ਜਲੰਧਰ (ਜ. ਬ.)–ਜਲੰਧਰ ਸ਼ਹਿਰ ਦੇ ਵਧੇਰੇ ਏ. ਟੀ. ਐੱਮਜ਼ ਦੀ ਸਕਿਓਰਿਟੀ ਲਈ ਸਕਿਓਰਿਟੀ ਗਾਰਡ ਹੀ ਨਹੀਂ। ਏ. ਟੀ. ਐੱਮ. ਵਿਚ ਚੋਰੀ ਨਾ ਹੋਵੇ ਇਸ ਲਈ ਪੁਲਸ ਦੀ ਵੀ ਕੁਝ ਖਾਸ ਚੈਕਿੰਗ ਨਹੀਂ ਰਹਿੰਦੀ, ਜਿਸ ਕਾਰਨ ਰਾਤ ਸਮੇਂ ਏ. ਟੀ. ਐੱਮ. ਅਸੁਰੱਖਿਅਤ ਰਹਿੰਦੇ ਹਨ। ਸ਼ਹਿਰ ਵਿਚ ਪਹਿਲਾਂ ਵੀ ਏ. ਟੀ. ਐੱਮ. ਤੋੜ ਕੇ ਕੈਸ਼ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ ਪਰ ਇਸ ਦੇ ਬਾਵਜੂਦ ਨਾ ਤਾਂ ਬੈਂਕ ਵਾਲਿਆਂ ਵੱਲੋਂ ਰਾਤ ਸਮੇਂ ਸਕਿਓਰਿਟੀ ਗਾਰਡ ਤਾਇਨਾਤ ਕੀਤੇ ਗਏ ਅਤੇ ਨਾ ਹੀ ਪੁਲਸ ਨੇ ਬੈਂਕ ਅਧਿਕਾਰੀਆਂ ’ਤੇ ਸਕਿਓਰਿਟੀ ਗਾਰਡ ਰੱਖਣ ਲਈ ਦਬਾਅ ਪਾਇਆ।

ਇਹ ਵੀ ਪੜ੍ਹੋ: ਪੰਜਾਬ ਦੇ SHO ਸਮੇਤ 3 ਪੁਲਸ ਮੁਲਾਜ਼ਮਾਂ 'ਤੇ ਡਿੱਗੀ ਗਾਜ! ਹੋਈ ਵੱਡੀ ਕਾਰਵਾਈ
'ਜਗ ਬਾਣੀ' ਨੇ ਵੀਰਵਾਰ ਦੇਰ ਰਾਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸਥਿਤ ਏ. ਟੀ. ਐੱਮਜ਼ ਦੀ ਸੁਰੱਖਿਆ ਦੀ ਜ਼ਮੀਨੀ ਹਕੀਕਤ ਚੈੱਕ ਕੀਤੀ ਤਾਂ ਬੰਦ ਪਏ ਏ. ਟੀ. ਐੱਮ. ਤੋਂ ਲੈ ਕੇ ਖੁੱਲ੍ਹੇ ਏ. ਟੀ. ਐੱਮ. ਵਿਚ ਕੋਈ ਵੀ ਸਕਿਓਰਿਟੀ ਗਾਰਡ ਨਹੀਂ ਮਿਲਿਆ। ਜੇਕਰ ਇਥੇ ਕੈਸ਼ ਚੋਰੀ ਹੋਣ ਦੀ ਵਾਰਦਾਤ ਹੋਈ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ।




ਇਹ ਵੀ ਪੜ੍ਹੋ: ਪੰਜਾਬ ਦੇ ਇਸ ਪਿੰਡ 'ਚ ਅਚਾਨਕ ਪੈ ਗਿਆ ਭੜਥੂ! ਘਰੋਂ ਬਾਹਰ ਨਿਕਲਣ ਤੋਂ ਵੀ ਡਰਨ ਲੱਗੇ ਲੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਥੁਰਾ ਕਿਸ਼ਤੀ ਹਾਦਸੇ ਦੌਰਾਨ ਜਾਨਾਂ ਗਵਾਉਣ ਵਾਲਿਆਂ ਪ੍ਰਤੀ SGPC ਪ੍ਰਧਾਨ ਧਾਮੀ ਨੇ ਪ੍ਰਗਟਾਈ ਸੰਵੇਦਨਾ
NEXT STORY