ਬਲਾਚੌਰ/ਪੋਜੇਵਾਲ (ਤਰਸੇਮ ਕਟਾਰੀਆ)- ਥਾਣਾ ਪੋਜੇਵਾਲ ਪੁਲਸ ਵੱਲੋਂ ਨਾਕਾਬੰਦੀ ਦੌਰਾਨ ਤਿੰਨ ਵਿਅਕਤੀਆਂ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਐੱਸ. ਐੱਚ. ਓ. ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਦੇ ਏ. ਐੱਸ. ਆਈ. ਜਰਨੈਲ ਸਿੰਘ ਸਮੇਤ ਪੁਲਸ ਪਾਰਟੀ ਸਿੰਘਪੁਰ ਨਾਕਾ ਲਗਾਇਆ ਹੋਇਆ ਸੀ।
ਇਹ ਵੀ ਪੜ੍ਹੋ- ਮਾਤਾ ਚਿੰਤਪੁਰਨੀ ਦੇ ਮੇਲੇ ਨੂੰ ਲੈ ਕੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਜਾਰੀ ਹੋਏ ਇਹ ਦਿਸ਼ਾ-ਨਿਰਦੇਸ਼
ਇਸ ਦੌਰਾਨ ਮੁੱਖਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਤਿੰਨ ਨੌਜਵਾਨ ਗੁਰਦਿਆਲ ਸਿੰਘ ਪੁੱਤਰ ਚਮਨ ਦਾਸ ਬਾਸੀ ਹੈਬੋਵਾਲ ਬੀਤ ਥਾਣਾ ਗੜ੍ਹਸ਼ੰਕਰ, ਚਰਨਦਾਸ ਉਰਫ਼ ਸੋਨੂ ਪੁੱਤਰ ਪਰਸ਼ੋਤਮ ਲਾਲ ਬਾਸੀ ਝੰਡੂਪੁਰ ਥਾਣਾ ਪੋਜੇਵਾਲ, ਮਲਕੀਤ ਸਿੰਘ ਪੁੱਤਰ ਪਰਗਣ ਸਿੰਘ ਬਾਸੀ ਸੀਮਾ ਬੀਤ ਥਾਣਾ ਗੜ੍ਹਸ਼ੰਕਰ ਸਪਲੈਂਡਰ ਕਾਲੇ ਰੰਗ ਦਾ ਮੋਟਰਸਾਈਕਲ ਚੋਰੀ ਕਰਕੇ ਸਵਾਰ ਹੋ ਕੇ ਪਿੰਡ ਝੰਡੂਪਰ ਸਾਈਡ ਤੋਂ ਸਿੰਘਪੁਰ ਸਾਈਡ ਆ ਰਹੇ ਹਨ। ਪੁਲਸ ਨੇ ਤੁਰੰਤ ਨਾਕਾਬੰਦੀ ਕਰਕੇ ਤਿੰਨਾਂ ਮੁਲਜ਼ਮਾਂ ਨੂੰ ਮੋਟਰਸਾਈਕਲ ਸਮੇਤ ਕਾਬੂ ਕਰਕੇ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ-MP ਅੰਮ੍ਰਿਤਪਾਲ ਦੇ ਪਿਤਾ ਦਾ ਵੱਡਾ ਬਿਆਨ, ਰੱਖੜ ਪੁੰਨਿਆ 'ਤੇ ਪੰਥਕ ਧਿਰਾਂ ਵੱਲੋਂ ਹੋਵੇਗੀ ਵਿਸ਼ਾਲ ਪੰਥਕ ਕਾਨਫ਼ਰੰਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨੌਜਵਾਨ ਲਈ ਕਾਲ ਬਣ ਕੇ ਵਰ੍ਹਿਆ ਮੀਂਹ! ਸੁੱਤੇ ਪਏ ਦੀ ਹੋਈ ਦਰਦਨਾਕ ਮੌਤ
NEXT STORY