ਮਲਸੀਆਂ (ਤ੍ਰੇਹਨ, ਮਰਵਾਹਾ)-ਅੱਜ ਸਥਾਨਕ ਪੱਤੀ ਸ਼ਾਲਾ ਨਗਰ ਦੇ ਇਕ ਨੌਜਵਾਨ ਨੇ ਪੱਖੇ ਦੀ ਕੁੰਡੀ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਓਂਕਾਰ ਸਿੰਘ (30) ਪੁੱਤਰ ਬਹਾਦਰ ਸਿੰਘ ਵਾਸੀ ਪੱਤੀ ਸ਼ਾਲਾ ਨਗਰ (ਮਲਸੀਆਂ) ਘਰ ਵਿਚ ਇਕੱਲਾ ਸੀ। ਜਦ ਦੁਪਹਿਰ ਕਰੀਬ ਇਕ ਵਜੇ ਓਂਕਾਰ ਸਿੰਘ ਦੇ ਪਿਤਾ ਬਹਾਦਰ ਸਿੰਘ ਘਰ ਆਏ ਤਾਂ ਦੇਖਿਆ ਕਿ ਦਰਵਾਜ਼ੇ ਖੁੱਲ੍ਹੇ ਸਨ ਅਤੇ ਓਂਕਾਰ ਦੀ ਲਾਸ਼ ਕਮਰੇ 'ਚ ਲੱਗੇ ਪੱਖੇ ਦੀ ਕੁੰਡੀ ਨਾਲ ਲਟਕ ਰਹੀ ਸੀ। ਪੁਲਸ ਚੌਕੀ ਮਲਸੀਆਂ ਦੇ ਇੰਚਾਰਜ ਸੰਜੀਵਨ ਸਿੰਘ ਅਤੇ ਤਫਤੀਸ਼ੀ ਅਫਸਰ ਜਗਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਜੇਬ 'ਚੋਂ ਸੁਸਾਈਡ ਨੋਟ ਮਿਲਿਆ ਹੈ, ਜਿਸ ਵਿਚ ਉਸ ਨੇ ਲਿਖਿਆ ਹੈ ਕਿ ਉਹ ਆਪਣੀ ਜ਼ਿੰਦਗੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਰਿਹਾ ਹੈ, ਇਸ ਲਈ ਕਿਸੇ ਨੂੰ ਵੀ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ। ਉਸ 'ਚ ਇਹ ਵੀ ਲਿਖਿਆ ਹੈ ਕਿ ਉਸ ਦੀ ਪਤਨੀ ਅੰਮ੍ਰਿਤ ਬੇਟੇ ਨੂੰ ਲੈ ਕੇ ਆਪਣੇ ਪੇਕੇ ਘਰ ਚਲੀ ਜਾਵੇ ਅਤੇ ਲੜਕੀ ਨੂੰ ਉਸ ਦੇ ਮਾਂ ਪਿਊ ਸੰਭਾਲਣ। ਉਨ੍ਹਾਂ ਦੱਸਿਆ ਕਿ ਫਿਲਹਾਲ 174 ਦੀ ਕਾਰਵਾਈ ਕਰ ਕੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤਾ ਗਿਆ ਹੈ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।
ਸਿੱਖਿਆ ਵਿਭਾਗ 'ਚ ਵੱਡੇ ਪੱਧਰ 'ਤੇ ਤਬਾਦਲੇ
NEXT STORY