ ਆਯੋਜਨ 'ਚ ਗਏ ਹੋਏ ਸਨ ਅਤੇ ਪਿੱਛੇ ਤੋਂ ਮਕਾਨ ਦਾ ਤਾਲਾ ਤੋੜ ਕੇ ਘਰ 'ਚ ਰੱਖੇ ਕਰੀਬ 5 ਲੱਖ ਰੁਪਏ ਗਾਇਬ ਸਨ। ਜਿਸ ਦੀ ਤੁਰੰਤ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਘਟਨਾ ਸਥਾਨ 'ਤੇ ਪਹੁੰਚੀ ਅਤੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ। ਜਦੋਂ 'ਜਗਬਾਣੀ' ਦੀ ਟੀਮ ਨੇ ਐੱਸ. ਐੱਚ. ਓ. ਥਾਣਾ ਸਿਟੀ ਰੂਪਨਗਰ ਸੰਨੀ ਖੰਨਾ ਨਾਲ ਗੱਲ ਕੀਤੀ ਕਿ ਸ਼ਹਿਰ 'ਚ ਇਕ ਵੱਡੀ ਚੋਰੀ ਹੋ ਗਈ ਤਾਂ ਉਨ੍ਹਾਂ ਸਾਫ ਜਵਾਬ ਦਿੱਤਾ ਕਿ ਅਜਿਹੀ ਕੋਈ ਚੋਰੀ ਸ਼ਹਿਰ 'ਚ ਨਹੀਂ ਹੋਈ। ਜਿਸ 'ਤੇ ਪੱਤਰਕਾਰ ਹੈਰਾਨ ਸਨ ਜਦੋਂ ਕਿ ਸ਼ਹਿਰ 'ਚ ਚੋਰੀ ਦੀ ਚਰਚਾ ਚੱਲ ਰਹੀ ਸੀ ਅਤੇ ਲੋਕ ਇਕ ਦੂਸਰੇ ਤੋਂ ਇਸ ਦੀ ਜਾਣਕਾਰੀ ਲੈਣਾ ਚਾਹੁੰਦੇ ਸੀ ਕਿਉਂਕਿ ਸ਼ਹਿਰ 'ਚ ਪਹਿਲਾਂ ਹੀ ਜੋਤੀ ਗੈਸ ਏਜੰਸੀ 'ਚ 7 ਤਾਲੇ ਤੋੜ ਕੇ ਲੱਖਾਂ ਰੁਪਏ ਦੀ ਚੋਰੀ ਹੋ ਚੁੱਕੀ ਸੀ।
ਇਸ ਤੋਂ ਬਾਅਦ ਜਦੋਂ 'ਜਗਬਾਣੀ' ਦੀ ਟੀਮ ਨੇ ਆਪਣੇ ਪੱਧਰ 'ਤੇ ਜਾਂਚ ਸ਼ੁਰੂ ਕੀਤੀ ਤਾਂ ਅੱਜ ਪੁਲਸ ਨੂੰ ਇਹ ਦੱਸਣਾ ਪਿਆ ਕਿ ਸ਼ਹਿਰ 'ਚ ਚੋਰੀ ਹੋਈ ਹੈ ਅਤੇ ਇਸ ਸਬੰਧ 'ਚ ਇਕ ਐੱਫ.ਆਈ.ਆਰ.189 ਮਿਤੀ 20-9-18 ਧਾਰਾ 457 ਅਤੇ 380 ਆਈ. ਪੀ. ਸੀ. ਤਹਿਤ ਦਰਜ ਕੀਤੀ ਗਈ ਹੈ। ਪੁਲਸ ਨੇ ਅੱਜ ਦੱਸਿਆ ਕਿ ਇਸ ਸਬੰਧ 'ਚ ਦੋ ਦੋਸ਼ੀਆਂ ਕਰਨ ਆਨੰਦ ਉਰਫ ਹਨੀ ਉਰਫ ਬਚੀ ਪੁੱਤਰ ਅਨਿਲ ਆਨੰਦ ਨਿਵਾਸੀ ਮੁਹੱਲਾ ਫੂਲ ਚੱਕਰ ਰੂਪਨਗਰ ਅਤੇ ਦੂਸਰਾ ਦੋਸ਼ੀ ਹਨੀ ਪੁੱਤਰ ਵਿਜੇ ਸ਼ਰਮਾ ਉਰਫ ਸੀਸਮ ਸ਼ਰਮਾ ਨਿਵਾਸੀ ਮਹੱਲਾ ਛੋਟਾ ਖੇੜਾ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ ਤੋਂ ਸਾਢੇ ਤਿੰਨ ਲੱਖ ਰੁਪਏ ਬਰਾਮਦ ਕੀਤਾ ਜਾ ਚੁੱਕਾ ਹੈ। ਹੈਰਾਨੀ ਦੀ ਗੱਲ ਹੈ ਕਿ ਪੁਲਸ ਨੇ ਇਸ ਚੋਰੀ ਦੇ ਸਮਾਂ ਰਹਿੰਦੇ ਜਾਣਕਾਰੀ ਕਿਉਂ ਨਹੀਂ ਦਿੱਤੀ ਜਦਕਿ ਇਹ ਇਕ ਗੰਭੀਰ ਮਾਮਲਾ ਹੈ।
ਮਾਮੇ ਦੇ ਘਰ ਡਾਕਾ ਮਾਰਨ ਵਾਲਾ ਭਾਣਜਾ ਗ੍ਰਿਫਤਾਰ, ਇੰਝ ਹੋਇਆ ਖੁਲਾਸਾ (ਵੀਡੀਓ)
NEXT STORY