ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਚੋਰਾਂ ਨੇ ਬੀਤੀ ਰਾਤ ਸੰਤ ਪ੍ਰੇਮ ਸਿੰਘ ਨਗਰ ਵਿਚ ਪ੍ਰਵਾਸੀ ਪੰਜਾਬੀ ਭੈਣ-ਭਰਾ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਹੈ। ਚੋਰਾਂ ਨੇ ਇੰਗਲੈਂਡ ਅਤੇ ਕੈਨੇਡਾ ਰਹਿੰਦੇ ਅਵਤਾਰ ਸਿੰਘ ਪੁੱਤਰ ਕੈਪਟਨ ਮੁਖਤਿਆਰ ਸਿੰਘ ਅਤੇ ਉਸ ਦੀ ਭੈਣ ਸੁਖਵਿੰਦਰ ਕੌਰ ਪੁੱਤਰੀ ਗੁਰਭਜਨ ਸਿੰਘ ਦੇ ਬੰਦ ਪਏ ਘਰਾਂ ਵਿਚ ਚੋਰੀ ਕੀਤੀ ਹੈ।
ਇਹ ਵੀ ਪੜ੍ਹੋ- ਕੈਨੇਡਾ 'ਚ ਬੱਚਿਆਂ ਨੂੰ ਮਿਲ ਕੇ ਪੰਜਾਬ ਪਰਤ ਰਹੀ ਮਾਂ ਦੀ ਜਹਾਜ਼ 'ਚ ਮੌਤ
ਅੱਜ ਸਵੇਰੇ ਇਨ੍ਹਾਂ ਘਰਾਂ ਦੇ ਕੇਅਰਟੇਕਰ ਹਰਜਿੰਦਰ ਸਿੰਘ ਨੂੰ ਜਦੋਂ ਚੋਰੀ ਬਾਰੇ ਪਤਾ ਲੱਗਾ ਤਾਂ ਉਸ ਨੇ ਇਸ ਦੀ ਸੂਚਨਾ ਟਾਂਡਾ ਪੁਲਸ ਨੂੰ ਦਿੱਤੀ। ਉਸ ਨੇ ਦੱਸਿਆ ਕਿ ਅਵਤਾਰ ਸਿੰਘ ਨਾਲ ਫੋਨ ਕਰਕੇ ਮਿਲੀ ਜਾਣਕਾਰੀ ਅਤੇ ਘਰਾਂ ’ਚੋਂ ਨੁਕਸਾਨ ਦਾ ਜਾਇਜ਼ਾ ਲੈਣ ’ਤੇ ਪਤਾ ਲੱਗਾ ਹੈ ਕਿ ਘਰਾਂ ’ਚੋਂ 2 ਐੱਲ. ਸੀ. ਡੀਜ਼. ਅਤੇ ਡੀ. ਵੀ. ਆਰ ਸਮੇਤ ਹੋਰ ਸਾਮਾਨ ਚੋਰੀ ਹੋਇਆ ਹੈ। ਪੁਲਸ ਇਸ ਦੀ ਜਾਂਚ ਕਰ ਰਹੀ ਹੈ ਅਤੇ ਮੁਹੱਲੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਜਾ ਰਹੇ ਹਨ।
ਇਹ ਵੀ ਪੜ੍ਹੋ- ਇਕ ਹੋਰ ਮੰਦਭਾਗੀ ਖ਼ਬਰ, ਕਿਸਾਨ ਆਗੂ ਦੀ ਮੌਤ, ਮਿੰਟਾਂ 'ਚ ਪੈ ਗਈਆਂ ਭਾਜੜਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CIA ਸਚਾਫ਼ ਨੇ ਇਕ ਵਿਅਕਤੀ ਨੂੰ ਦੇਸੀ ਪਿਸਤੌਲ ਤੇ ਜ਼ਿੰਦਾ ਕਾਰਤੂਸ ਸਣੇ ਕੀਤਾ ਗ੍ਰਿਫ਼ਤਾਰ
NEXT STORY