ਜਲੰਧਰ (ਖੁਰਾਣਾ)–ਆਉਣ ਵਾਲੇ ਕੁਝ ਹੀ ਦਿਨਾਂ ਵਿਚ ਨਗਰ ਨਿਗਮ ਚੋਣਾਂ ਦਾ ਐਲਾਨ ਸੰਭਾਵਿਤ ਹੈ, ਜਿਸ ਕਾਰਨ ਸੱਤਾ ਧਿਰ ਵੱਲੋਂ ਜਲੰਧਰ ਨਗਰ ਨਿਗਮ ਦੀ ਅਫ਼ਸਰਸ਼ਾਹੀ ਨੂੰ ਸਪੱਸ਼ਟ ਸੰਕੇਤ ਦਿੱਤੇ ਜਾ ਚੁੱਕੇ ਹਨ ਕਿ ਇਕ ਪਾਸੇ ਤਾਂ ਸ਼ਹਿਰ ਨੂੰ ਸਾਫ਼-ਸੁਥਰਾ ਕੀਤਾ ਜਾਵੇ, ਉਥੇ ਹੀ ਵਿਕਾਸ ਕੰਮਾਂ ਦੀ ਰਫ਼ਤਾਰ ਵੀ ਤੇਜ਼ ਕਰ ਦਿੱਤੀ ਜਾਵੇ। ਇਸ ਦਿਸ਼ਾ ਵਿਚ ਕੰਮ ਕਰ ਰਹੀ ਜਲੰਧਰ ਨਿਗਮ ਦੀ ਅਫ਼ਸਰਸ਼ਾਹੀ ਦੇ ਸਾਹਮਣੇ ਹੁਣ ਤੀਹਰੀ ਮੁਸੀਬਤ ਖੜ੍ਹੀ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਨਗਰ ਨਿਗਮ ਦੀਆਂ 10 ਯੂਨੀਅਨਾਂ ਨੇ ਹੜਤਾਲ ਸਬੰਧੀ 72 ਘੰਟਿਆਂ ਦਾ ਅਲਟੀਮੇਟਮ ਦਿੱਤਾ ਹੋਇਆ ਹੈ, ਜੋ ਐਤਵਾਰ ਨੂੰ ਖਤਮ ਹੋ ਰਿਹਾ ਹੈ ਅਤੇ ਸੋਮਵਾਰ ਨੂੰ ਨਿਗਮ ਯੂਨੀਅਨਾਂ ਹੜਤਾਲ ’ਤੇ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ- ਤਲਾਕ ਦੀਆਂ ਖ਼ਬਰਾਂ ਵਿਚਾਲੇ ਮੁੜ ਸੁਰਖੀਆਂ 'ਚ ਕੁੱਲ੍ਹੜ ਪਿੱਜ਼ਾ ਕੱਪਲ, ਗੁਰਪ੍ਰੀਤ ਕੌਰ ਦੇ Reaction 'ਤੇ ਹੋ ਰਿਹੈ ਟਰੋਲ

ਇਸੇ ਤਰ੍ਹਾਂ ਮਾਡਲ ਟਾਊਨ ਡੰਪ ਨੂੰ ਲੈ ਕੇ ਵੀ ਸੰਘਰਸ਼ ਕਾਫ਼ੀ ਤੇਜ਼ ਹੋ ਗਿਆ ਹੈ ਅਤੇ ਨੇੜਲੀਆਂ ਕਾਲੋਨੀਆਂ ਦੇ ਨਿਵਾਸੀਆਂ ਨੇ 8 ਦਸੰਬਰ ਤੋਂ ਡੰਪ ’ਤੇ ਹੀ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਨਿਗਮ ਸਾਹਮਣੇ ਤੀਸਰੀ ਮੁਸੀਬਤ ਜੋਤੀ ਨਗਰ ਡੰਪ ਹੈ, ਜਿਸ ਨੂੰ ਲੈ ਕੇ ਵੀ ਸੋਮਵਾਰ (9 ਦਸੰਬਰ) ਨੂੰ ਧਰਨਾ ਦਿੱਤਾ ਜਾ ਰਿਹਾ ਹੈ। ਹੁਣ ਵੇਖਣਾ ਹੈ ਕਿ ਚੋਣਾਂ ਦੇ ਮੱਦੇਨਜ਼ਰ ਨਿਗਮ ਪ੍ਰਸ਼ਾਸਨ ਇਨ੍ਹਾਂ ਤਿੰਨਾਂ ਮੁਸੀਬਤਾਂ ਨੂੰ ਕਿਵੇਂ ਝੱਲ ਪਾਉਂਦਾ ਹੈ।
