ਨੈਸ਼ਨਲ ਡੈਸਕ: ਦਿੱਲੀ ਦੇ ਬੇਗਮਪੁਰ ਇਲਾਕੇ 'ਚ ਆਪਣੇ ਘਰ 'ਚ ਬਿਜਲੀ ਦੇ ਝਟਕੇ ਕਾਰਨ ਇੱਕ ਨੌਜਵਾਨ ਅਤੇ ਉਸਦੀ ਭੈਣ ਦੀ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦੇ ਬਜ਼ੁਰਗ ਪਿਤਾ, ਜੋ ਗੰਭੀਰ ਰੂਪ 'ਚ ਝੁਲਸ ਗਏ ਸਨ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇੱਕ ਪੁਲਸ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ...ਭਾਰਤ ਨੂੰ 'ਟੈਰਿਫ਼' ਝਟਕਾ ਦੇਣ ਮਗਰੋਂ ਟਰੰਪ ਨੇ ਪਾਕਿ ਵੱਲ ਵਧਾਇਆ ਹੱਥ ! ਬ੍ਰਿਕਸ ਨੂੰ ਐਲਾਨਿਆ Anti-America
ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਵਿਵੇਕ (26), ਜੋ ਕਿ ਵੈਲਡਰ ਵਜੋਂ ਕੰਮ ਕਰਦਾ ਹੈ ਅਤੇ ਉਸਦੀ ਭੈਣ ਅੰਜੂ (28) ਵਜੋਂ ਹੋਈ ਹੈ, ਜਦੋਂ ਕਿ ਉਨ੍ਹਾਂ ਦੇ ਪਿਤਾ ਕਾਲੀਚਰਨ (65) ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਅੰਜੂ ਦਾ ਵਿਆਹ ਸਿਰਫ਼ ਤਿੰਨ ਮਹੀਨੇ ਪਹਿਲਾਂ ਹੀ ਹੋਇਆ ਸੀ। ਉਨ੍ਹਾਂ ਕਿਹਾ ਕਿ ਪੁਲਸ ਕੰਟਰੋਲ ਰੂਮ (ਪੀਸੀਆਰ) ਨੂੰ ਬੁੱਧਵਾਰ ਰਾਤ 10:56 ਵਜੇ ਬੇਗਮਪੁਰ ਥਾਣੇ ਵਿੱਚ ਸੂਚਨਾ ਮਿਲੀ। ਖੁਦ ਨੂੰ ਪੀੜਤਾਂ ਦਾ ਗੁਆਂਢੀ ਦੱਸਦੇ ਹੋਏ ਫੋਨ ਕਰਨ ਵਾਲੇ ਅਭਿਸ਼ੇਕ ਨੇ ਕਿਹਾ, "ਇੱਥੇ ਬਿਜਲੀ ਬੰਦ ਕਰ ਦਿਓ, ਤਿੰਨ ਵਿਅਕਤੀ ਫਸੇ ਹੋਏ ਹਨ।" ਪੁਲਸ ਦੀ ਇੱਕ ਟੀਮ ਮੌਕੇ 'ਤੇ ਪਹੁੰਚੀ ਤੇ ਅਭਿਸ਼ੇਕ ਨੇ ਉਨ੍ਹਾਂ ਨੂੰ ਦੱਸਿਆ ਕਿ ਸਥਾਨਕ ਲੋਕਾਂ ਨੇ ਬਿਜਲੀ ਦੇ ਝਟਕੇ ਲੱਗਣ ਵਾਲੇ ਤਿੰਨ ਲੋਕਾਂ ਨੂੰ ਅਗਰਸੇਨ ਹਸਪਤਾਲ 'ਚ ਦਾਖਲ ਕਰਵਾਇਆ ਹੈ।
ਇਹ ਵੀ ਪੜ੍ਹੋ...ਕੈਨੇਡਾ ਫਲਸਤੀਨ ਨੂੰ ਦੇਵੇਗਾ ਮਾਨਤਾ ! ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੀਤਾ ਐਲਾਨ
ਡਿਪਟੀ ਕਮਿਸ਼ਨਰ ਆਫ਼ ਪੁਲਸ (ਰੋਹਿਣੀ) ਰਾਜੀਵ ਰੰਜਨ ਨੇ ਕਿਹਾ ਕਿ ਅਪਰਾਧ ਸ਼ਾਖਾ ਦੀ ਇੱਕ ਟੀਮ ਅਤੇ 'ਉੱਤਰੀ ਦਿੱਲੀ ਪਾਵਰ ਲਿਮਟਿਡ' ਦੇ ਅਧਿਕਾਰੀਆਂ ਨੇ ਮੌਕੇ ਦਾ ਮੁਆਇਨਾ ਕੀਤਾ। ਉਨ੍ਹਾਂ ਕਿਹਾ, "ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 50 ਵਰਗ ਗਜ਼ ਦੇ ਪਲਾਟ 'ਤੇ ਬਣੇ ਇਸ ਘਰ ਵਿੱਚ ਬਿਜਲੀ ਦੀਆਂ ਤਾਰਾਂ ਖੁੱਲ੍ਹੇ ਅਤੇ ਅਸੁਰੱਖਿਅਤ ਢੰਗ ਨਾਲ ਲਗਾਈਆਂ ਗਈਆਂ ਸਨ ਅਤੇ ਤਾਰਾਂ ਪੌੜੀਆਂ 'ਤੇ ਲੋਹੇ ਦੀ ਗਰਿੱਲ ਦੁਆਲੇ ਲਪੇਟੀਆਂ ਹੋਈਆਂ ਸਨ।"
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੜਕ ਕੰਢੇ ਖੜ੍ਹੇ ਟਰੱਕ 'ਚ ਵੱਜਿਆ ਆਟੋ, ਇੰਜੀਨੀਅਰਿੰਗ ਕਾਲਜ ਦੇ ਤਿੰਨ ਵਿਦਿਆਰਥੀਆਂ ਦੀ ਮੌਤ
NEXT STORY