ਚੰਡੀਗੜ੍ਹ (ਰਸ਼ਮੀ) : ਪੰਜਾਬ ਯੂਨੀਵਰਸਿਟੀ ਦੇ ਸੰਸਕ੍ਰਿਤ ਵਿਭਾਗ ’ਚ ਇਸ ਸਾਲ ਐੱਮ. ਏ. ਸੰਸਕ੍ਰਿਤ ਲਈ ਵਿਦਿਆਰਥੀਆਂ ਦੀ ਦਿਲਚਸਪੀ ਵਧੀ ਹੈ। ਬੀ. ਏ. ’ਚ ਸੰਸਕ੍ਰਿਤ ਪੜ੍ਹਨਾ ਲਾਜ਼ਮੀ ਹੋਣ ਦੀ ਸ਼ਰਤ ਹਟਣ ਕਾਰਨ ਹੁਣ ਤੱਕ ਕਰੀਬ 30 ਅਰਜ਼ੀਆਂ ਮਿਲ ਚੁੱਕੀਆਂ ਹਨ, ਜਦੋਂ ਕਿ ਪਿਛਲੇ ਸਾਲ ਇਹ ਗਿਣਤੀ 15-20 ਦੇ ਵਿਚਕਾਰ ਸੀ। ਨਵੇਂ ਨਿਯਮਾਂ ਤਹਿਤ ਬੀ. ਏ. ’ਚ ਸੰਸਕ੍ਰਿਤ ਨਾ ਪੜ੍ਹਨ ਵਾਲੇ ਵਿਦਿਆਰਥੀ ਵੀ ਦੋ ਸਾਲਾ ਐੱਮ. ਏ. ਕਰ ਸਕਣਗੇ, ਜਦੋਂ ਕਿ ਐੱਨ. ਈ. ਪੀ. ਅਧੀਨ ਸੰਸਕ੍ਰਿਤ ਪੜ੍ਹੇ ਵਿਦਿਆਰਥੀ ਇਕ ਸਾਲ ’ਚ ਕੋਰਸ ਪੂਰਾ ਕਰ ਸਕਣਗੇ।
ਵਿਭਾਗ ਕੋਲ ਐੱਮ.ਏ. ਦੀਆਂ 68 ਸੀਟਾਂ ਹਨ ਤੇ ਇਨ੍ਹਾਂ ਨੂੰ ਐੱਮ.ਏ. ਸੰਸਕ੍ਰਿਤ ਤੇ ਐੱਮ. ਏ. ਸੰਸਕ੍ਰਿਤ ਖੋਜ ’ਚ ਵੰਡਣ ਦੀ ਯੋਜਨਾ ਹੈ। ਉਪਨਿਸ਼ਦ ਤੇ ਗੀਤਾ ਦੇ ਸਰਟੀਫਿਕੇਟ ਕੋਰਸ ਲਈ 23 ਅਰਜ਼ੀਆਂ ਮਿਲੀਆਂ ਹਨ। ਇਸ ਵਾਰ ਪੀ. ਐੱਚ. ਡੀ. ਲਈ ਸ੍ਰੀਲੰਕਾ ਤੋਂ ਵੀ ਇਕ ਵਿਦੇਸ਼ੀ ਵਿਦਿਆਰਥੀ ਨੇ ਅਰਜ਼ੀ ਦਿੱਤੀ ਹੈ। ਵਿਭਾਗ ਦੀ ਪਹਿਲੀ ਮਹਿਲਾ ਚੇਅਰਪਰਸਨ ਡਾ. ਸੁਨੀਤਾ ਨੇ ਗ੍ਰਾਮਰ ਤੇ ਦਰਸ਼ਨ ’ਚ ਮੁੜ ਸਪੈਸ਼ਲਾਈਜ਼ੇਸ਼ਨ ਸ਼ੁਰੂ ਕਰਨ ਲਈ ਗੈਸਟ ਫੈਕਲਟੀ ਦੀ ਨਿਯੁਕਤੀ ਦਾ ਪ੍ਰਸਤਾਵ ਭੇਜਣ ਦੀ ਜਾਣਕਾਰੀ ਦਿੱਤੀ।
ਰਣਜੀਤ ਸਾਗਰ ਡੈਮ ਝੀਲ ’ਚ ਦੋ ਦਿਨਾਂ ’ਚ ਵਧਿਆ ਪਾਣੀ ਦਾ ਪੱਧਰ, ਡੈਮ ਪ੍ਰਬੰਧਕਾਂ ਨੇ ਦਿੱਤੇ ਚਿਤਾਵਨੀ ਦੇ ਸੰਦੇਸ਼
NEXT STORY