ਕਰਤਾਰਪੁਰ (ਸਾਹਨੀ)- ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ’ਚ ਚੋਰਾਂ ਦਾ ਗਿਰੋਹ ਸਰਗਰਮ ਹੈ। ਇਹ ਚੋਰ ਰਾਤ ਸਮੇਂ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਦਿਨ ਵੇਲੇ ਵੱਖ-ਵੱਖ ਪਬਲਿਕ ਥਾਵਾਂ ’ਤੇ ਖੜ੍ਹੇ ਦੋਪਹੀਆ ਵਾਹਨਾਂ ਨੂੰ ਚੋਰੀ ਕਰਦੇ ਹਨ। ਬੀਤੀ ਰਾਤ ਚੋਰਾਂ ਨੇ ਸਥਾਨਕ ਮੁਹੱਲਾ ਅੰਬੇਡਕਰ ਰੋਡ ’ਤੇ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਰ ਦੇ ਤਾਲੇ ਤੋੜ ਕੇ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਗਲੇ ਦਾ ਨੋਟਾਂ ਵਾਲਾ ਹਾਰ ਸਮੇਤ ਹੋਰ ਸਾਮਾਨ ਚੋਰੀ ਕਰ ਲਿਆ।
ਇਸ ਚੋਰੀ ਦੀ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਪ੍ਰਧਾਨ ਰਾਜਾ ਬੈਂਸ, ਬਾਬੂਰਾਮ, ਸੁਰਿੰਦਰ ਬੈਂਸ, ਹੈਪੀ, ਰੋਸ਼ਨ ਲਾਲ, ਸੁਖਦਿਆਲ ਆਦਿ ਨੇ ਦੱਸਿਆ ਕਿ ਚੋਰ ਮੰਦਰ ਦੇ ਅੰਦਰ ਪਿਆ ਗੈਸ ਸਿਲੰਡਰ, ਐੱਲ. ਈ. ਡੀ., ਸਪੀਕਰ, ਮੰਦਰ ਵਿਚ ਪਏ ਨੋਟਾਂ ਦੇ ਹਾਰ, ਗੋਲਕ ਤੋੜ ਕੇ ਹਜ਼ਾਰਾਂ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ। ਮੰਦਰ ਵਿਚ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਣ ਕਾਰਨ ਉਹ ਆਪਣੀ ਪਛਾਣ ਛੁਪਾਉਣ ਲਈ ਡੀ. ਬੀ. ਆਰ. ਅਤੇ ਐੱਲ. ਸੀ. ਡੀ. ਵੀ ਲੈ ਕੇ ਫਰਾਰ ਹੋ ਗਏ ਤਾਂ ਜੋ ਉਨ੍ਹਾਂ ਦੀ ਪਛਾਣ ਨਾ ਹੋ ਸਕੇ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਘਟਨਾ, ਖੇਡਦੇ-ਖੇਡਦੇ ਮਾਸੂਮ ਦੀ ਚਲੀ ਗਈ ਜਾਨ, ਪਲਾਂ 'ਚ ਉਜੜਿਆ ਪਰਿਵਾਰ
ਇਸ ਚੋਰੀ ਦੀ ਸੂਚਨਾ ਮੰਦਰ ਕਮੇਟੀ ਵੱਲੋਂ ਕਰਤਾਰਪੁਰ ਪੁਲਸ ਨੂੰ ਦੇ ਦਿੱਤੀ ਗਈ ਹੈ। ਦੁਕਾਨ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ-ਇਸੇ ਦੌਰਾਨ ਸ਼ਨੀਵਾਰ ਦਿਨ-ਦਿਹਾੜੇ ਸਥਾਨਕ ਫਰਨੀਚਰ ਮਾਰਕੀਟ ਵਿਚ ਦੁਕਾਨ ਦੇ ਬਾਹਰ ਖੜ੍ਹਾ ਮੋਟਰਸਾਈਕਲ ਵੀ ਚੋਰਾਂ ਨੇ ਚੋਰੀ ਕਰ ਲਿਆ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਇਲਾਕੇ 'ਚ ਬਾਂਦਰ ਦਾ ਕਹਿਰ, ਬੱਚੇ ਬਣ ਰਹੇ ਨਿਸ਼ਾਨਾ, ਦਹਿਸ਼ਤ 'ਚ ਲੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਗਰ ਨਿਗਮ ਦਫ਼ਤਰ ਦੇ ਸਾਹਮਣੇ ਹੀ ਹੋ ਗਈ ਇਮਾਰਤ ਦੀ ਗੈਰ-ਕਾਨੂੰਨੀ ਉਸਾਰੀ
NEXT STORY