ਬਲਾਚੌਰ (ਤਰਸੇਮ ਕਟਾਰੀਆ)— ਪੋਜੇਵਾਲ ਪੁਲਸ ਵੱਲੋਂ ਦੋ ਵਿਅਕਤੀਆਂ ਨੂੰ 36 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਏ. ਐੱਸ. ਆਈ. ਸੁਰਿੰਦਰ ਕੁਮਾਰ, ਏ. ਐੱਸ. ਆਈ ਕ੍ਰਿਸ਼ਨ ਕੁਮਾਰ, ਏ. ਐੱਸ. ਆਈਤਰਸੇਮ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਕਰੀਮਪੁਰ ਸਾਈਡ ਗਸ਼ਤ ਕਰ ਰਹੀ ਸੀ ਅਤੇ ਗੁਪਤ ਸੂਚਨਾ ਮਿਲੀ ਕਰੀਮਪੁਰ ਸਾਈਡ ਦੋ ਵਿਅਕਤੀ ਸ਼ਰਾਬ ਲ ੈਕੇ ਕਾਰ ’ਚ ਆ ਰਹੇ ਹਨ।
ਪੁਲਸ ਨੇ ਤੁਰੰਤ ਕਰੀਮਪੁਰ ਧਿਆਨੀ ਤੋਂ ਕਟਵਾਰਾ ਟੀ-ਪੁਆਇੰਟ ’ਤੇ ਨਾਕਾ ਲਗਾ ਕੇ ਕਾਰ ’ਤੇ ਆ ਰਹੇ ਮੁਲਜ਼ਮ ਪ੍ਰਦੀਪ ਕੁਮਾਰ ਉਰਫ ਵਿੱਕੀ ਪੁੱਤਰ ਜਗਜੀਤ ਰਾਮ ਪਿੰਡ ਮਾਲੇਵਾਲ ਤੇ ਪਰਮਜੀਤ ਸਿੰਘ ਪੰਮਾ ਪੁੱਤਰ ਬੂਜਾ ਸਿੰਘ ਪਿੰਡ ਦਿਆਲਾ ਨੂੰ 36 ਬੋਤਲਾਂ ਨਾਜਾਇਜ਼ ਸ਼ਰਾਬ ਤੇ ਕਾਰ ਸਮੇਤ ਕਾਬੂ ਕਰਕੇ ਐਕਸਾਈਜ਼ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹੱਡ ਚੀਰਵੀਂ ਠੰਡ ਨੇ ਧਾਰਿਆ ਵਿਕਰਾਲ ਰੂਪ ਸ਼ਾਮ ਚਾਰ ਵਜੇ ਹੀ ਪਈ ਗਹਿਰੀ ਧੁੰਦ (ਦੇਖੋ ਤਸਵੀਰਾਂ)
NEXT STORY