ਜਲੰਧਰ (ਖੁਰਾਣਾ)– ਕੇਂਦਰ ਸਰਕਾਰ ਦੇ ਸਮਾਰਟ ਸਿਟੀ ਮਿਸ਼ਨ ਤਹਿਤ ਜਲੰਧਰ ਨੂੰ ਸੁੰਦਰ ਬਣਾਉਣ ਦੇ ਨਾਂ ’ਤੇ ਕਰੋੜਾਂ ਰੁਪਏ ਦੀ ਜੋ ਗ੍ਰਾਂਟ ਆਈ, ਉਸ ’ਚ ਕਾਂਗਰਸ ਸਰਕਾਰ ਦੇ ਸਮੇਂ ਨਾ ਸਿਰਫ਼ ਭਾਰੀ ਗੜਬੜੀ ਕੀਤੀ ਗਈ ਸਗੋਂ ਘਟੀਆ ਪੱਧਰ ਦੇ ਕੰਮ ਵੀ ਕਰਵਾਏ ਗਏ। ਹੁਣ ਹਾਲਾਤ ਇਹ ਹੈ ਕਿ ਜਲੰਧਰ ’ਚ ਸਮਾਰਟ ਸਿਟੀ ਦੇ ਵਧੇਰੇ ਪ੍ਰਾਜੈਕਟ ਫੇਲ ਹੋ ਚੁੱਕੇ ਹਨ ਜਾਂ ਠੱਪ ਪਏ ਹਨ। ਅਜਿਹੇ ’ਚ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੇ ਅਧਿਕਾਰੀ ਬਹੁਤ ਖ਼ਫ਼ਾ ਹਨ ਪਰ ਇਸ ਮਾਮਲੇ ’ਚ ਕੋਈ ਕਾਰਵਾਈ ਵੀ ਨਹੀਂ ਹੋ ਪਾ ਰਹੀ। ਹੁਣ ਕੇਂਦਰ ਸਰਕਾਰ ਨੇ ਸਮਾਰਟ ਸਿਟੀ ਮਿਸ਼ਨ ਨੂੰ ਸਮੇਟਣ ਦਾ ਐਲਾਨ ਕਰ ਰਹੀ ਹੈ ਅਤੇ ਅਜਿਹੇ ’ਚ ਪੰਜਾਬ ਨੂੰ 30 ਜੂਨ ਤਕ ਦਾ ਅਲਟੀਮੇਟਮ ਦਿੱਤਾ ਗਿਆ ਹੈ ਕਿ ਸਮਾਰਟ ਸਿਟੀ ਨਾਲ ਸਬੰਧਤ ਸਾਰੇ ਕੰਮ ਪੂਰੇ ਕਰ ਲਏ ਜਾਣ ਵਰਨਾ ਉਨ੍ਹਾਂ ’ਤੇ ਖ਼ਰਚ ਸੂਬਾ ਸਰਕਾਰ ਜਾਂ ਨਿਗਮਾਂ ਨੂੰ ਕਰਨਾ ਹੋਵੇਗਾ। ਕੇਂਦਰ ਸਰਕਾਰ ਦੇ ਅਲਟੀਮੇਟਮ ਨੂੰ ਵੇਖਦੇ ਹੋਏ ਵੀ ਲੋਕਲ ਬਾਡੀਜ਼ ਵਿਭਾਗ ਤੇ ਪੀ. ਐੱਮ. ਆਈ. ਡੀ. ਸੀ. ਦੇ ਅਧਿਕਾਰੀ ਸਮਾਰਟ ਸਿਟੀ ਦੇ ਰੁਕੇ ਹੋਏ ਕੰਮਾਂ ਨੂੰ ਚਾਲੂ ਨਹੀਂ ਕਰਵਾ ਸਕੇ। ਇਸੇ ਕਾਰਨ ਇਹ ਮੰਨਿਆ ਦਾ ਰਿਹਾ ਹੈ ਕਿ ਜਿਸ ਤਰ੍ਹਾਂ ਸਮਾਰਟ ਸਿਟੀ ਦੇ ਕਈ ਅਹਿਮ ਪ੍ਰਾਜੈਕਟ ਫੇਲ ਹੋ ਚੁੱਕੇ ਹਨ ਅਤੇ ਬਾਕੀ ਕੰਮ ਪੂਰੇ ਹੋਣ ਦਾ ਨਾਂ ਹੀ ਨਹੀਂ ਲੈ ਰਹੇ ਹਨ ਉਸ ਕਾਰਨ ਇਨ੍ਹਾਂ ਚੋਣਾਂ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਬਾਕੀ ਆਗੂਆਂ ਨੂੰ ਕਾਫ਼ੀ ਖਾਸੀ ਮੁਸ਼ਕਿਲਾਂ ਆ ਰਹੀਆਂ ਪਰ ਉਹ ਕੁਝ ਕਰ ਨਹੀਂ ਪਾ ਰਹੇ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਿਰੋਧੀ ਧਿਰ ਤੋਂ ਖੁੱਸਿਆ ਸਿਆਸੀ ਮੁੱਦਾ
ਆਪ ਸਰਕਾਰ ਆਉਣ ਦੇ ਬਾਵਜੂਦ ਫੋਲ ਹੋ ਗਏ ਇਹ ਪ੍ਰਾਜੈਕਟ
ਬਲਟਰਨ ਪਾਰਕ ਸਪੋਰਟਸ ਹਬ ਪ੍ਰਾਜੈਕਟ ਲੰਬੇ ਸਮੇਂ ਤੋਂ ਠੱਪ ਪਿਆ ਹੋਇਆ ਸੀ ਅਤੇ ਹੁਣ ਤਕ ਸਿਰਫ਼ ਕੁਝ ਮੀਟਰ ਚਾਰਦੀਵਾਰੀ ਹੀ ਬਣਾਈ ਗਈ ਸੀ। ਸਰਕਾਰ ਵੱਲੋਂ ਪ੍ਰਾਜੈਕਟ ਦੀ ਡ੍ਰਾਈਂਗ ਤਕ ਨੂੰ ਫਾਈਨਲ ਨਹੀਂ ਕੀਤਾ ਜਾ ਰਿਹਾ ਸੀ, ਜਿਸ ਕਾਰਨ ਹੁਣ ਕੰਪਨੀ ਨੇ ਕੰਮ ਕਰਨ ਤੋਂ ਇਨਕਾਰ ਜਿਹਾ ਕਰ ਦਿੱਤਾ ਹੈ। ਇਸ ਨਾਲ ਆਮ ਲੋਕ ਖ਼ਾਸ ਕਰਕੇ ਖੇਡ ਪ੍ਰੇਮੀ ਬਹੁਤ ਨਿਰਾਸ਼ ਹੈ। ਕਿਸੇ ਆਪ ਨੇਤਾ ਨੇ ਇਸ ਪ੍ਰਾਜੈਕਟ ਨੂੰ ਬਚਾਉਣ ਦੀ ਕੋਸ਼ਿਸ਼ ਨਾ ਕੀਤੀ ਜੇਕਰ ਇਹ ਪ੍ਰਾਜੈਕਟ ਦੋਬਾਰਾ ਸ਼ੁਰੂ ਨਹੀਂ ਹੁੰਦਾ ਤਾਂ ਇਹ ਆਮ ਆਦਮੀ ਪਾਰਟੀ ਲਈ ਬਹੁਤ ਵੱਡਾ ਝਟਕਾ ਹੋਵੇਗਾ, ਜਿਸ ਦਾ ਅਸਰ ਨਿਗਮ ਚੋਣਾਂ ’ਚ ਵੀ ਵੇਖਣ ਨੂੰ ਮਿਲੇਗਾ।
ਵਰਿਆਣਾ ਡੰਪ ’ਤੇ ਲੱਗਣ ਜਾ ਰਿਹਾ ਬਾਇਓ ਮਾਈਨਿੰਗ ਪਲਾਟ ਵੀ ਸ਼ੁਰੂ ਹੋਣ ਤੋਂ ਪਹਿਲੇ ਹੀ ਬੰਦ ਹੋ ਗਿਆ ਹੈ। ਕੰਪਨੀ ਦਾ ਕਾਂਟ੍ਰੈਕਟ ਰੱਦ ਕੀਤਾ ਜਾ ਰਿਹਾ ਹੈ। 2 ਸਾਲ ਤਕ ਅਫ਼ਸਰਾਂ ਨੇ ਸਿਰਫ਼ ਕਾਗਜ਼ੀ ਕੰਮ ਹੀ ਕੀਤਾ। ਇਸ ਪ੍ਰਾਜੈਕਟ ਦੇ ਫੇਲ ਹੋਣ ਦਾ ਸਿੱਧਾ ਅਸਰ ਸ਼ਹਿਰ ਦੀ ਸਾਫ਼-ਸਫ਼ਾਈ ਵਿਵਸਥਾ ’ਤੇ ਪੈ ਰਿਹਾ ਹੈ। ਇਸ ਦੇ ਫੇਲ ਹੋਣ ਨਾਲ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਮੇਜ ’ਤੇ ਬੁਰਾ ਅਸਰ ਪੈਂਦਾ ਹੈ।
ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ ਰਾਤ ਦੇ ਸਮੇਂ ਘਰ ਜਾਂ ਦੁਕਾਨ ਦੇ ਬਾਹਰ ਖੜ੍ਹੀ ਕਰਦੇ ਹੋ ਕਾਰ ਤਾਂ ਹੋ ਜਾਓ ਸਾਵਧਾਨ
ਇਨ੍ਹਾਂ ਪ੍ਰਾਜੈਕਟਾਂ ਕਾਰਨ ਲੋਕ ਹੋ ਰਹੇ ਹਨ ਪ੍ਰੇਸ਼ਾਨ
- ਸਰਫੇਸ ਵਾਟਰ ਪ੍ਰਾਜੈਕਟ ਲਟਕ ਲਟਕ ਕੇ ਚੱਲ ਰਿਹਾ ਹੈ। ਨਵੀਆਂ ਸੜਕਾਂ ਖੋਦਣ ਦੀ ਤਿਆਰੀ ਤਾਂ ਚੱਲ ਰਹੀ ਹੈ ਪਰ ਪੁਰਾਣੀ ਖੋਦੀ ਗਈਆਂ ਸੜਕਾਂ ਨੂੰ ਬਣਾਇਆ ਨਹੀਂ ਜਾ ਰਿਹਾ। ਲੋਕ ਇਸ ਪ੍ਰਾਜੈਕਟ ਤੋਂ ਚੰਗੇ ਖਾਸੇ ਪ੍ਰੇਸ਼ਾਨ ਹਨ। ਕਪੂਰਥਲਾ ਚੌਕ, ਵਰਕਸ਼ਾਪ ਚੌਕ, 120 ਫੁੱਟ ਰੋਡ ਸਣੇ ਪੂਰੇ ਸ਼ਹਿਰ ਦੇ ਲੋਕ ਪ੍ਰੇਸ਼ਾਨ ਹਨ।
-50 ਕਰੋੜ ਦਾ ਸਮਾਰਟ ਰੋਡਜ਼ ਪ੍ਰਾਜੈਕਟ ਵੀ ਹੁਣ ਤਕ ਸਿਰਦਰਦ ਬਣਿਆ ਹੋਇਆ ਹੈ। ਕੁਝ ਸੜਕਾਂ ਬਣਾ ਤੇ ਬਾਕੀਆਂ ਨੂੰ ਖੋਦ ਕੇ ਰੱਖ ਦਿੱਤਾ ਗਿਆ ਹੈ ਲੋਕ ਡੇਢ ਸਾਲ ਤੋਂ ਟੁੱਟੀਆਂ ਸੜਕਾਂ ’ਤੇ ਮਿੱਟੀ ਫੱਕ ਰਹੇ ਹਨ ਅਤੇ ਨਿਗਮ ਅਤੇ ਸਰਕਾਰ ਨੂੰ ਲਗਾਤਾਰ ਕੋਸ ਰਹੇ ਹਨ। ਕੰਮ ਪੂਰਾ ਹੋਣ ’ਚ ਨਹੀਂ ਆ ਰਿਹਾ।
- 55 ਕਰੋੜ ਰੁਪਏ ਦਾ ਐੱਲ. ਈ. ਡੀ. ਸਟ੍ਰੀਟ ਲਾਈਟ ਪ੍ਰਾਜੈਕਟ ਵੀ ਘਪਲੇ ਦਾ ਸ਼ਿਕਾਰ ਹੋ ਕੇ ਰਹਿ ਗਿਆ ਹੈ। ਕੰਪਨੀ ਸ਼ਿਕਾਇਤਾਂ ਦਾ ਹੱਲ ਨਹੀਂ ਕਰ ਪਾ ਰਹੀ। ਅੱਧਾ ਸ਼ਹਿਰ ਹਨ੍ਹੇਰੇ ਦੀ ਲਪੇਟ ’ਚ ਹੈ। ਲੋਕ ਸਾਫ਼ ਕਹਿ ਰਹੇ ਹਨ ਕਿ ਇਸ ਤੋਂ ਚੰਗੀ ਤਾਂ ਪੁਰਾਣੀ ਸਟ੍ਰੀਟ ਲਾਈਟਾਂ ਹੀ ਸਨ ਜੋ ਰੌਸ਼ਨੀ ਤਾਂ ਦੇ ਰਹੀਆਂ ਸਨ।
