ਐਂਟਰਟੇਨਮੈਂਟ ਡੈਸਕ- ਮਸ਼ਹੂਰ ਭਾਰਤੀ ਕ੍ਰਿਕਟਰ ਯੁਜ਼ਵੇਂਦਰ ਚਾਹਲ ਨੇ ਕੋਰਿਓਗ੍ਰਾਫਰ ਧਨਸ਼੍ਰੀ ਵਰਮਾ ਨਾਲ ਤਲਾਕ ਹੋਣ ਤੋਂ ਬਾਅਦ ਆਪਣੀ ਮਾਨਸਿਕ ਸਿਹਤ ਬਾਰੇ ਪਹਿਲੀ ਵਾਰ ਖੁਲ੍ਹ ਕੇ ਗੱਲ ਕੀਤੀ ਹੈ। ਉਨ੍ਹਾਂ ਇਕ ਪੌਡਕਾਸਟ ਵਿਚ ਗੱਲਬਾਤ ਦੌਰਾਨ ਆਪਣੀ ਨਿੱਜੀ ਜ਼ਿੰਦਗੀ ਅਤੇ ਤਲਾਕ ਦੇ ਪਿੱਛੇ ਦੇ ਕਾਰਣਾਂ ਬਾਰੇ ਦਿਲ ਖੋਲ੍ਹ ਕੇ ਗੱਲ ਕੀਤੀ।
ਇਹ ਵੀ ਪੜ੍ਹੋ: ਮਸ਼ਹੂਰ ਗਾਇਕਾ ਨੇ ਲਾਈਵ ਪਰਫਾਰਮੈਂਸ ਦੌਰਾਨ ਸਟੇਜ 'ਤੇ ਹੀ ਉਤਾਰੇ..., ਵੀਡੀਓ ਹੋ ਗਈ ਵਾਇਰਲ
ਚਾਹਲ ਨੇ ਦੱਸਿਆ ਕਿ ਧਨਸ਼੍ਰੀ ਨਾਲ ਉਹਨਾਂ ਨੇ ਕਈ ਮਹੀਨੇ ਪਹਿਲਾਂ ਹੀ ਤਲਾਕ ਲੈਣ ਦਾ ਫੈਸਲਾ ਕਰ ਲਿਆ ਸੀ, ਪਰ ਇਹ ਸੋਚ ਕੇ ਰੁਕ ਗਏ ਸਨ ਕਿ ਸ਼ਾਇਦ ਸਭ ਕੁਝ ਠੀਕ ਹੋ ਜਾਵੇ। ਹਾਲਾਂਕਿ, ਗੱਲ ਨਹੀਂ ਬਣੀ ਅਤੇ ਦੋਵੇਂ ਨੇ ਰਸਮੀ ਤੌਰ 'ਤੇ ਅਲੱਗ ਹੋਣ ਦਾ ਫੈਸਲਾ ਕਰ ਲਿਆ।
ਇਹ ਵੀ ਪੜ੍ਹੋ: ਵੱਡੀ ਖ਼ਬਰ ; ਮਸ਼ਹੂਰ ਕਲਾਕਾਰ ਖ਼ਿਲਾਫ਼ ਦਰਜ ਹੋਈ FIR ! ਕੁੜੀ ਨਾਲ...
ਉਹਨਾਂ ਦੱਸਿਆ ਕਿ ਤਲਾਕ ਦੇ ਬਾਅਦ ਲੋਕਾਂ ਨੇ ਉਨ੍ਹਾਂ ਨੂੰ 'ਧੋਖੇਬਾਜ਼' ਤੱਕ ਕਹਿ ਦਿੱਤਾ, ਜਿਸ ਨੇ ਉਨ੍ਹਾਂ ਨੂੰ ਅੰਦਰੋਂ ਝੰਝੋੜ ਕੇ ਰੱਖ ਦਿੱਤਾ। ਚਾਹਲ ਨੇ ਕਿਹਾ, “ਮੈਂ ਜ਼ਿੰਦਗੀ ਵਿਚ ਕਦੇ ਕਿਸੇ ਨਾਲ ਧੋਖਾ ਨਹੀਂ ਕੀਤਾ। ਮੈਂ ਇੱਕ ਲੌਇਲ (ਵਫ਼ਾਦਾਰ) ਇਨਸਾਨ ਹਾਂ। ਸਭ ਤੋਂ ਵੱਧ ਦੁੱਖ ਉਦੋਂ ਹੁੰਦਾ ਹੈ ਜਦੋਂ ਲੋਕ ਪੂਰੀ ਕਹਾਣੀ ਜਾਣੇ ਬਿਨਾਂ ਹੀ ਫੈਸਲਾ ਲੈ ਲੈਂਦੇ ਹਨ।”
ਇਹ ਵੀ ਪੜ੍ਹੋ: ਕਿਤੇ 'ਸੈਯਾਰਾ' ਦੇ ਚੱਕਰ 'ਚ ਕਟਾ ਨਾ ਬੈਠਿਓ ਚਲਾਨ ! ਜਾਰੀ ਹੋ ਗਏ ਨਿਰਦੇਸ਼
ਉਹਨਾਂ ਨੇ ਇਨ੍ਹਾਂ ਇਲਜ਼ਾਮਾਂ ਕਾਰਨ ਖੁਦਕੁਸ਼ੀ ਦੇ ਵਿਚਾਰ ਆਉਣ ਦੀ ਗੱਲ ਵੀ ਦੱਸੀ। ਚਾਹਲ ਨੇ ਇਹ ਵੀ ਕਿਹਾ ਕਿ ਉਹ ਤੇ ਧਨਸ਼੍ਰੀ ਦੋਵੇਂ ਆਪਣੇ-ਆਪਣੇ ਕਰੀਅਰ ਵਿਚ ਬਹੁਤ ਵਿਅਸਤ ਰਹਿੰਦੇ ਸਨ, ਜਿਸ ਕਾਰਨ ਉਹ ਇਕ-ਦੂਜੇ ਨਾਲ ਸਮਾਂ ਨਹੀਂ ਬਿਤਾ ਸਕੇ ਅਤੇ ਦੂਰੀਆਂ ਵੱਧਦੀਆਂ ਗਈਆਂ। ਚਾਹਲ ਮੁਤਾਬਕ, “ਵਿਆਹ ਇੱਕ ਸਮਝੌਤਾ ਹੁੰਦਾ ਹੈ, ਪਰ ਜਦੋਂ ਦੋਵੇਂ ਪੱਖਾਂ ਤੋਂ ਲਚਕ ਨਾ ਹੋਵੇ ਅਤੇ ਝਗੜੇ ਵੱਧ ਜਾਣ ਤਾਂ ਰਿਸ਼ਤਾ ਟੁੱਟ ਜਾਂਦਾ ਹੈ।”
ਇਹ ਵੀ ਪੜ੍ਹੋ: ਵੱਡੀ ਖਬਰ; ਮਸ਼ਹੂਰ ਅਦਾਕਾਰਾ ਗ੍ਰਿਫਤਾਰ, 2 ਲੋਕਾਂ ਦੀ ਮੌਤ ਨਾਲ ਜੁੜਿਆ ਹੈ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਏ. ਐੱਫ. ਸੀ. ਅੰਡਰ-20 ਮਹਿਲਾ ਏਸ਼ੀਆ ਕੱਪ ਕੁਆਲੀਫਾਇਰ ਲਈ 23 ਮੈਂਬਰੀ ਟੀਮ ਦਾ ਐਲਾਨ
NEXT STORY