ਰੋਪੜ (ਸੱਜਣ ਸੈਣੀ) ਜ਼ਿਲ੍ਹਾ ਰੂਪਨਗਰ ਦੇ ਪਿੰਡ ਮੜੌਲੀ ਖੁਰਦ ਵਿਖੇ ਪੁਲਸ ਦੀ ਰੇਡ ਦੌਰਾਨ ਇੱਕ ਔਰਤ ਦੀ ਭੇਦ ਭਰੇ ਹਲਾਤਾ 'ਚ ਮੌਤ ਹੋ ਗਈ, ਪ੍ਰੰਤੂ ਪਰਿਵਾਰਿਕ ਮੈਂਬਰਾਂ ਵੱਲੋਂ ਮਹਿਲਾ ਦੀ ਮੌਤ ਦਾਂਕਾਰਨ ਪੁਲਸ ਵੱਲੋਂ ਰੇਡ ਦੌਰਾਨ ਕੀਤੀ ਧੱਕੇਸ਼ਾਹੀ ਦੱਸਿਆ ਜਾ ਰਿਹਾ ਹੈ । ਪਰਿਵਾਰਿਕ ਮੈਂਬਰਾਂ ਦੇ ਦੋਸ਼ਾਂ ਤੋਂ ਬਾਅਦ ਹੁਣ ਰੂਪਨਗਰ ਪੁਲਸ ਹੀ ਆਪਣੇ ਪੁਲਸ ਮੁਲਾਜ਼ਮਾਂ ਦੇ ਖ਼ਿਲਾਫ਼ ਜਾਂਚ ਵਿੱਚ ਜੁੱਟ ਗਈ ਹੈ ।
ਮਾਮਲਾ ਪਿੰਡ ਵਿੱਚ ਹੋਏ ਪੁਰਾਣੇ ਲੜਾਈ ਝਗੜੇ ਨਾਲ ਸਬੰਧਿਤ ਹੈ ਜਿਸ 'ਚ ਪੁਲਸ ਵੱਲੋਂ ਦੋ ਨੌਜਵਾਨਾਂ ਖਿਲਾਫ ਮਾਮਲਾ ਦਰਜ ਕੀਤਾ ਹੋਇਆ ਹੈ ਤੇ ਉਨ੍ਹਾਂਦੀ ਗ੍ਰਿਫਤਾਰੀ ਦੇ ਲਈ ਪੁਲਸ ਵੱਲੋਂ ਘਰ ਦੇ 'ਚ ਰੇਡ ਕੀਤੀ ਗਈ ਸੀ । ਮੌਕੇ 'ਤੇ ਹਾਜ਼ਰ ਹਰਸ਼ਦੀਪ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਫਰਜੂਲਾਪੁਰ (ਖੰਨਾ) ਨਿਵਾਸੀ ਨੇ ਦੱਸਿਆ ਕਿ ਅੱਜ ਕਰੀਬ ਦੁਪਿਹਰ ਸਮੇਂ ਮੋਰਿੰਡਾ ਸਿਟੀ ਪੁਲਸ ਦੇ ਕਰਮਚਾਰੀ ਮੇਰੀ ਮਾਸੀ ਕੁਲਵੰਤ ਕੌਰ ਦੇ ਘਰ ਆਏ ਅਤੇ ਮੇਰੀ ਮਾਸੀ ਦੇ ਲੜ•ਕੇ ਨਾਇਬ ਸਿੰਘ ਬਾਰੇ ਪੁੱਛਿਆ, ਅਤੇ ਘਰ ਦੀ ਤਲਾਸ਼ੀ ਲੈਣ ਲੱਗੇ। ਜਦੋਂ ਤਲਾਸ਼ੀ ਲੈਣ ਲਈ ਪੁਲਿਸ ਕਰਮਚਾਰੀ ਘਰ ਦੇ ਕਮਰਿਆਂ ਅੰਦਰ ਦਾਖ਼ਲ ਹੋਏ ਤਾਂ ਉਨ੍ਹਾਂ ਦੀ ਮੇਰੀ ਮਾਸੀ ਨਾਲ ਹੱਥੋ ਪਾਈ ਹੋ ਗਈ। ਉਸ ਦੱਸਿਆ ਕਿ ਕਿਉਂਕਿ ਮੇਰੀ ਮਾਸੀ ਪੁਲਿਸ ਕਰਮਚਾਰੀਆਂ ਨੂੰ ਤਲਾਸ਼ੀ ਲੈਣ ਦਾ ਕਾਰਨ ਪੁੱਛ ਰਹੇ ਸਨ। ਇਸ ਹੱਥੋ ਪਾਈ ਦੌਰਾਨ ਮੇਰੀ ਮਾਸੀ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਉਕਤ ਥਾਣੇ ਦੇ ਪੁਲਸ ਕਰਮਚਾਰੀ ਮੌਕੇ ਤੋਂ ਭੱਜ ਨਿਕਲੇ। ਉਸ ਦੱਸਿਆ ਕਿ ਇਸ ਘਟਨਾ ਦੀ ਜਾਣਕਾਰੀ ਮੈਂ ਆਪਣੇ ਮਾਸੜ•ਮਹਾਂ ਸਿੰਘ ਨੂੰ ਦਿੱਤੀ ਜੋ ਉਸ ਸਮੇਂ ਖ਼ਰੜ•ਅਨਾਜ਼ ਮੰਡੀ 'ਚ ਅਪਣੀ ਕਣਕ ਦੀ ਫ਼ਸਲ ਲੈ ਕੇ ਗਿਆ ਹੋਇਆ ਸੀ । ਸੂਚਨਾ ਮਿਲਣ ਤੋਂ ਬਾਅਦ ਮੌਕੇ ਮ੍ਰਿਤਕ ਔਰਤ ਕੁਲਵੰਤ ਕੌਰ ਦਾ ਪਤੀ ਮਹਾਂ ਸਿੰਘ ਤੁਰੰਤ ਅਪਣੇ ਘਰ ਵਾਪਸ ਆ ਗਿਆ ਅਤੇ ਮੌਕੇ 'ਤੇ ਪੁੱਜੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਸ ਦੱਸਿਆ ਕਿ ਕਰੀਬ 6 ਮਹੀਨੇ ਪਹਿਲਾਂ ਉਨ੍ਹਾਂ ਦੀ ਪਿੰਡ 'ਚ ਹੀ ਲੜ•ਾਈ ਹੋ ਗਈ ਸੀ ਜਿਸ ਵਿੱਚ ਮੌਰਿੰਡਾ ਪੁਲਸ ਨੇ ਮੇਰੇ ਪੁੱਤਰ ਨਿਰਮਲ ਸਿੰਘ ਅਤੇ ਨਾਇਬ ਸਿੰਘ ਵਿੱਰੁਧ ਮਾਮਲਾ ਦਰਜ਼ ਕਰ ਲਿਆ ਸੀ। ਅਤੇ ਮੇਰੇ ਪੁੱਤਰ ਨਿਰਮਲ ਸਿੰਘ ਨੂੰ ਪੁਲਿਸ ਨੇ ਫੜ ਕੇ ਜ਼ੇਲ•ਭੇਜ ਦਿੱਤਾ ਸੀ ਜਦਕਿ ਮੇਰਾ ਦੂਜਾ ਪੁੱਤਰ ਨਾਇਬ ਸਿੰਘ ਉਸੇ ਦਿਨ ਤੋਂ ਘਰੋਂ ਲਾਪਤਾ ਹੋ ਗਿਆ ਸੀ। ਨਾਇਬ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸਿਟੀ ਪੁਲਿਸ ਮੋਰਿੰਡਾ ਅਕਸਰ ਹੀ ਮੇਰੇ ਘਰ ਛਾਪੇਮਾਰੀ ਕਰਕੇ ਸਾਨੂੰ ਤੰਗ ਪ੍ਰੇਸ਼ਾਨ ਕਰਦੀ ਰਹਿੰਦੀ ਸੀ। ਉਨ੍ਹਾਂ ਦੱਸਿਆ ਕਿ ਅੱਜ ਜਦੋਂ ਮੈਂ ਅਪਣੀ ਕਣਕ ਦੀ ਫ਼ਸਲ ਨੂੰ ਵੇਚਣ ਲਈ ਖਰੜ• ਦੀ ਅਨਾਜ਼ ਮੰਡੀ 'ਚ ਗਿਆ ਹੋਇਆ ਸੀ ਤਾਂ ਪਿੱਛੋਂ ਸਿਟੀ ਪੁਲਿਸ ਮੋਰਿੰਡਾ ਦੇ ਕਰਮਚਾਰੀਆਂ ਨੇ ਮੇਰੇ ਘਰ 'ਤੇ ਛਾਪਾਮਾਰੀ ਕਰਕੇ ਮੇਰੀ ਪਤਨੀ ਕੁਲਵੰਤ ਕੌਰ ਨਾਲ ਹੱਥੋ ਪਾਈ ਕੀਤੀ ਜਿਸ ਦੌਰਾਨ ਮੇਰੀ ਪਤਨੀ ਦੀ ਮੌਤ ਹੋ ਗਈ। ਮੇਰੀ ਪਤਨੀ ਦੀ ਮੌਤ ਤੋਂ ਬਾਅਦ ਸਿਟੀ ਪੁਲਸ ਮੋਰਿੰਡਾ ਦੇ ਕਰਮਚਾਰੀ ਮੌਕੇ ਤੋਂ ਫ਼ਰਾਰ ਹੋ ਗਏ। ਮ੍ਰਿਤਕ ਦੇ ਪਤੀ ਮਹਾਂ ਸਿੰਘ ਨੇ ਉਸਦੀ ਪਤਨੀ ਦੀ ਮੌਤ ਦਾ ਕਾਰਨ ਬਣੇ ਪੁਲਸ ਕਰਮਚਾਰੀਆਂ ਵਿੱਰੁਧ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਹੈ।

ਦੂਜੇ ਪਾਸੇ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੇ ਸੁਖ਼ਜੀਤ ਸਿੰਘ ਵਿਰਕ ਡੀ.ਐਸ.ਪੀ. ਸ਼੍ਰੀ ਚਮਕੌਰ ਸਾਹਿਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮ੍ਰਿਤਕ ਦੀ ਮੌਤ ਪੁਲਿਸ ਦੇ ਚਲੇ ਜਾਣ ਤੋਂ ਬਾਅਦ ਹੋਈ ਹੈ। ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਬਣਦੀ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾਵੇਗਾ। ਦੱਸਣਯੋਗ ਹੈ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਅਪਣੇ ਬਿਆਨ ਇਲਾਕਾ ਮੈਜਿਸਟ੍ਰੇਟ ਰਾਮ ਕ੍ਰਿਸ਼ਨ ਤਹਿਸੀਲਦਾਰ ਮੋਰਿੰਡਾ ਅਤੇ ਹਰਿੰਦਰ ਸਿੰਘ ਨਾਇਬ ਤਹਿਸੀਲਦਾਰ ਮੋਰਿੰਡਾ ਦੀ ਹਾਜ਼ਰੀ 'ਚ ਦਰਜ਼ ਕਰਵਾਏ।
ਖੂੰਹ 'ਚੋਂ ਮਿਲੀ 18 ਸਾਲਾ ਲੜਕੀ ਦੀ ਲਾਸ਼
NEXT STORY