ਜਲੰਧਰ (ਖੁਰਾਣਾ)- ਇਸ ਸਮੇਂ ਸ਼ਹਿਰ ’ਚ 600 ਤੋਂ ਜ਼ਿਆਦਾ ਟਿਊਬਵੈੱਲ ਲੱਗੇ ਹੋਏ ਹਨ, ਜਿਸ ਰਾਹੀਂ ਨਗਰ ਨਿਗਮ ਲੱਖਾਂ ਘਰਾਂ ਨੂੰ ਪੀਣ ਦਾ ਪਾਣੀ ਸਪਲਾਈ ਕਰਦਾ ਹੈ। ਇਨ੍ਹਾਂ ਟਿਊਬਵੈੱਲਾਂ ਨੂੰ ਮੇਂਟੇਨ ਕਰਨ ਅਤੇ ਚਾਲੂ ਹਾਲਤ ’ਚ ਰੱਖਣ ਲਈ ਨਿਗਮ 2 ਸਾਲ ਲਈ ਪ੍ਰਾਈਵੇਟ ਕੰਸਟ੍ਰਕਟਰ ਨੂੰ ਠੇਕਾ ਦਿੰਦਾ ਹੈ, ਜਿਸ ’ਚ ਪਿਛਲੇ ਸਮੇਂ ਦੌਰਾਨ ਵੀ ਭਾਰੀ ਗੋਲਮਾਲ ਹੁੰਦਾ ਆਇਆ ਹੈ।
ਇਸ ਵਾਰ ਨਗਰ ਨਿਗਮ ਦੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੇ ਕਰੀਬ 8 ਕਰੋੜ ਰੁਪਏ ਦੇ ਟੈਂਡਰ ਲਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ, ਜਿਨ੍ਹਾਂ ’ਚ ਕਈ ਜ਼ੋਨ ਦੇ ਟੈਂਡਰ 16 ਮਾਰਚ ਨੂੰ ਖੋਲ੍ਹਣ ਜਾ ਰਹੇ ਹਨ। ਚਾਹੇ ਨਿਗਮ ਦੇ ਸਾਰੇ ਟਿਊੂਬਵੈੱਲਾਂ ’ਤੇ ਆਟੋਮੈਟਿਕ ਟਾਈਮਰ ਲੱਗੇ ਹੋਏ ਹਨ ਅਤੇ ਉਨ੍ਹਾਂ ਰਾਹੀਂ ਟਿਊਬਵੈੱਲ ਆਪਣੇ ਆਪ ਚਾਲੂ ਅਤੇ ਬੰਦ ਹੋ ਜਾਂਦੇ ਹਨ ਪਰ ਫਿਰ ਵੀ ਨਗਰ ਨਿਗਮ ਨੇ ਇਨ੍ਹਾਂ ਟੈਡਰਾਂ ’ਚ ਹਰ 5 ਟਿਊਬਵੈੱਲ ਚਲਾਉਣ ਲਈ ਇਕ ਆਦਮੀ ਰੱਖਣ ਦੀ ਸ਼ਰਤ ਲਗਾ ਰਖੀ ਹੈ, ਜਿਸ ਨਾਲ ਠੇਕੇਦਾਰ ਨੂੰ ਇਨ੍ਹਾਂ ਟੈਡਰਾਂ ਦੇ ਰਾਹੀਂ ਕਰੋੜਾਂ ਰੁਪਿਆਂ ਦਾ ਫਾਇਦਾ ਹੋਣ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਟਿਊਬਵੈੱਲ ਮੇਨਟੇਂਨੈਸ ਦਾ ਕੰਮ ਲੈਣ ਵਾਲੇ ਜ਼ਿਆਦਾਤਾਰ ਠੇਕੇਦਾਰ ਇਸ ਵੱਡੇ ਕੰਮ ਨੂੰ ਆਪਸ ’ਚ ‘ਪੁਲ’ ਕਰਨ ਦੇ ਮੂਡ ’ਚ ਹਨ। ਅਜਿਹਾ ਪੁਲ ਪਹਿਲਾਂ ਵੀ ਟੈਂਡਰਾਂ ’ਚ ਕੀਤਾ ਜਾ ਚੁੱਕਾ ਹੈ। ਆਪਸੀ ਪੂਲ ਰਾਹੀਂ ਠੇਕੇਦਾਰ ਨੂੰ ਟੈਂਡਰ ਭਰਨ ਸਮੇਂ ਬਹੁਤ ਘੱਟ ਛੋਟ ਦਿੰਦੇ ਹਨ ਅਤੇ ਆਪਸ ’ਚ ਮਿਲ ਕੇ ਇਕ ਜਾਂ ਦੋ-ਦੋ ਜ਼ੋਨ ਦਾ ਕੰਮ ਵੰਡ ਲੈਂਦੇ ਹਨ।
ਇਹ ਵੀ ਪੜ੍ਹੋ: ਖ਼ੌਫ਼ਨਾਕ ਅੰਜਾਮ ਤੱਕ ਪੁੱਜੀ 6 ਮਹੀਨੇ ਪਹਿਲਾਂ ਕਰਵਾਈ 'ਲਵ ਮੈਰਿਜ', ਦੁਖੀ ਵਿਆਹੁਤਾ ਨੇ ਗਲ਼ ਲਾਈ ਮੌਤ
ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਇਸ ਕੰਮ ’ਚ ਮਾਹਿਰ ਇਕ ਵੱਡਾ ਠੇਕੇਦਾਰ ਬਾਕੀ ਠੇਕੇਦਾਰਾਂ ਵੱਲੋਂ ਕੀਤੇ ਜਾਣੇ ਵਾਲੇ ਪੁਲ ’ਚ ਅੜਿੱਕਾ ਬਣ ਰਿਹਾ ਹੈ। ਇਸ ਕਾਰਨ ਜਾਪਦਾ ਹੈ ਕਿ 16 ਮਾਰਚ ਨੂੰ ਸ਼ਾਇਦ ਬਾਕੀ ਛੋਟੇ ਠੇਕੇਦਾਰਾਂ ਦਾ ਅੰਦੋਲਨ ਖ਼ਤਮ ਨਹੀਂ ਹੋ ਸਕਦਾ। ਖ਼ਾਸ ਗੱਲ ਇਹ ਹੈ ਕਿ ਇਹ ਵੱਡਾ ਠੇਕੇਦਾਰ ਇਸ ਟੈਂਡਰ ਦੇ ਤਹਿਤ ਬਿਨਾਂ ਲੇਬਰ ਦੇ ਹੀ ਕੰਮ ਕਰਨ ਨੂੰ ਤਿਆਰ ਹੈ, ਜਿਸ ’ਚ ਨਿਗਮ ਦੇ ਕਰੋੜ 5 ਕਰੋੜ ਰੁਪਏ ਦੀ ਬਚਤ ਹੋ ਸਕਦੀ ਹੈ ਪਰ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਟੈਂਡਰ ਚੰਡੀਗੜ੍ਹ ਬੈਠੇ ਚੀਫ਼ ਇੰਜੀਨੀਅਰ ਦੇ ਕੋਲ ਰੱਖੇ ਹਨ, ਇਸ ਲਈ ਉਹ ਉਨ੍ਹਾਂ ਨੂੰ ਫੇਰਬਦਲ ਨਹੀਂ ਕਰ ਸਕਦੇ। ਹੁਣ ਵੇਖਣਾ ਹੈ ਕਿ 16 ਮਾਰਚ ਨੂੰ ਜਦੋਂ ਟੈਂਡਰ ਖੁੱਲ੍ਹਦੇ ਹਨ ਤਾਂ ਕਿ ਦ੍ਰਿਸ਼ ਬਣਦਾ ਹੈ।
ਜ਼ੋਨ ਵਾਈਜ਼ ਲੇਬਰ ਦੀ ਕੋਸਟ, ਜਿਸ ’ਤੇ ਝਗੜਾ
-ਜ਼ੋਨ 2 : ਕੁੱਲ ਟਿਊਬਵੈੱਲ 74, ਲੇਬਰ ਦਾ ਖ਼ਰਚਾ 52.90 ਲੱਖ
-ਜ਼ੋਨ3: ਕੁੱਲ ਟਿਊਬਵੈੱਲ 94, ਲੇਬਰ ਦਾ ਖ਼ਰਚਾ 66.30 ਲੱਖ
-ਜ਼ੋਨ4 : ਕੁੱਲ ਟਿਊਬਵੈੱਲ 114 ਲੇਬਰ ਦਾ ਖ਼ਰਚਾ 80.40ਲੱਖ
-ਜ਼ੋਨ 6: ਕੁੱਲ ਟਿਊਬਵੈੱਲ 102, ਲੇਬਰ ਦਾ ਖ਼ਰਚਾ 71.95ਲੱਖ
-ਜ਼ੋਨ 7 : ਕੁੱਲ ਟਿਊਬਵੈੱਲ 56, ਲੇਬਰ ਦਾ ਖ਼ਰਚਾ 39.50 ਲੱਖ
ਪਾਣੀ ਦੀ ਟੈਂਕੀਆਂ ਦੀ ਰਕਮ 10, ਲੇਬਰ ਦਾ ਖ਼ਰਚਾ 36.20 ਲੱਖ
ਇਹ ਵੀ ਪੜ੍ਹੋ: ਨਿਹੰਗ ਪ੍ਰਦੀਪ ਸਿੰਘ ਦੇ ਕਤਲ ਦੀ ਇਕ ਹੋਰ ਵੀਡੀਓ ਆਈ ਸਾਹਮਣੇ, ਖੋਲ੍ਹੇਗੀ ਮਰਡਰ ਮਿਸਟ੍ਰੀ ਦੇ ਵੱਡੇ ਰਾਜ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਪਤੀ ਨੇ ਬੱਸ ਸਟੈਂਡ ਨੇੜੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਪਤਨੀ ਨੂੰ ਭੇਜ ਆਖੀ ਵੱਡੀ ਗੱਲ
NEXT STORY