ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਦੀਨਾਨਗਰ ਦੇ ਪਿੰਡ ਹਰੀਪੁਰ ਚੌਕ ਵਿੱਚ 5 ਜਾਅਲੀ ਬਾਬਿਆਂ ਦੇ ਰੂਪ ਵਿੱਚ ਉਗਰਾਈ ਕਰ ਰਹੇ ਸਨ। ਜਦ ਲੋਕਾਂ ਨੇ ਉਗਰਾਈ ਲੈਣ ਬਾਰੇ ਪੁੱਛਿਆ ਕਿ ਤੁਸੀਂ ਕਿਸ ਧਾਰਮਿਕ ਸੰਸਥਾ ਤੋਂ ਆਏ ਹੋ ਤਾਂ ਲੋਕਾਂ ਅਤੇ ਜਾਅਲੀ ਬਾਬਿਆਂ ਵਿਚਾਲੇ ਵਿਵਾਦ ਹੋ ਗਿਆ। ਜਦ ਇਹ ਮਸਲਾ ਜ਼ਿਆਦਾ ਭੱਖ ਗਿਆ ਤਾਂ ਚਾਰ ਬਾਬੇ ਕੁਐਲਿਸ ਗੱਡੀ 'ਚ ਸਵਾਰ ਹੋ ਕੇ ਭੱਜ ਗਏ, ਜਦਕਿ ਇੱਕ ਨੂੰ ਲੋਕਾਂ ਵੱਲੋਂ ਕਾਬੂ ਕਰ ਲਿਆ ਗਿਆ।
ਕਾਬੂ ਕੀਤੇ ਗਏ ਜਾਅਲੀ ਬਾਬੇ ਨੂੰ ਲੋਕਾਂ ਨੇ ਦਰੱਖਤ ਨਾਲ ਬੰਨ ਲਿਆ ਅਤੇ ਫਿਰ ਉਸ ਦੇ ਫੋਨ ਤੋਂ ਭੱਜੇ ਹੋਏ ਚਾਰਾਂ ਬਾਬਿਆਂ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਵਾਪਸ ਆਉਂਦੇ ਹਾਂ, ਪਰ ਕਾਫੀ ਸਮੇਂ ਬਾਅਦ ਵੀ ਉਹ ਵਾਪਸ ਨਹੀਂ ਆਏ ਤਾਂ ਉਨ੍ਹਾਂ ਨੂੰ ਦੁਬਾਰਾ ਫੋਨ ਕੀਤਾ ਗਿਆ। ਇਸ ਵਾਰ ਉਨ੍ਹਾਂ ਦਾ ਫ਼ੋਨ ਸਵਿੱਚ ਆਫ਼ ਆਉਣ ਲੱਗ ਗਿਆ।
ਇਸ ਮੌਕੇ ਲੋਕਾਂ ਨੇ ਦੱਸਿਆ ਕਿ ਧਾਰਮਿਕ ਸੰਸਥਾ ਦਾ ਨਾਂ ਲੈ ਕੇ ਇਨ੍ਹਾਂ ਨੇ ਪਿਛਲੇ ਕਈ ਸਾਲਾਂ ਤੋਂ ਕਿਸੇ ਕੋਲੋਂ 4,000 ਤੇ ਕਿਸੇ ਕੋਲੋਂ 2,100 ਰੁਪਏ ਉਗਰਾਹੇ ਸਨ। ਇਸ ਮੌਕੇ ਹਾਜ਼ਰ ਸੁਖਰਾਜ ਸਿੰਘ ਤੇ ਕੁਲਜੀਤ ਸਿੰਘ ਨੇ ਦੱਸਿਆ ਕਿ ਇਹ ਪਿਛਲੇ ਕਈ ਸਾਲਾਂ ਤੋਂ ਇੱਥੇ ਆ ਕੇ ਵੱਡੀ ਰਕਮ ਇਕੱਠੀ ਕਰਦੇ ਹਨ, ਪਰ ਕਿਸੇ ਵੀ ਸੰਸਥਾ ਦਾ ਨਾਂ ਨਹੀਂ ਦੱਸਦੇ। ਜਦੋਂ ਅਸੀਂ ਇਨ੍ਹਾਂ ਨੂੰ ਧਾਰਮਿਕ ਸੰਸਥਾ ਬਾਰੇ ਪੁੱਛਿਆ ਤਾਂ ਇਨ੍ਹਾਂ ਕੋਈ ਵੀ ਜਵਾਬ ਦੇਣ ਦੀ ਬਜਾਏ ਬਹਿਸਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।
ਉਹ ਅੱਗੋਂ ਕਹਿਣ ਲੱਗੇ ਕਿ ਤੁਸੀਂ ਕੌਣ ਹੁੰਦੇ ਹੋ ਪੁੱਛਣ ਵਾਲੇ। ਇਹ ਸੁਣ ਕੇ ਪਿੰਡ ਵਾਲਿਆਂ ਨੇ ਇਕ ਬਾਬੇ ਨੂੰ ਫੜ ਕੇ ਨੇੜੇ ਦਰੱਖ਼ਤ ਨਾਲ ਬੰਨ੍ਹ ਦਿੱਤਾ ਤੇ ਜਦ ਇਸ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣੀ ਵੀ ਪਛਾਣ ਨਹੀਂ ਦੱਸੀ।ਉਹ ਸਿਰਫ਼ ਅੰਮ੍ਰਿਤਸਰ ਦਾ ਨਾਂ ਲੈ ਰਿਹਾ ਹੈ, ਉਹ ਕਿਸ ਜਗ੍ਹਾ ਤੋਂ ਹੈ ਉਸ ਦੀ ਰਿਹਾਇਸ਼ ਕਿੱਥੇ ਹੈ ਕਿਸ ਧਾਰਮਿਕ ਸੰਸਥਾ ਲਈ ਉਗਰਾਹੀ ਕਰਦੇ ਹਨ, ਉਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਅਖੀਰ ਲੋਕਾਂ ਨੇ ਦੀਨਾਨਗਰ ਪੁਲਸ ਨੂੰ ਸੂਚਿਤ ਕੀਤਾ ਅਤੇ ਪੁਲਸ ਇਸ ਨੂੰ ਥਾਣੇ ਲੈ ਗਈ। ਇਹ ਸਾਰੀ ਘਟਨਾ ਇਲਾਕੇ 'ਚ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਇਹ ਵੀ ਪੜ੍ਹੋ- ਸ਼ਗਨਾਂ ਵਾਲੇ ਦਿਨ ਹੋ ਗਈ ਵੱਡੀ ਵਾਰਦਾਤ, ਰੱਖੜੀ ਬੰਨ੍ਹਵਾਉਣ ਭੈਣ ਕੋਲ ਆਏ ਭਰਾ ਦਾ ਗੁਆਂਢੀਆਂ ਨੇ ਕਰ'ਤਾ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਪੁਲਸ ਨੇ ਵਿਦੇਸ਼ੋਂ ਫੜ ਲਿਆਂਦਾ ਵੱਡਾ ਗੈਂਗਸਟਰ, ਨਾਭਾ ਜੇਲ੍ਹ ਬ੍ਰੇਕ ਦਾ ਹੈ ਮਾਸਟਰਮਾਈਂਡ
NEXT STORY