– ਮਿੱਠਾਪੁਰ ਹਾਕੀ ਸਟੇਡੀਅਮ ਨੂੰ ਸੁੰਦਰ ਬਣਾਉਣ ਦਾ ਪ੍ਰਾਜੈਕਟ ’ਚ ਹੀ ਛੱਡ ਦਿੱਤਾ ਗਿਆ ਹੈ। ਹਾਕੀ ਖਿਡਾਰੀ ਬਹੁਤ ਗੁੱਸੇ ’ਚ ਹਨ ਅਤੇ ਅਧੂਰੇ ਕੰਮ ਨਾਲ ਉਨ੍ਹਾਂ ਨੂੰ ਪ੍ਰੇਸ਼ਾਨੀ ਵੀ ਹੋ ਰਹੀ ਹੈ।
- 120 ਫੁੱਟ ਰੋਡ ਸਟਾਰਮ ਵਾਟਰ ਸੀਵਰ ਪ੍ਰਾਜੈਕਟ ਭਾਵੇਂ ਪੂਰਾ ਹੋ ਹਿਆ ਹੈ ਪਰ ਨਿਗਮ ਨੇ ਉਸ ਨੂੰ ਟੇਕਓਵਰ ਨਹੀਂ ਕੀਤਾ ਹੈ। ਸਹੀ ਤਰੀਕੇ ਨਾਲ ਸਾਫ=-ਸਫਾਈ ਨਾ ਹੋਣ ਕਾਰਨ ਇਹ ਪ੍ਰਾਜੈਕਟ ਵੀ ਲੋਕਾਂ ਨੂੰ ਸਹੂਲਤ ਪ੍ਰਦਾਨ ਨਹੀਂ ਕਰ ਪਾ ਰਿਹਾ।
– ਯੂ. ਆਈ. ਡੀ. ਨੰਬਰ ਪਲੇਟ ਲੱਗਣ ਦਾ ਪ੍ਰਾਜੈਕਟ ਛੋਟਾ ਜਿਹਾ ਹੈ ਪਰ ਕੰਪਨੀ ਉਸ ’ਤੇ ਵੀ ਕੰਮ ਨਹੀਂ ਕਰ ਰਹੀ। ਕੋਈ ਅਧਿਕਾਰੀ ਇਸ ਪ੍ਰਾਜੈਕਟ ’ਚ ਦਿਲਚਸਪੀ ਵੀ ਨਹੀਂ ਲੈ ਰਿਹਾ।
– ਕੰਟਰੋਲ ਐਂਡ ਕਮਾਂਡ ਸੈਂਟਰ ਦਾ ਕੰਮ ਵੀ ਹੌਲੀ-ਹੌਲੀ ਚੱਲ ਰਿਹਾ ਹੈ। ਇਕ ਦੋ ਦਰਜਨ ਕੈਮਰੇ ਲਾ ਕੇ ਹੀ ਖਾਨਾਪੂਰਤੀ ਕੀਤੀ ਗਈ ਹੈ ਅਤੇ ਕੇਂਦਰ ਸਰਕਾਰ ਨੂੰ ਵੱਡਾ ਧੋਖਾ ਦਿੱਤਾ ਗਿਆ ਹੈ। ਹੁਣ ਖੰਭੇ ਲਾਉਣ ਲਈ ਸੜਕਾਂ ਖੋਦੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਟਾਂਡਾ ਵਿਖੇ ਸਰਕਾਰੀ ਸਕੂਲ ਦੀ ਗਰਾਊਂਡ 'ਚੋਂ ਮਿਲੀ 23 ਸਾਲਾ ਨੌਜਵਾਨ ਦੀ ਲਾਸ਼, ਫ਼ੈਲੀ ਸਨਸਨੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਿਰੋਧੀ ਧਿਰ ਤੋਂ ਖੁੱਸਿਆ ਸਿਆਸੀ ਮੁੱਦਾ
NEXT STORY