ਗੁਰਪੁਰਬ ’ਤੇ ਆਈ ਸੰਗਤ ਨੇ ਡੰਪ ਨੂੰ ਲੈ ਕੇ ਵਿਰੋਧ ਜਤਾਇਆ
ਬੀਤੇ ਦਿਨ ਗੁਰਪੁਰਬ ਦੇ ਸਬੰਧ ਵਿਚ ਗੁਰਦੁਆਰਾ ਨੌਵੀਂ ਪਾਤਸ਼ਾਹੀ ਜੀ. ਟੀ. ਬੀ. ਨਗਰ ਵਿਚ ਵਿਸ਼ੇਸ਼ ਸਮਾਗਮ ਸੀ, ਜਿਸ ਕਾਰਨ ਡੰਪ ਨੂੰ ਲੈ ਕੇ ਸੰਘਰਸ਼ ਕਰ ਰਹੀ ਜੁਆਇੰਟ ਐਕਸ਼ਨ ਕਮੇਟੀ ਨੇ ਉਥੇ ਵਿਸ਼ੇਸ਼ ਸਟਾਲ ਲਾਇਆ ਹੋਇਆ ਸੀ। ਇਸ ਸਟਾਲ ਜ਼ਰੀਏ ਜੁਆਇੰਟ ਐਕਸ਼ਨ ਕਮੇਟੀ ਦੇ ਚੇਅਰਮੈਨ ਵਰਿੰਦਰ ਮਲਿਕ, ਪ੍ਰਧਾਨ ਜਸਵਿੰਦਰ ਸਿੰਘ ਸਾਹਨੀ, ਮਨਮੀਤ ਸਿੰਘ ਸੋਢੀ ਅਤੇ ਕਰਨਲ ਅਮਰੀਕ ਸਿੰਘ ਆਦਿ ਨੇ ਸੰਗਤ ਅਤੇ ਆਮ ਲੋਕਾਂ ਤੋਂ 8 ਦਸੰਬਰ ਦੇ ਧਰਨੇ ਲਈ ਸਮਰਥਨ ਮੰਗਿਆ, ਜਿਹੜਾ ਐਤਵਾਰ ਦੁਪਹਿਰ 1 ਵਜੇ ਆਰੰਭ ਹੋ ਜਾਵੇਗਾ। ਸੰਗਤ ਨੇ ਵੀ ਡੰਪ ਨੂੰ ਲੈ ਕੇ ਵਿਰੋਧ ਜਤਾਇਆ।

ਇਹ ਵੀ ਪੜ੍ਹੋ- ਪੰਜਾਬ ਦੀ ਇਸ ਮਸ਼ਹੂਹ ਜੇਲ੍ਹ 'ਚ ਗੈਂਗਵਾਰ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
ਜੋਤੀ ਨਗਰ ਡੰਪ ਦਾ ਮਾਮਲਾ ਐੱਨ. ਜੀ. ਟੀ. ਅਤੇ ਹਾਈ ਕੋਰਟ ਜਾਵੇਗਾ
ਇਸੇ ਵਿਚਕਾਰ ਜੋਤੀ ਨਗਰ ਡੰਪ ਨੂੰ ਲੈ ਕੇ ਅਰਬਨ ਅਸਟੇਟ ਫੇਜ਼-1, ਫੇਜ਼-2 ਅਤੇ ਮਾਰਕੀਟ ਐਸੋਸਏਸ਼ਨ ਦੇ ਪ੍ਰਤੀਨਿਧੀਆਂ ਨੇ ਸੰਘਰਸ਼ ਤੇਜ਼ ਕਰ ਦਿੱਤਾ ਹੈ। ਇਨ੍ਹਾਂ ਦੀ ਇਕ ਮੀਟਿੰਗ ਸਬੰਧਤ ਸਾਈਟ ’ਤੇ ਹੋਈ, ਜਿਸ ਦੌਰਾਨ ਫੈਸਲਾ ਲਿਆ ਗਿਆ ਕਿ ਸੋਮਵਾਰ ਦੁਪਹਿਰੇ 12 ਤੋਂ 2 ਵਜੇ ਤਕ ਡੰਪ ਸਾਈਟ ’ਤੇ ਸ਼ਾਂਤੀਪੂਰਵਕ ਧਰਨਾ ਦਿੱਤਾ ਜਾਵੇਗਾ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਜਾਵੇਗੀ ਕਿ ਇਸ ਡੰਪ ਨੂੰ ਸਥਾਈ ਰੂਪ ਨਾਲ ਬੰਦ ਕੀਤਾ ਜਾਵੇ।
