ਜਲੰਧਰ (ਵਰੁਣ) - ਹੁਸ਼ਿਆਰਪੁਰ ਰੋਡ ’ਤੇ ਸਥਿਤ ਥ੍ਰੀ ਸਟਾਰ ਕਾਲੋਨੀ ਵਿਚ ਫੌਜ ਦੀ ਵਰਦੀ ਵਿਚ 4 ਸ਼ੱਕੀ ਵਿਅਕਤੀ ਦੇਖੇ ਗਏ। ਇਹ ਦਾਅਵਾ ਕਾਲੋਨੀ ’ਚ ਸਥਿਤ ਮੰਦਰ ਦੇ ਪੁਜਾਰੀ ਨੇ ਕੀਤਾ, ਜਿਸ ਨੇ ਕਿਹਾ ਕਿ ਦੇਰ ਰਾਤ ਫੌਜ ਦੀ ਵਰਦੀ ’ਚ ਦੋ ਲੋਕਾਂ ਨੇ ਮੰਦਰ ਦਾ ਦਰਵਾਜ਼ਾ ਖੜਕਾਇਆ।ਜਦੋਂ ਉਸ ਨੇ ਆਪਣੇ ਮੋਬਾਈਲ ਦੀ ਟਾਰਚ ਜਗਾਈ ਤੇ ਗੇਟ ਖੋਲ੍ਹੇ ਬਿਨਾਂ ਬਾਹਰ ਦੇਖਿਆ ਤਾਂ ਫੌਜ ਦੀ ਵਰਦੀ ਵਿਚ ਦੋ ਸ਼ੱਕੀ ਖੜ੍ਹੇ ਸਨ। ਉਨ੍ਹਾਂ ਦੇ ਮੋਢਿਆਂ ’ਤੇ ਭਾਰਤੀ ਫੌਜ ਲਿਖਿਆ ਹੋਇਆ ਸੀ ਤੇ ਰਾਈਫਲਾਂ ਟੰਗੀਆਂ ਹੋਈਆਂ ਸਨ। ਸ਼ੱਕੀਆਂ ਨੇ ਉਸ ਤੋਂ ਪਾਣੀ ਮੰਗਿਆ। ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲਦਾ, ਦੂਜੇ ਨੇ ਉਸ ਨੂੰ ਖਾਣੇ ਬਾਰੇ ਪੁੱਛਿਆ ਤੇ ਪੰਡਿਤ ਸ਼ਿਵਮ ਨੂੰ ਸ਼ੱਕ ਹੋਇਆ।
ਪੰਡਿਤ ਸ਼ਿਵਮ ਨੇ ਕਿਹਾ ਕਿ ਉਹ ਖਾਣੇ ਬਾਰੇ ਫ਼ੋਨ ਕਰ ਕੇ ਪੁੱਛਦਾ ਹੈ ਤਾਂ ਦੋਵੇਂ ਇਹ ਕਹਿ ਕੇ ਅੱਗੇ ਵੱਧ ਗਏ ਕਿ ਲਾਈਟਾਂ ਬੰਦ ਹੀ ਰੱਖੀ ਤੇ ਕੰਧ ਨਾਲ ਖੜ੍ਹਾ ਰਹੀਂ। ਸ਼ਿਵਮ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਧਿਆਨ ਨਾਲ ਦੇਖਿਆ ਤਾਂ ਉਸ ਦੇ ਨਾਲ ਦੋ ਹੋਰ ਲੋਕ ਵੀ ਸਨ, ਜੋ ਸਾਹਮਣੇ ਮੋਟਰਸਾਈਕਲਾਂ ’ਤੇ ਖੜ੍ਹੇ ਸਨ।
ਸਾਰੇ ਸ਼ੱਕੀ ਆਪਣੀਆਂ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਖੇਤਾਂ ਵੱਲ ਚੱਲ ਗਏ। ਫਿਲਹਾਲ ਇਸ ਮਾਮਲੇ ਨੂੰ ਵੀ ਸ਼ੱਕੀ ਮੰਨਿਆ ਜਾ ਰਿਹਾ ਹੈ। ਦੇਰ ਰਾਤ ਹੋਣ ਕਰ ਕੇ ਕਿਸੇ ਵੀ ਅਧਿਕਾਰੀ ਦਾ ਪੱਖ ਪੇਸ਼ ਨਹੀਂ ਲਿਆ ਗਿਆ। ਹਾਲਾਂਕਿ, ਇਸ ਦੀ ਜਾਣਕਾਰੀ ਕੰਟਰੋਲ ਰੂਮ ਨੂੰ ਦੇ ਦਿੱਤੀ ਗਈ ਹੈ, ਇਸ ਤੋਂ ਬਾਅਦ ਪੁਲਸ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਸ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਸੀ। ਦੇਰ ਰਾਤ ਨੇੜਲੇ ਇਲਾਕਿਆਂ ਦੇ ਲੋਕ ਅਤੇ ਮੰਦਰ ਕਮੇਟੀ ਦੇ ਮੈਂਬਰ ਵੀ ਮੌਕੇ ’ਤੇ ਪਹੁੰਚ ਗਏ।
ਵੈਸ਼ਨੋ ਦੇਵੀ ਸਣੇ ਅੰਮ੍ਰਿਤਸਰ ਜਾਣ ਵਾਲੀਆਂ ਟ੍ਰੇਨਾਂ ਨੇ 11 ਘੰਟੇ ਤਕ ਕਰਵਾਈ ਉਡੀਕ, ਯਾਤਰੀ ਪ੍ਰੇਸ਼ਾਨ
NEXT STORY