ਦਸੂਹਾ (ਨਾਗਲਾ/ਝਾਵਰ)- ਇਲਾਕੇ ਦੇ ਜਾਣੇ-ਪਹਿਚਾਣੇ ਸਿੱਖਿਆ ਸ਼ਾਸਤਰੀ ਪ੍ਰਿੰਸੀਪਲ ਫਕੀਰ ਸਿੰਘ ਦਸੂਹਾ ਦੀ ਪੋਤਰੀ ਤ੍ਰਿਸ਼ਾ ਅਰੋੜਾ ਪੁੱਤਰੀ ਡਾ: ਅਕਾਸ਼ ਦੀਪ ਅਤੇ ਡਾ: ਬੋਨੀਲਾ ਨੈਯਰ ਨੇ ਵਿਸ਼ਵ ਰੈਂਕਿੰਗ ਦੇ ਪਹਿਲੇ ਪੰਜ ਕਾਲਜਾਂ 'ਚੋਂ ਇੱਕ ਇੰਪੀਰਅਲ ਕਾਲਜ-ਕਮ-ਯੂਨੀਵਰਸਟੀ ਲੰਡਨ ਦੀ ਐੱਮ.ਬੀ.ਬੀ.ਐੱਸ. ਵਿੱਚ ਦਾਖਲਾ ਲੈ ਕੇ ਆਪਣੇ ਮਾਂ-ਬਾਪ, ਪਰਿਵਾਰ, ਇਲਾਕੇ ਅਤੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ।
ਇਸ ਬੱਚੀ ਨੇ ਵਿਸ਼ਵ ਪ੍ਰਸਿੱਧ ਕਾਲਜ ਵਿੱਚ ਦਾਖਲਾ ਲੈ ਕੇ ਸਾਬਿਤ ਕਰ ਦਿੱਤਾ ਹੈ ਕਿ ਉਹ ਲਾਇਕ ਮਾਂ-ਬਾਪ ਦੀ ਲਾਇਕ ਬੇਟੀ ਹੈ, ਕਿਉਂਕਿ ਉਸ ਦੇ ਪਿਤਾ ਡਾ: ਅਕਾਸ਼ਦੀਪ ਦਸੂਹਾ ਦੇ ਸੇਂਟ ਪਾਲ ਕਾਨਵੈਂਟ ਸਕੂਲ ਦੇ 1988 ਬੈਚ ਦੇ ਟਾਪਰ ਅਤੇ ਉਸ ਦੀ ਮਾਤਾ ਲੇਡੀ ਫਾਤਿਮਾ ਕਾਨਵੈਂਟ ਸਕੂਲ ਪਟਿਆਲਾ ਦੀ ਆਪਣੇ ਬੈਚ ਦੀ ਟਾਪਰ ਰਹੀ ਹੈ।
ਇਹ ਵੀ ਪੜ੍ਹੋ- ਜਾਅਲੀ ਬਾਬੇ ਧਾਰਮਿਕ ਸਥਾਨ ਦੇ ਨਾਂ 'ਤੇ ਮੰਗ ਰਹੇ ਸੀ ਪੈਸੇ, ਲੋਕਾਂ ਨੇ ਫੜ ਕੇ ਦਰੱਖ਼ਤ ਨਾਲ ਬੰਨ੍ਹ ਕੇ ਕੀਤੀ 'ਸੇਵਾ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੌਣੇ 3 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਮਾਂ-ਪੁੱਤ ਵਿਰੁੱਧ ਕੇਸ ਦਰਜ
NEXT STORY