ਇਹ ਵੀ ਪੜ੍ਹੋ-ਪੰਜਾਬ ਦੇ ਇਸ ਇਲਾਕੇ 'ਚ ਰਾਤ ਨੂੰ ਬਾਹਰ ਨਿਕਲਣ ਵਾਲੇ ਥੋੜ੍ਹਾ ਸਾਵਧਾਨ, ਹੋ ਗਿਆ ਵੱਡਾ ਐਲਾਨ
ਇਨ੍ਹਾਂ ਪ੍ਰਤੀਨਿਧੀਆਂ ਨੇ ਦੱਸਿਆ ਕਿ ਨਗਰ ਨਿਗਮ ਡੰਪ ਨੂੰ ਲੈ ਕੇ ਜਿਹੜਾ ਨਵਾਂ ਪ੍ਰਾਜੈਕਟ ਬਣਾ ਰਿਹਾ ਹੈ, ਉਸ ਨੂੰ ਬਿਲਕੁਲ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਕਿਸੇ ਵੀ ਹਾਲਤ ਵਿਚ ਇਥੇ ਡੰਪ ਸਵੀਕਾਰ ਨਹੀਂ, ਇਸ ਲਈ ਇਸ ਨੂੰ ਜਲਦ ਸ਼ਿਫਟ ਕੀਤਾ ਜਾਵੇ। ਇਸ ਮਾਮਲੇ ਨੂੰ ਜਲਦ ਐੱਨ. ਜੀ. ਟੀ. ਅਤੇ ਹਾਈ ਕੋਰਟ ਸਾਹਮਣੇ ਉਠਾਇਆ ਜਾ ਰਿਹਾ ਹੈ। ਮੀਟਿੰਗ ਦੌਰਾਨ ਰਣਵੀਰ ਕੁਮਾਰ, ਪ੍ਰੋ. ਕੰਵਰ ਸਰਤਾਜ, ਹਰਜਿੰਦਰ ਸਿੰਘ ਰੰਧਾਵਾ, ਕਰਨਬੀਰ ਸਿੰਘ, ਜਸਜੀਤ ਿਸੰਘ ਰਾਏ, ਰਾਜਿੰਦਰਪਾਲ ਸਿੰਘ, ਲਖਵਿੰਦਰ ਸਿੰਘ, ਡਾ. ਅਨਮੋਲ ਰਾਏ, ਜਰਨੈਲ ਸਿੰਘ ਚੱਠਾ, ਅਮਰਜੀਤ ਸਚਦੇਵਾ, ਦਰਸ਼ਨ ਸਿੰਘ ਸਰਪੰਚ, ਚਿਰਾਗ ਸ਼ਰਮਾ, ਡਾ. ਅਸ਼ਮੀਤ, ਡਾ. ਜੰਗਪ੍ਰੀਤ, ਡਾ. ਦਮਨਜੀਤ, ਡਾ. ਰਾਜੇਸ਼ ਸੱਚਰ ਅਤੇ ਡਾ. ਸੰਜੇ ਹਾਜ਼ਰ ਸਨ।
ਇਹ ਵੀ ਪੜ੍ਹੋ- ਪੰਜਾਬ ਦੀਆਂ ਔਰਤਾਂ ਲਈ ਚੰਗੀ ਖ਼ਬਰ, ਖ਼ਾਤਿਆਂ 'ਚ 1100 ਰੁਪਏ ਆਉਣ ਸਬੰਧੀ ਵੱਡੀ ਅਪਡੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਇਸ ਇਲਾਕੇ 'ਚ ਰਾਤ ਨੂੰ ਬਾਹਰ ਨਿਕਲਣ ਵਾਲੇ ਥੋੜ੍ਹਾ ਸਾਵਧਾਨ, ਹੋ ਗਿਆ ਵੱਡਾ ਐਲਾਨ
NEXT STORY